Ludhiana News: ਝੁੱਗੀਆਂ 'ਚ ਗੁੜ ਤੇ ਖੰਡ ਤੋਂ ਤਿਆਰ ਹੋ ਰਿਹਾ ਨਕਲੀ ਸ਼ਹਿਦ, ਖੁਦ ਹੀ ਕੀਤਾ ਖੁਲਾਸਾ
Ludhiana News: ਬਾਹਰਲੇ ਸੂਬਿਆਂ ਤੋਂ ਮਾਛੀਵਾੜਾ ਵਿੱਚ ਝੁੱਗੀਆਂ ਬਣਾ ਕੇ ਰਹਿ ਰਹੇ ਕੁਝ ਲੋਕਾਂ ਦਾ ਭਾਂਡਾ ਭੰਨ੍ਹਿਆ ਗਿਆ ਜੋ ਪਿੰਡਾਂ ਵਿੱਚ ਜਾ ਕੇ ਸ਼ਹਿਦ ਵੇਚਣ ਦਾ ਕੰਮ ਕਰਦੇ ਹਨ। ਅੱਜ ਲੋਕਾਂ ਨੇ ਉਨ੍ਹਾਂ ਨੂੰ ਇਹ ਮਿਲਾਵਟੀ ਸ਼ਹਿਦ ਸਮੇਤ ਕਾਬੂ ਕਰ ਲਿਆ।
Ludhiana News: ਸਰਦੀਆਂ ਵਿੱਚ ਸ਼ੁੱਧ ਦੇਸੀ ਸ਼ਹਿਦ ਸਿਹਤ ਲਈ ਬੇਹੱਦ ਲਾਭਦਾਇਕ ਹੁੰਦਾ ਹੈ ਪਰ ਇਹੀ ਸ਼ਹਿਦ ਜੇਕਰ ਤੁਹਾਨੂੰ ਮਿਲਾਵਟ ਵਾਲਾ ਮਿਲੇ ਤਾਂ ਉਹ ਬੇਹੱਦ ਘਾਤਕ ਸਿੱਧ ਵੀ ਹੋ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਮਿਲਾਵਟ ਵਾਲਾ ਸ਼ੁੱਧ ਦੇਸੀ ਸ਼ਹਿਦ ਮਾਛੀਵਾੜਾ ਦੀਆਂ ਝੁੱਗੀਆਂ ਵਿੱਚ ਹੀ ਤਿਆਰ ਕੀਤਾ ਜਾ ਰਿਹਾ ਹੈ। ਬਾਹਰਲੇ ਸੂਬਿਆਂ ਤੋਂ ਮਾਛੀਵਾੜਾ ਵਿੱਚ ਝੁੱਗੀਆਂ ਬਣਾ ਕੇ ਰਹਿ ਰਹੇ ਕੁਝ ਲੋਕਾਂ ਦਾ ਭਾਂਡਾ ਭੰਨ੍ਹਿਆ ਗਿਆ ਜੋ ਪਿੰਡਾਂ ਵਿੱਚ ਜਾ ਕੇ ਸ਼ਹਿਦ ਵੇਚਣ ਦਾ ਕੰਮ ਕਰਦੇ ਹਨ। ਅੱਜ ਲੋਕਾਂ ਨੇ ਉਨ੍ਹਾਂ ਨੂੰ ਇਹ ਮਿਲਾਵਟੀ ਸ਼ਹਿਦ ਸਮੇਤ ਕਾਬੂ ਕਰ ਲਿਆ।
ਹਲਕਾ ਸਮਰਾਲਾ ਦੇ ਇੱਕ ਪਿੰਡ ਵਿੱਚ ਇਹ ਸ਼ਹਿਦ ਵੇਚਣ ਵਾਲਾ ਵਿਅਕਤੀ ਬੜੇ ਦਾਅਵੇ ਨਾਲ ਲੋਕਾਂ ਨੂੰ ਕਹਿ ਰਿਹਾ ਸੀ ਕਿ ਉਸ ਨੇ ਦੋ ਦਿਨ ਪਹਿਲਾਂ ਹੀ ਮਧੂ-ਮੱਖੀਆਂ ਦੇ ਛੱਤੇ ’ਚੋਂ ਤਾਜ਼ਾ ਸ਼ੁੱਧ ਸ਼ਹਿਦ ਚੋਇਆ ਹੈ ਤੇ ਉਹ ਕੰਪਨੀਆਂ ਦੇ ਡੱਬਾ ਬੰਦ ਸ਼ਹਿਦ ਨਾਲੋਂ ਸਸਤਾ ਵੇਚ ਰਿਹਾ ਹੈ। ਸ਼ਹਿਦ ਖਰੀਦਣ ਵਾਲੇ ਇੱਕ ਨੌਜਵਾਨ ਨੂੰ ਸ਼ੱਕ ਹੋਇਆ ਕਿ ਇਹ ਮਿਲਾਵਟੀ ਹੈ। ਉਹ ਤੁਰੰਤ ਸ਼ਹਿਦ ਨੂੰ ਸਰਹਿੰਦ ਨਹਿਰ ਕਿਨਾਰੇ ਮਧੂ ਮੱਖੀਆਂ ਦੇ ਪਾਲਕ ਕੋਲ ਜਾਂਚ ਲਈ ਲੈ ਗਿਆ। ਜਾਂਚ ਵਿੱਚ ਇਹ ਸ਼ੁੱਧ ਸ਼ਹਿਦ ਬੇਹੱਦ ਹੀ ਮਿਲਾਵਟੀ ਨਿਕਲਿਆ।
ਜਦੋਂ ਲੋਕਾਂ ਨੇ ਇਸ ਸ਼ਹਿਦ ਵੇਚਣ ਵਾਲੇ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਬੜੇ ਹੀ ਹੈਰਾਨੀਜਨਕ ਖੁਲਾਸੇ ਕੀਤੇ ਕਿ ਉਸ ਵਿੱਚ ਕੀ-ਕੀ ਮਿਲਾਵਟ ਕਰਦਾ ਹੈ। ਸ਼ਹਿਦ ਵੇਚਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ 5 ਲੀਟਰ ਪਾਣੀ ਗਰਮ ਕਰਕੇ ਉਸ ਵਿੱਚ 5 ਕਿੱਲੋ ਚੀਨੀ, 5 ਕਿਲੋ ਗੁੜ ਮਿਲਾ ਲੈਂਦਾ ਹੈ। ਫਿਰ ਬਾਜ਼ਾਰ ’ਚੋਂ ਡੱਬਾ ਬੰਦ ਸ਼ਹਿਦ ਜੋ ਸਿਰਫ 80 ਰੁਪਏ ਕਿੱਲੋ ਮਿਲਦਾ ਹੈ, ਖਰੀਦ ਕੇ ਉਸ ਵਿੱਚ ਮਿਲਾ ਦਿੰਦਾ ਹੈ ਤੇ ਘੋਲ ਤਿਆਰ ਕਰ ਲੈਂਦਾ ਹੈ। ਉਹ ਰੋਜ਼ਾਨਾ ਮਾਛੀਵਾੜਾ ਦੀਆਂ ਝੁੱਗੀਆਂ ਵਿੱਚ ਇਹ ਮਿਲਾਵਟੀ ਸ਼ਹਿਦ ਤਿਆਰ ਕਰਦੇ ਹਨ ਤੇ ਫਿਰ ਪਿੰਡਾਂ ਵਿੱਚ ਸ਼ੁੱਧ ਦੇਸੀ ਸ਼ਹਿਦ ਆਖ ਕੇ ਵੇਚਦੇ ਹਨ।
ਪੱਤਰਕਾਰਾਂ ਵੱਲੋਂ ਮਾਛੀਵਾਫਾ ਵਿਖੇ ਇਨ੍ਹਾਂ ਝੁੱਗੀਆਂ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਮਿਲਾਵਟੀ ਸ਼ਹਿਦ ਤਿਆਰ ਹੋ ਰਿਹਾ ਸੀ ਤੇ ਮੌਕੇ ’ਤੇ ਜਾ ਕੇ ਕਰੀਬ 7 ਲੀਟਰ ਸ਼ਹਿਦ ਨਸ਼ਟ ਵੀ ਕਰਵਾਇਆ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਇਹ ਮਿਲਾਵਟੀ ਸ਼ਹਿਦ ਵੇਚਣ ਵਾਲਾ ਕਾਬੂ ਕੀਤਾ ਸੀ, ਉਸ ਤੋਂ ਵੀ ਸਾਰਾ ਸ਼ਹਿਦ ਨਸ਼ਟ ਕਰਵਾਇਆ ਤੇ ਮੁੜ ਅੱਗੇ ਤੋਂ ਅਜਿਹਾ ਮਿਲਾਵਟੀ ਸ਼ਹਿਦ ਨਾ ਵੇਚਣ ਦੀ ਤੋਬਾ ਕਰਨ ’ਤੇ ਹੀ ਉਸ ਨੂੰ ਛੱਡਿਆ।