ਲੁਧਿਆਣੇ 'ਚ ਆਮਦਨ ਕਰ ਵਿਭਾਗ ਦੀ ਰੇਡ: ਰੀਅਲ ਅਸਟੇਟ ਕਾਰੋਬਾਰੀ ਦੇ ਠਿਕਾਣਿਆਂ 'ਚ ਛਾਪੇਮਾਰੀ, ਕਈ ਦਸਤਾਵੇਜ਼ ਜ਼ਬਤ
ਲੁਧਿਆਣਾ ਵਿੱਚ ਪੁਲਿਸ ਦੀ ਰੇਡ ਨਾਲ ਇਲਾਕੇ ਦੇ ਵਿੱਚ ਖਲਬਲੀ ਮੱਚ ਗਈ। ਛਾਪੇਮਾਰੀ ਦੀ ਖ਼ਬਰ ਮਿਲਦੇ ਹੀ ਕਈ ਕਾਰੋਬਾਰੀ ਇਧਰ-ਉਧਰ ਹੋ ਗਏ। ਇਹ ਰੇਡ ਬੀਤੀ ਰਾਤ 11 ਵਜੇ ਤੋਂ ਸ਼ੁਰੂ ਹੋਈ ਸੀ ਤੇ ਹੁਣ ਤੱਕ ਚਲ ਰਹੀ ਹੈ।

ਪੰਜਾਬ ਦੇ ਲੁਧਿਆਣਾ ਵਿੱਚ ਅੱਜ ਵੀ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਜਾਰੀ ਹੈ। ਬੀਤੇ ਦਿਨ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਕਈ ਰੀਅਲ ਅਸਟੇਟ ਕਾਰੋਬਾਰੀਆਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਦੀ ਖ਼ਬਰ ਮਿਲਦੇ ਹੀ ਕਈ ਕਾਰੋਬਾਰੀ ਇਧਰ-ਉਧਰ ਹੋ ਗਏ।
ਰਾਤ 11 ਵਜੇ ਤੱਕ ਚੱਲਦੀ ਰਹੀ ਰੇਡ
ਆਮਦਨ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਜਾਇਦਾਦ ਦੀ ਵੱਡੀ ਖਰੀਦ-ਫਰੋਕਤ ਨਾਲ ਜੁੜੇ ਮਾਮਲਿਆਂ ਵਿੱਚ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਮੰਗਲਵਾਰ ਰਾਤ 11 ਵਜੇ ਤੱਕ ਵੀ ਐਨ.ਕੇ. ਮੋਬਾਈਲ, ਮਾਤਾ ਰਾਨੀ ਨੇੜੇ ਇਹ ਛਾਪੇਮਾਰੀ ਜਾਰੀ ਸੀ। ਸ਼ੋਅਰੂਮ ਦੇ ਬਾਹਰ ਲੋਕਲ ਪੁਲਿਸ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ।
ਆਮਦਨ ਕਰ ਵਿਭਾਗ ਦੀ ਟੀਮ ਨੇ ਕਾਰੋਬਾਰੀਆਂ ਦੀ ਖਰੀਦ-ਫਰੋਖਤ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਕਈ ਦਸਤਾਵੇਜ਼ ਅਗਲੀ ਜਾਂਚ ਲਈ ਕਬਜ਼ੇ ਵਿੱਚ ਲਏ ਹਨ। ਅਧਿਕਾਰੀਆਂ ਦੇ ਮੁਤਾਬਕ ਹਾਲੇ ਜਾਂਚ ਜਾਰੀ ਹੈ ਅਤੇ ਇਸ ਵੇਲੇ ਕੁਝ ਵੀ ਪੱਕਾ ਕਹਿਣਾ ਮੁਸ਼ਕਿਲ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਜਾਂਚ ‘ਚ ਲੱਖਾਂ ਦੀ ਗੈਰਕਾਨੂੰਨੀ ਸੰਪਤੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਵਿਭਾਗ ਦੀਆਂ ਟੀਮਾਂ ਨੇ ਮੰਗਲਵਾਰ ਨੂੰ ਚਾਰ ਰੀਅਲ ਅਸਟੇਟ ਕਾਰੋਬਾਰੀਆਂ ਦੇ ਸਾਰੇ ਠਿਕਾਣਿਆਂ ‘ਤੇ ਇਕੱਠੇ ਛਾਪੇ ਮਾਰੇ। ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ। ਕਾਰੋਬਾਰੀਆਂ ਦੇ ਕੁਝ ਕਰਮਚਾਰੀਆਂ ਨਾਲ ਵੀ ਪੁੱਛਗਿੱਛ ਕੀਤੀ ਗਈ।
ਇਨ੍ਹਾਂ ਕਾਰੋਬਾਰੀਆਂ ਦੇ ਬੈਂਕ ਖਾਤਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕੰਪਿਊਟਰਾਂ ਵਿੱਚ ਸੰਭਾਲੇ ਡਾਟੇ ਨੂੰ ਵੀ ਖੰਗਾਲਿਆ ਗਿਆ। ਆਮਦਨ ਕਰ ਦੀਆਂ ਟੀਮਾਂ ਨੇ ਜੰਡੂ ਪ੍ਰਾਪਰਟੀ, ਐਨਕੇ ਵਾਈਨ, ਵਿਨੇ ਸਿੰਗਲ, ਚੇਤਨ ਜੈਨ, ਰਾਣਾ ਪ੍ਰਾਪਰਟੀ ਦੇ ਸੰਸਥਾਨਾਂ ‘ਚ ਰੇਡ ਕੀਤੀ ਹੈ। ਸੂਤਰਾਂ ਦੇ ਮੁਤਾਬਕ ਇਹ ਰੇਡ ਅੱਜ ਬੁੱਧਵਾਰ ਸ਼ਾਮ ਤੱਕ ਖਤਮ ਹੋ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















