Ludhiana News : ਐਸਐਸਪੀ ਨੂੰ ਬਦਲਣ ਦੇ ਮਾਮਲੇ 'ਤੇ ਭਖੀ ਸਿਆਸਤ, ਕੋਟਲੀ ਨੇ ਵਿਧਾਇਕ ਗਿਆਸਪੁਰਾ 'ਤੇ ਲਾਏ ਗੰਭੀਰ ਇਲਜ਼ਾਮ
Ludhiana News : ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਖੰਨਾ ਦੇ ਐਸਐਸਪੀ ਨੂੰ ਬਦਲਣ ਦੇ ਮਾਮਲੇ 'ਚ ਹੁਣ ਸਿਆਸਤ ਭਖ ਗਈ ਹੈ। ਇਸ ਮਾਮਲੇ 'ਚ ਕਾਂਗਰਸ ਅਫ਼ਸਰਸ਼ਾਹੀ ਦੇ ਹੱਕ 'ਚ ਖੜ੍ਹ ਗਈ ਹੈ।
Ludhiana News : ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਖੰਨਾ ਦੇ ਐਸਐਸਪੀ ਨੂੰ ਬਦਲਣ ਦੇ ਮਾਮਲੇ 'ਚ ਹੁਣ ਸਿਆਸਤ ਭਖ ਗਈ ਹੈ। ਇਸ ਮਾਮਲੇ 'ਚ ਕਾਂਗਰਸ ਅਫ਼ਸਰਸ਼ਾਹੀ ਦੇ ਹੱਕ 'ਚ ਖੜ੍ਹ ਗਈ ਹੈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਐਸਐਸਪੀ ਖੰਨਾ ਦੇ ਕੰਮ ਦੀ ਤਾਰੀਫ਼ ਕਰਦੇ ਹੋਏ ਆਪ ਵਿਧਾਇਕ ਗਿਆਸਪੁਰਾ ਉਪਰ ਦੂਸ਼ਣਬਾਜੀ ਦੇ ਇਲਜ਼ਾਮ ਲਾਏ ਹਨ। ਗਿਆਸਪੁਰਾ ਦੇ ਅਸਤੀਫੇ ਦੀ ਮੰਗ ਕੀਤੀ ਗਈ। ਉੱਥੇ ਹੀ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਚੂਕ ਮਾਮਲੇ 'ਚ ਕੋਟਲੀ ਨੇ ਕਿਹਾ ਕਿ ਇਹ ਗੰਭੀਰ ਮਸਲਾ ਹੈ।
ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਮਨਵਿੰਦਰ ਸਿੰਘ ਗਿਆਸਪੁਰਾ ਲੰਬੇ ਸਮੇਂ ਤੋਂ ਇਹ ਇਲਜਾਮ ਕਾਂਗਰਸ ਉਪਰ ਲਾਉਂਦੇ ਆ ਰਹੇ ਸੀ। ਹੁਣ ਵਿਧਾਇਕ ਬਣਨ ਮਗਰੋਂ ਆਪਣੀ ਸਰਕਾਰ 'ਚ ਵੀ ਇਹੀ ਦੋਸ਼ ਲਗਾ ਰਹੇ ਹਨ। ਅਫ਼ਸਰਸ਼ਾਹੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਵਿਧਾਇਕ ਬਲੇਮ ਗੇਮ ਖੇਡ ਰਹੇ ਹਨ। ਸਰਕਾਰ ਨੂੰ ਕਿਸੇ ਨਤੀਜੇ ਉਪਰ ਪਹੁੰਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿੱਚ ਟੁੱਟਾ ਰਾਹੁਲ ਗਾਂਧੀ ਦਾ ਸੁਰੱਖਿਆ ਘੇਰਾ, ਨੌਜਵਾਨ ਨੇ ਰਾਹੁਲ ਜਾ ਗਲੇ ਲਾਇਆ
ਰਾਹੁਲ ਗਾਂਧੀ ਦੀ ਸੁਰੱਖਿਆ 'ਚ ਚੂਕ ਬਾਰੇ ਕੋਟਲੀ ਨੇ ਕਿਹਾ ਕਿ ਗਾਂਧੀ ਪਰਿਵਾਰ ਨੂੰ ਪਹਿਲਾਂ ਹੀ ਖਤਰਾ ਹੈ। ਇਹ ਗੰਭੀਰ ਮਸਲਾ ਹੈ। ਇਸ ਉਪਰ ਗੌਰ ਕਰਨਾ ਚਾਹੀਦਾ ਹੈ। ਭਗਵੰਤ ਮਾਨ ਵੱਲੋਂ ਰਾਹੁਲ ਗਾਂਧੀ ਦੀ ਟਿੱਪਣੀ ਉਪਰ ਜਵਾਬ ਦੇ ਮਾਮਲੇ 'ਚ ਕੋਟਲੀ ਨੇ ਕਿਹਾ ਕਿ ਪੰਜਾਬ ਦਿੱਲੀ ਤੋਂ ਚੱਲਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ। ਰੋਜ਼ਾਨਾ ਦਿੱਲੀ ਤੋਂ ਫੈਸਲੇ ਆਉਂਦੇ ਹਨ। ਐਸਐਸਪੀ ਵੀ ਦਿੱਲੀ ਤੋਂ ਲੱਗ ਕੇ ਆ ਰਹੇ ਹਨ।
ਇਹ ਵੀ ਪੜ੍ਹੋ : ਕੌਣ ਹੋਏਗਾ ਚੰਡੀਗੜ੍ਹ ਦਾ ਨਵਾਂ ਮੇਅਰ? 'ਆਪ' ਤੇ ਬੀਜੇਪੀ ਦਾ ਮੁਕਾਬਲਾ, ਕਾਂਗਰਸ ਆਊਟ
ਕਾਂਗਰਸ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਫ਼ਸਰਸ਼ਾਹੀ ਨਾਲ ਮਹੀਨਾ ਬੰਨ੍ਹਣਾ ਚਾਹੂੰਦੇ ਹਨ। ਇਸ ਕਰਕੇ ਬਲੇਮ ਗੇਮ ਖੇਡ ਰਹੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।