Ludhiana News: ਲੁਧਿਆਣਵੀਆਂ ਨੂੰ ਬਿੱਟੂ ਦਾ ਸਿਆਸੀ ਵਾਅਦਾ, ਪਿਛਲੇ 10 ਸਾਲਾਂ ‘ਚ ਜੋ ਹੋਇਆ ਉਹ…, ਜਿੱਤ ਜਾਣ ਦਿਓ ਫਿਰ ਦੇਖਿਓ ਪਹਿਲੇ ਸਾਲ ਹੀ….
ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਕੀ ਲੁਧਿਆਣਾ ਵਾਸੀਆਂ ਵੱਲੋਂ ਦਿੱਤੇ ਪਿਆਰ ਦਾ ਮੁੱਲ ਇਲਾਕੇ ਦਾ ਵਿਕਾਸ ਕਰਕੇ ਮੋੜਾਂਗਾ ਕਿਉਂਕਿ ਅਸੀਂ ਇਕ ਵਿਕਾਸ ਪੱਖੀ ਸੋਚ ਲੈ ਕੇ ਚੱਲੇ ਹਾਂ, ਜਿਸ ਦੀ ਝਲਕ ਤੁਹਾਨੂੰ ਪਹਿਲੇ ਸਾਲ ਹੀ ਨਜ਼ਰ ਆਵੇਗੀ।
Ludhiana News: ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੀਤੇ ਕੱਲ੍ਹ ਜਿੱਥੇ ਆਪਣਾ ਵਿਜ਼ਨ ਡਾਕੂਮੈਂਟ ਪੇਸ਼ ਕੀਤਾ, ਸ਼ਹਿਰ ‘ਚ ਅਤੇ ਮੀਟਿੰਗਾਂ ਨੂੰ ਸੰਬੋਧਨ ਕੀਤਾ, ਜਿਸ ਤਹਿਤ ਗਾਂਧੀ ਨਗਰ ਵਿਖੇ ਕੌਂਸਲਰ ਸੁਨੀਤਾ ਸ਼ਰਮਾ ਵੱਲੋਂ ਆਯੋਜਿਤ ਡੋਰ ਟੂ ਡੋਰ ਪ੍ਰਚਾਰ, ਕਾਲੀ ਸੜਕ ਵਿਖੇ ਵਿਪਨ ਵਿਨਾਇਕ ਅਤੇ ਸੰਦੀਪ ਮਿੱਤਲ ਵੱਲੋਂ ਆਯੋਜਿਤ ਮੀਟਿੰਗ ‘ਚ ਹਿੱਸਾ ਲਿਆ, ਜਿੱਥੇ ਵੱਡੀ ਗਿਣਤੀ ‘ਚ ਲੋਕ ਭਾਜਪਾ ‘ਚ ਸ਼ਾਮਿਲ ਹੋਏ।
ਇਸ ਮੌਕੇ ਉਹਨਾਂ ਨਾਲ ਹਲਕਾ ਉੱਤਰੀ ਤੋਂ ਇੰਚਾਰਜ ਪ੍ਰਵੀਨ ਬਾਂਸਲ, ਸਤੀਸ਼ ਮਲਹੋਤਰਾ, ਸਤਿੰਦਰਪਾਲ ਸਿੰਘ ਸੱਠਾ, ਪੱਲਵੀ ਵਿਨਾਇਕ, ਮਹੇਸ਼ ਦੱਤ ਸ਼ਰਮਾ, ਗੁਰਦੀਪ ਸਿੰਘ ਗੋਸ਼ਾ ਆਦਿ ਆਗੂ ਹਾਜ਼ਰ ਰਹਿ। ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਕੀ ਲੁਧਿਆਣਾ ਵਾਸੀਆਂ ਵੱਲੋਂ ਦਿੱਤੇ ਪਿਆਰ ਦਾ ਮੁੱਲ ਇਲਾਕੇ ਦਾ ਵਿਕਾਸ ਕਰਕੇ ਮੋੜਾਂਗਾ ਕਿਉਂਕਿ ਅਸੀਂ ਇਕ ਵਿਕਾਸ ਪੱਖੀ ਸੋਚ ਲੈ ਕੇ ਚੱਲੇ ਹਾਂ, ਜਿਵੇਂ ਪਿਛਲੇ 10 ਸਾਲਾਂ ‘ਚ ਸ਼ਹਿਰ ‘ਚ ਵਿਕਾਸ ਹੋਇਆ, ਉਸ ਤੋਂ ਕਈ ਗੁਣਾ ਜ਼ਿਆਦਾ ਰਫ਼ਤਾਰ ਨਾਲ ਵਿਕਾਸ ਅਗਲੇ ਸਾਲਾਂ ‘ਚ ਹੋਵੇਗਾ, ਜਿਸ ਦੀ ਝਲਕ ਤੁਹਾਨੂੰ ਪਹਿਲੇ ਸਾਲ ਹੀ ਨਜ਼ਰ ਆਵੇਗੀ।
ਰਵਨੀਤ ਬਿੱਟੂ ਨੇ ਕਿਹਾ ਕਿ ਲੁਧਿਆਣਾ ‘ਚ ਉਦਯੋਗ ਨੂੰ ਪ੍ਰਫੁਲਿਤ ਇੰਡਸਟਰੀਅਲ ਹੱਬ ਬਣਾਈ ਜਾਵੇਗੀ,ਇਹ ਉਹਨਾਂ ਪਹਿਲਕਮਦੀ ਹੋਵੇਗੀ, ਜਿਸ ‘ਚ ਡਰਾਈ ਪੋਰਟ, ਲੇਬਰ ਕੁਆਟਰ, ਈਐਸਆਈ ਹਸਪਤਾਲ ਤੋਂ ਇਲਾਵਾ ਹਰ ਉਹ ਸਹੂਲਤ ਹੋਵੇਗੀ ਜਿਸ ਨਾਲ ਇੰਡਸਟਰੀ ਪ੍ਰਫੁਲਿਤ ਹੋਵੇਗੀ, ਇਸ ਲਈ ਆਓ ਆਪਾਂ 1 ਜੂਨ ਨੂੰ ਵੋਟਾਂ ਦੇ ਰਾਹੀਂ ਲੁਧਿਆਣਾ ਦੀ ਤਰੱਕੀ ਲਈ ਭਾਜਪਾ ਦੇ ਹੱਥ ਮਜ਼ਬੂਤ ਕਰੀਏ ਤੇ ਆਪਣਾ ਭਵਿੱਖ ਸੁਰੱਖਿਅਤ ਕਰੀਏ।
ਇਸ ਮੌਕੇ ਭਾਜਪਾ ‘ਚ ਸ਼ਾਮਿਲ ਹੋਣ ਵਾਲਿਆਂ ‘ਚ ਅੰਕਿਤ, ਗੋਲੂ, ਭੁਟਾਨੀ, ਵਿਸ਼ਨੂੰ, ਪ੍ਰਿੰਸ, ਸ਼ਿਵਾ, ਪਰਮ, ਕੁਲਦੀਪ, ਰਾਜੂ, ਵਿਜੇ ਵਿਕਾਸ, ਰਾਜੇਸ਼ ਯਾਦਵ, ਪ੍ਰੀਤਮ ਪਾਠਕ, ਰਾਹੁਲ, ਵਿਵੇਕ, ਵਿਨੀਤ, ਨੀਰਜ, ਸਮੀਰ ਰੌਣਕ, ਰਵੀ, ਰੋਹਿਤ, ਕਾਲੂ, ਜਤਿਨ, ਸੁਰਜੀਤ, ਅਵਧੇਸ਼, ਸ਼ਿਵਮ, ਸੂਰਜ, ਸੰਦੀਪ, ਨਿਖਿਲ, ਅਮਨ, ਅੰਕਿਤ, ਜੋਏ, ਅਜੀਤ, ਮਨੀਸ਼, ਕਮਲ, ਰਾਣੂ, ਅਕਾਸ਼ ਨੌਜਵਾਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੇਦ ਗੁਪਤਾ ਚੇਅਰਮੈਨ, ਮਨੀਸ਼ ਭੰਡਾਰੀ, ਕਮਲ ਅਰੋੜਾ, ਕਮਲਜੀਤ ਸਿੰਘ, ਰਾਜੀਵ, ਕੌਸ਼ਿਕ ਆਦਿ ਹਾਜ਼ਰ ਸਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।