Ludhiana News: ਮੈਰਿਜ਼ ਪੈਲੇਸ ਸਾਹਮਣੇ ਬੈਠੇ ਐਨਆਰਆਈ ਨੂੰ ਕਾਰ ਨਾਲ ਕੁਚਲਿਆ, ਪੈਸੇ ਦੇ ਲੈਣ-ਦੇਣ ਦਾ ਰੌਲਾ
Ludhiana News: ਲੁਧਿਆਣਾ ਦੇ ਪਿੰਡ ਅਕਾਲਗੜ੍ਹ ਵਿੱਚ ਇੱਕ ਐਨਆਰਆਈ ਨੂੰ ਕਾਰ ਨਾਲ ਕੁਚਲ ਦਿੱਤਾ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਪੈਲੇਸ ਦੇ ਬਾਹਰ...
Ludhiana News: ਲੁਧਿਆਣਾ ਦੇ ਪਿੰਡ ਅਕਾਲਗੜ੍ਹ ਵਿੱਚ ਇੱਕ ਐਨਆਰਆਈ ਨੂੰ ਕਾਰ ਨਾਲ ਕੁਚਲ ਦਿੱਤਾ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਪੈਲੇਸ ਦੇ ਬਾਹਰ ਕੁਰਸੀ 'ਤੇ ਬੈਠੇ ਪ੍ਰਵਾਸੀ ਭਾਰਤੀ 'ਤੇ ਸਵਿਫਟ ਕਾਰ ਚੜ੍ਹਾ ਦਿੱਤੀ ਗਈ। ਇਹ ਜਾਣਬੁੱਝ ਕੇ ਕੀਤਾ ਗਿਆ ਹਮਲਾ ਸੀ ਕਿਉਂਕਿ ਡਰਾਈਵਰ ਨੇ ਕਾਰ ਨਾਲ ਐਨਆਰਆਈ ਨੂੰ ਦੋ ਵਾਰ ਟੱਕਰ ਮਾਰੀ। ਇਸ ਕਾਰਨ ਐਨਆਰਆਈ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਹਾਸਲ ਜਾਣਕਾਰੀ ਮੁਤਾਬਕ ਜ਼ਖਮੀ ਦੀ ਪਛਾਣ ਸੇਵਕ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਹ ਘਟਨਾ ਪੈਲੇਸ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਮਗਰੋਂ ਇਹ ਵੀਡੀਓ ਸੋਸ਼ਲ ਮੀਡੀਆ ਉਪਰ ਵੀ ਵਾਇਰਲ ਹੋ ਰਹੀ ਹੈ।
ਪਤਾ ਲੱਗਾ ਹੈ ਕਿ ਨਵੀਂ ਆਬਾਦੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਪੀੜਤ ਕੋਲ ਮੈਰਿਜ ਪੈਲੇਸ ਗਿਰਵੀ ਰੱਖਿਆ ਹੋਇਆ ਸੀ। ਉਕਤ ਵਿਅਕਤੀ ਨੇ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ ਤੇ ਪੈਲੇਸ ਦੀ ਰਜਿਸਟਰੀ ਉਸ ਦੇ ਨਾਂ ਕਰਵਾ ਦਿੱਤੀ। ਇਸੇ ਦੌਰਾਨ ਅਗਲੇ ਦਿਨ ਮੁਲਜ਼ਮ ਦੀ ਪਤਨੀ ਪੈਲੇਸ ਵਿੱਚ ਸੇਵਕ ਸਿੰਘ ਕੋਲ ਆਈ ਤੇ ਗਲਤ ਸ਼ਬਦਾਵਲੀ ਵਰਤਣ ਲੱਗੀ।
ਸੇਵਕ ਸਿੱਘ ਨੇ ਦੱਸਿਆ ਕਿ ਔਰਤ ਨੂੰ ਕਾਫੀ ਸਮਝਾਇਆ ਕਿ ਉਸ ਦਾ ਉਸ ਦੇ ਪਤੀ ਨਾਲ ਪੈਸਿਆਂ ਦਾ ਲੈਣ-ਦੇਣ ਹੈ, ਜਿਸ ਕਾਰਨ ਉਸ ਨੇ ਪੈਲੇਸ ਦੀ ਰਜਿਸਟਰੀ ਕਰਵਾਈ ਹੈ। ਅਗਲੇ ਹੀ ਦਿਨ ਪੈਲੇਸ ਵਿੱਚ ਵਿਆਹ ਦੀ ਰਸਮ ਸੀ। ਉਸ ਸਮਾਗਮ ਵਿੱਚ ਮੁਲਜ਼ਮ ਵੀ ਆਇਆ ਹੋਇਆ ਸੀ। ਇਸ ਦੌਰਾਨ ਮੁਲਜ਼ਮ ਨੇ ਕਾਫੀ ਸ਼ਰਾਬ ਪੀਤੀ। ਇਸ ਤੋਂ ਬਾਅਦ ਗੁੱਸੇ 'ਚ ਆ ਕੇ ਉਸ ਨੇ ਸਵਿਫਟ ਕਾਰ ਨਾਲ ਉਸ ਨੂੰ ਕੁਚਲ ਦਿੱਤਾ।
ਇਸ ਮਗਰੋਂ ਲੋਕ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਲੱਤ ਟੁੱਟਣ ਕਾਰਨ ਡਾਕਟਰਾਂ ਨੇ ਉਸ ਨੂੰ ਦਾਖਲ ਕਰ ਲਿਆ। ਉਸ ਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ ਹੈ। ਇਸ ਸਬੰਧੀ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।