ਸਕੇ ਭਰਾਵਾਂ ਦੇ ਫਰਜ਼ੀ ਇੰਨਕਾਊਂਟਰ ਮਾਮਲੇ 'ਚ ਦੋ ਪੁਲਿਸ ਮੁਲਾਜ਼ਮਾਂ ਸਣੇ ਤਿੰਨ ਨੂੰ ਉਮਰ ਕੈਦ
ਜਮਾਲਪੁਰ ਦੇ ਵਿਚ ਦੋ ਸਕੇ ਭਰਾਵਾਂ ਨੂੰ ਫਰਜ਼ੀ ਇੰਨਕਾਊਂਟਰ ਦੇ ਵਿੱਚ ਮਾਰਨ ਦੇ ਦੋਸ਼ ਵਿੱਚ ਅੱਜ ਕੋਰਟ ਨੇ 2 ਪੁਲਿਸ ਮੁਲਾਜ਼ਮਾਂ ਸਣੇ ਤਿੰਨ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ। ਇਸ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀਆਂ ਨੂੰ 37-37 ਹਜ਼ਾਰ ਦਾ ਜ਼ੁਰਮਾਨਾ ਜਦੋਂ ਕਿ ਤੀਜੇ ਦੋਸ਼ੀ ਨੂੰ 35 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
ਲੁਧਿਆਣਾ: ਜਮਾਲਪੁਰ ਦੇ ਵਿਚ ਦੋ ਸਕੇ ਭਰਾਵਾਂ ਨੂੰ ਫਰਜ਼ੀ ਇੰਨਕਾਊਂਟਰ ਦੇ ਵਿੱਚ ਮਾਰਨ ਦੇ ਦੋਸ਼ ਵਿੱਚ ਅੱਜ ਕੋਰਟ ਨੇ 2 ਪੁਲਿਸ ਮੁਲਾਜ਼ਮਾਂ ਸਣੇ ਤਿੰਨ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ। ਇਸ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀਆਂ ਨੂੰ 37-37 ਹਜ਼ਾਰ ਦਾ ਜ਼ੁਰਮਾਨਾ ਜਦੋਂ ਕਿ ਤੀਜੇ ਦੋਸ਼ੀ ਨੂੰ 35 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
ਸਜ਼ਾ ਸੁਣਾਉਣ ਤੋਂ ਬਾਅਦ ਮ੍ਰਿਤਕਾਂ ਦੇ ਮਾਤਾ-ਪਿਤਾ ਭਾਵੁਕ ਹੁੰਦੇ ਵਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਇਸ ਕੇਸ ਵਿਚ ਇਕ ਪੁਲਿਸ ਮੁਲਾਜ਼ਮ ਨੂੰ ਰਿਹਾ ਕਰ ਦਿੱਤਾ ਗਿਆ ਹੈ ਜਿਸ ਨੂੰ ਸਜ਼ਾ ਦਵਾਉਣ ਲਈ ਹੁਣ ਉਹ ਹਾਈਕੋਰਟ ਦਾ ਰੁਖ ਕਰਨਗੇ। ਕੋਰਟ ਨੇ ਤਿੰਨੇ ਦੋਸ਼ੀਆਂ ਨੂੰ ਆਰਮਜ਼ ਐਕਟ ਅਤੇ ਸਾਜ਼ਿਸ਼ ਰਚਨ ਦੇ ਵਿੱਚ ਦੋਸ਼ੀ ਪਾਇਆ ਸੀ।
ਪਰਿਵਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮ ਹਾਲੇ ਵੀ ਫ਼ਰਾਰ ਹਨ ਜਿਨ੍ਹਾਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕਾਂ ਦੇ ਪਿਤਾ ਨੇ ਕਿਹਾ ਕਿ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਦਾਲਤ ਦੇ ਫੈਸਲੇ ਤੋਂ ਅਸੀਂ ਸੰਤੁਸ਼ਟ ਹਾਂ ਪਰ ਜਿਸ ਨੂੰ ਰਿਹਾਅ ਕੀਤਾ ਗਿਆ ਹੈ ਉਸ ਨੂੰ ਵੀ ਸਜ਼ਾ ਹੋਣੀ ਚਾਹੀਦੀ ਸੀ। ਹਾਲਾਂਕਿ ਮ੍ਰਿਤਕਾਂ ਦੀ ਮਾਤਾ ਕੁਝ ਵੀ ਬੋਲਣ ਤੋਂ ਅਸਮਰਥ ਰਹੀ ਪਰ ਕਾਫ਼ੀ ਭਾਵੁਕ ਹੁੰਦੇ ਜ਼ਰੂਰ ਵਿਖਾਈ ਦਿੱਤੀ।
ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਦੋਵੇਂ ਬੇਟੇ ਪੜ੍ਹੇ-ਲਿਖੇ ਸਨ ਉਹਨਾਂ ਨੂੰ ਸਾਜਿਸ਼ ਦੇ ਤਹਿਤ ਹੀ ਮਾਰਿਆ ਗਿਆ ਹੈ।
ਪੂਰਾ ਮਾਮਲਾ 2014 ਦਾ ਹੈ ਜਦੋਂ ਦੋਵੇਂ ਸਕੇ ਭਰਾ ਹਰਿੰਦਰ ਸਿੰਘ 23 ਸਾਲ ਅਤੇ ਜਤਿੰਦਰ ਸਿੰਘ 25 ਸਾਲ ਨੂੰ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਈ ਸਾਲ ਕੇਸ ਚੱਲਣ ਤੋਂ ਬਾਅਦ ਇਸ ਇਨਕਾਉਂਟਰ ਨੂੰ ਫਰਜ਼ੀ ਮੰਨਿਆ ਗਿਆ, ਕੇਸ ਦੇ ਵਿਚ ਅਦਾਲਤ ਨੇ ਤਤਕਾਲੀ ਆਗੂ ਗੁਰਜੀਤ ਸਿੰਘ, ਕਾਂਸਟੇਬਲ ਯਾਦਵਿੰਦਰ ਸਿੰਘ ਅਤੇ ਹੋਮਗਾਰਡ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਇਨ੍ਹਾਂ ਤਿੰਨਾਂ ਨੂੰ ਅਜੇ ਉਮਰ ਕੈਦ ਦੇ ਦਿੱਤੀ ਗਈ।
ਇਸ ਮਾਮਲੇ ਦੇ ਵਿਚ ਇਕ ਹੋਰ ਹੋਮਗਾਰਡ ਜਵਾਨ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਸੀ ਜਿਸ ਦੇ ਖਿਲਾਫ਼ ਪਰਿਵਾਰ ਨੇ ਹਾਈ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :