Ludhiana News: ਲਖਬੀਰ ਰੋਡੇ ਨੇ ਘੜੀ ਸੀ ਲੁਧਿਆਣਾ ਦੀ ਅਦਾਲਤ ’ਚ ਬੰਬ ਧਮਾਕੇ ਦੀ ਸਾਜਿਸ਼, ਐਨਆਈਏ ਵੱਲੋਂ 5 ਜਣਿਆ ਖਿਲਾਫ਼ ਚਾਰਜਸ਼ੀਟ ਦਾਇਰ
ਲੁਧਿਆਣਾ ਦੀ ਅਦਾਲਤ ’ਚ ਦਸੰਬਰ 2021 ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਵਿੱਚ ਕਈ ਖੁਲਾਸੇ ਹੋਏ ਹਨ। ਇਸ ਧਮਾਕੇ ਪਿੱਛੇ ਵਿਦੇਸ਼ ਬੈਠੇ ਅੱਤਵਾਦੀ ਲਖਬੀਰ ਸਿੰਘ ਰੋਡੇ ਦਾ ਹੱਥ ਸੀ। ਉਸ ਨੇ ਹੀ ਇਸ ਧਮਾਕੇ ਦੀ ਸਾਜਿਸ਼ ਘੜੀ ਸੀ।
Ludhiana News: ਲੁਧਿਆਣਾ ਦੀ ਅਦਾਲਤ ’ਚ ਦਸੰਬਰ 2021 ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਵਿੱਚ ਕਈ ਖੁਲਾਸੇ ਹੋਏ ਹਨ। ਇਸ ਧਮਾਕੇ ਪਿੱਛੇ ਵਿਦੇਸ਼ ਬੈਠੇ ਅੱਤਵਾਦੀ ਲਖਬੀਰ ਸਿੰਘ ਰੋਡੇ ਦਾ ਹੱਥ ਸੀ। ਉਸ ਨੇ ਹੀ ਇਸ ਧਮਾਕੇ ਦੀ ਸਾਜਿਸ਼ ਘੜੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਖਬੀਰ ਸਿੰਘ ਰੋਡੇ ਪੰਜਾਬ ਵਿੱਚ ਹੋਰ ਧਮਾਕੇ ਵੀ ਕਰਨਾ ਚਾਹੁੰਦੀ ਸੀ।
ਦੱਸ ਦਈਏ ਕਿ ਲੁਧਿਆਣਾ ਦੀ ਅਦਾਲਤ ’ਚ ਹੋਏ ਬੰਬ ਧਮਾਕੇ ਦੇ ਕੇਸ ’ਚ ਐਨਆਈਏ ਨੇ ਇੱਕ ਪਾਕਿਸਤਾਨੀ ਨਾਗਰਿਕ ਸਣੇ ਪੰਜ ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਧਮਾਕੇ ਵਿੱਚ ਸ਼ੱਕੀ ਅਤਿਵਾਦੀ ਦੀ ਮੌਤ ਹੋ ਗਈ ਸੀ ਤੇ ਛੇ ਹੋਰ ਫੱਟੜ ਹੋਏ ਸਨ।
Chandigarh News: ਕਸੂਤੇ ਘਿਰਦੇ ਜਾ ਰਹੇ ਸੰਦੀਪ ਸਿੰਘ, ਹੁਣ ਮਹਿਲਾ ਕੋਚ ਨੂੰ ਇੱਕ ਕਰੋੜ ਦੀ ਪੇਸ਼ਕਸ਼ ਦੇ ਖੁੱਲ੍ਹਣਗੇ ਰਾਜ
ਕੌਮੀ ਏਜੰਸੀ ਐਨਆਈਏ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦੋਸ਼ ਪੱਤਰ ਐਨਆਈਏ ਦੀ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੇਸ ਪਹਿਲਾਂ ਲੁਧਿਆਣਾ ਵਿੱਚ ਦਰਜ ਕੀਤਾ ਗਿਆ ਸੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਪਾਕਿਸਤਾਨ ’ਚ ਰਹਿ ਰਹੇ ਅਤਿਵਾਦੀਆਂ ਦੇ ਹੈਂਡਲਰ ਲਖਬੀਰ ਸਿੰਘ ਰੋਡੇ ਨੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ ਆਈਈਡੀ ਧਮਾਕੇ ਕਰਨ ਦੀ ਯੋਜਨਾ ਬਣਾਈ ਸੀ। ਉਹ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜਿਆ ਹੋਇਆ ਹੈ।
ਜਾਂਚ ਮੁਤਾਬਕ ਲਖਬੀਰ ਸਿੰਘ ਰੋਡੇ ਨੇ ਪਾਕਿਸਤਾਨੀ ਤਸਕਰ ਜ਼ੁਲਫੀਕਾਰ ਉਰਫ ਪਹਿਲਵਾਨ, ਹੈਪੀ ਮਲੇਸ਼ੀਆ, ਸੁਰਮੁਖ ਸਿੰਘ, ਦਿਲਬਾਗ ਸਿੰਘ ਤੇ ਰਾਜਨਪ੍ਰੀਤ ਸਿੰਘ ਨਾਲ ਮਿਲ ਕੇ ਅਤਿਵਾਦੀ ਗੈਂਗ ਬਣਾਇਆ ਸੀ। ਸੁਰਮੁਖ, ਦਿਲਬਾਗ, ਰਾਜਨਪ੍ਰੀਤ (ਪੰਜਾਬ ਵਾਸੀ) ਤੇ ਜ਼ੁਲਫੀਕਾਰ ਦੇ ਨਾਂ ਚਾਰਜਸ਼ੀਟ ਵਿੱਚ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।