(Source: ECI/ABP News/ABP Majha)
Ludhiana News: ਪੰਜਾਬ 'ਚ ਹੋਏ ਅਫੀਮ ਤੇ ਡੋਡਿਆਂ ਦੀ ਖੇਤੀ, ਸਰਕਾਰ ਨੂੰ ਜਗਾਉਣ ਲਈ ਟੀਟੂ ਬਾਣੀਆ ਨੇ ਵਜਾਏ ਢੋਲ
Ludhiana ਪੰਜਾਬ ਵਿੱਚ ਅਫ਼ੀਮ ਦੀ ਖੇਤੀ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਅਫ਼ੀਮ ਤੇ ਡੋਡਿਆਂ ਦੀ ਖੇਤੀ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕਾਮੇਡੀਅਨ ਟੀਟੂ ਬਾਣੀਆ ਨੇ ਵੱਖਰੇ ਤਰੀਕੇ ਨਾਲ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ।
Ludhiana News: ਪੰਜਾਬ ਵਿੱਚ ਅਫ਼ੀਮ ਦੀ ਖੇਤੀ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਅਫ਼ੀਮ ਤੇ ਡੋਡਿਆਂ ਦੀ ਖੇਤੀ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕਾਮੇਡੀਅਨ ਟੀਟੂ ਬਾਣੀਆ ਨੇ ਵੱਖਰੇ ਤਰੀਕੇ ਨਾਲ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਟੀਟੂ ਬਾਣੀਆ ਢੋਲ ਤੇ ਚਿਮਟੇ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਪੁੱਜ ਗਿਆ।
ਇਸ ਦੌਰਾਨ ਢੋਲ ਤੇ ਚਿਮਟੇ ਵਜਾ ਕੇ ਜਿੱਥੇ ਉਸ ਨੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਉਸ ਨੇ ਪੰਜਾਬ ’ਚ ਚਿੱਟੇ ਦਾ ਨਸ਼ਾ ਦਿਨ ਪ੍ਰਤੀ ਦਿਨ ਜੋ ਵਧਦਾ ਹੋਇਆ ਪੰਜਾਬ ਦੀ ਜਵਾਨੀ ਬਰਬਾਦ ਕਰ ਰਿਹਾ ਹੈ, ਉਸ ਵੱਲ ਵੀ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਫ਼ੀਮ ਤੇ ਡੋਡਿਆਂ ਦੀ ਖੇਤੀ ਕਰਨ ਦੀ ਆਗਿਆ ਮਿਲ ਜਾਵੇ ਤਾਂ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਟੀਟੂ ਬਾਣੀਆ ਅਕਸਰ ਹੀ ਆਪਣੇ ਵੱਖਰੀ ਅੰਦਾਜ਼ ’ਚ ਸਰਕਾਰ ਤੇ ਪ੍ਰਸ਼ਾਸਨ ਨੂੰ ਜਗਾਉਣ ਦੇ ਅੰਦਾਜ਼ ਲਈ ਜਾਣੇ ਜਾਂਦੇ ਹਨ।
ਮੰਗਲਵਾਰ ਦੀ ਸਵੇਰੇ ਕੜਾਕੇ ਦੀ ਠੰਢ ’ਚ ਉਹ ਡੀਸੀ ਦਫ਼ਤਰ ਪੁੱਜਿਆ ਤੇ ਢੋਲ ਤੇ ਚਿਮਟਿਆਂ ਵਜਾਉਂਦਿਆਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਅਫ਼ੀਮ ਤੇ ਡੋਡਿਆਂ ਦੀ ਖੇਤੀ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਮੌਕੇ ਟੀਟੂ ਬਾਣੀਆ ਨੇ ਖੁਦ ਡਿਪਟੀ ਕਮਿਸ਼ਨਰ ਦੇ ਨਾਮ ਬੋਲੀਆ ਪਾਈਆਂ ਤੇ ਮੰਗ ਕੀਤੀ ਕਿ ਜੇਕਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਹੈ ਤਾਂ ਅਫ਼ੀਮ ਦੀ ਖੇਤੀ ਕਰਨ ਦੀ ਆਗਿਆ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਇਸਦੀ ਆਗਿਆ ਦੇ ਦੇਣੀ ਚਾਹੀਦੀ ਹੈ, ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ’ਚ ਫੱਸਦੀ ਜਾ ਰਹੀ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਫ਼ੀਮ ਨਸ਼ਾ ਨਹੀਂ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਸ਼ਰਾਬ ਵੀ ਨਸ਼ਾ ਹੀ ਹੈ ਤੇ ਉਹ ਵੀ ਤਾਂ ਠੇਕੇ ’ਤੇ ਸ਼ਰੇਆਮ ਮਿਲਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।