(Source: ECI/ABP News/ABP Majha)
Ludhiana News: ਵਾਇਰਲ ਥਾਰ ਖਿਲਾਫ ਪੁਲਿਸ ਦਾ ਐਕਸ਼ਨ! ਪੁਲਿਸ ਨੇ ਹੈਂਕੜਬਾਜ਼ ਨੂੰ ਸਿਖਾਇਆ ਸਬਕ
Viral Thar: ਅੱਜ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਟ੍ਰੈਫਿਕ ਪੁਲਿਸ ਨੇ ਚਿੱਟੇ ਰੰਗ ਦੀ ਥਾਰ ਦਾ ਚਲਾਨ ਕੱਟਿਆ। ਇਸ ਥਾਰ ਦੇ ਨੌਜਵਾਨ ਡਰਾਈਵਰ ਨੇ ਗੱਡੀ ’ਤੇ ਲਾਲ ਤੇ ਨੀਲੇ ਰੰਗ ਦੀਆਂ ਪੁਲਿਸ ਵਾਲੀਆਂ ਬੱਤੀਆਂ ਲਾਈਆਂ ਹੋਈਆਂ ਸਨ।
Ludhiana News: ਅੱਜ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਟ੍ਰੈਫਿਕ ਪੁਲਿਸ ਨੇ ਚਿੱਟੇ ਰੰਗ ਦੀ ਥਾਰ ਦਾ ਚਲਾਨ ਕੱਟਿਆ। ਇਸ ਥਾਰ ਦੇ ਨੌਜਵਾਨ ਡਰਾਈਵਰ ਨੇ ਗੱਡੀ ’ਤੇ ਲਾਲ ਤੇ ਨੀਲੇ ਰੰਗ ਦੀਆਂ ਪੁਲਿਸ ਵਾਲੀਆਂ ਬੱਤੀਆਂ ਲਾਈਆਂ ਹੋਈਆਂ ਸਨ। ਇਸ ਤੋਂ ਇਲਾਵਾ ਥਾਰ ਉਪਰ ਇੱਕ ਹੂਟਰ ਲਾਇਆ ਹੋਇਆ ਸੀ, ਜੋ ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਵਾਹਨਾਂ ਵਿੱਚ ਵੱਜਦਾ ਹੈ।
ਦਰਅਸਲ ਇਸ ਥਾਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨ ਨੀਲੀਆਂ-ਲਾਲ ਬੱਤੀਆਂ ਫਲੈਸ਼ ਕਰ ਰਿਹਾ ਸੀ ਤੇ ਹੂਟਰ ਵਜਾ ਰਿਹਾ ਸੀ। ਜਦੋਂ ਇਸ ਦੀ ਵੀਡੀਓ ਉੱਚ ਪੁਲਿਸ ਅਧਿਕਾਰੀਆਂ ਤੱਕ ਪਹੁੰਚੀ ਤਾਂ ਇਸ 'ਤੇ ਕਾਰਵਾਈ ਕੀਤੀ ਗਈ। ਪੁਲਿਸ ਨੂੰ ਸ਼ੱਕ ਹੈ ਕਿ ਨੌਜਵਾਨ ਇਲਾਕੇ 'ਚ ਪੁਲਿਸ ਦੇ ਛਾਪੇ ਤੇ ਟੋਲ ਟੈਕਸ ਤੋਂ ਬਚਣ ਲਈ ਹੂਟਰ ਤੇ ਪੁਲਿਸ ਲਾਈਟਾਂ ਦੀ ਵਰਤੋਂ ਕਰ ਰਿਹਾ ਸੀ।
ਸੀਨੀਅਰ ਪੁਲੀਸ ਅਧਿਕਾਰੀਆਂ ਦੇ ਹੁਕਮਾਂ ’ਤੇ ਕਾਰ ਨੂੰ ਕਾਬੂ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਦੌਰਾਨ ਟ੍ਰੈਫ਼ਿਕ ਪੁਲਿਸ ਦੇ ਏਐਸਆਈ ਰਣਜੋਧ ਸਿੰਘ ਨੇ ਦੱਸਿਆ ਕਿ ਉੱਚ ਪੁਲਿਸ ਅਧਿਕਾਰੀਆਂ ਦੇ ਹੁਕਮਾਂ ’ਤੇ ਚਿੱਟੇ ਰੰਗ ਦੀ ਥਾਰ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਇਹ ਕਾਰ ਭਾਰਤ ਨਗਰ ਚੌਕ ਨੇੜੇ ਆਈ। ਜਦੋਂ ਕਾਰ ਚੌਕ ਨੂੰ ਪਾਰ ਕਰਨ ਲੱਗੀ ਤਾਂ ਪੁਲਿਸ ਨੇ ਰੋਕ ਲਈ।
ਪੁਲਿਸ ਅਨੁਸਾਰ ਮੁਲਜ਼ਮ ਕਾਰ ਚਾਲਕ ਦਾ ਨਾਂ ਕਮਲਜੀਤ ਸਿੰਘ ਵਾਸੀ ਸ਼ਿਵਾਜੀ ਨਗਰ ਹੈ। ਬੀਤੀ ਰਾਤ ਕਮਲਜੀਤ ਨੀਲਾ ਝੰਡਾ ਰੋਡ 'ਤੇ ਹੂਟਰ ਨਾਲ ਥਾਰ 'ਚ ਘੁੰਮ ਰਿਹਾ ਸੀ। ਉਹ ਲਾਲ-ਨੀਲੀਆਂ ਪੁਲਿਸ ਲਾਈਟਾਂ ਲਾ ਕੇ ਲੋਕਾਂ ਉਪਰ ਰੋਹਬ ਪਾਉਂਦਾ ਸੀ। ਅੱਜ ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ ਮੁਲਜ਼ਮ ਨੇ ਕਈ ਆਗੂਆਂ ਤੇ ਵੱਡੇ ਲੋਕਾਂ ਨਾਲ ਗੱਲਬਾਤ ਕਰਕੇ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ।
ਏਐਸਆਈ ਰਣਜੋਧ ਸਿੰਘ ਨੇ ਦੱਸਿਆ ਕਿ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ। ਅੱਜ ਥਾਰ ਦਾ ਹੂਟਰ ਲਾ ਦਿੱਤਾ ਗਿਆ। ਮੁਲਜ਼ਮ ਪਹਿਲਾਂ ਹੀ ਨੀਲੀਆਂ-ਲਾਲ ਬੱਤੀਆਂ ਉਤਾਰ ਚੁੱਕੇ ਸਨ। ਉਸ ਦਾ ਚਲਾਨ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।