ਲੁਧਿਆਣਾ ਪੁਲਿਸ ਦੀ ਨਸ਼ਿਆਂ ਖਿਲਾਫ਼ ਮੁਹਿੰਮ ਜਾਰੀ, 8 ਮੁਲਜ਼ਮ ਕੀਤੇ ਕਾਬੂ
ਲੁਧਿਆਣਾ ਪੁਲਿਸ ਵੱਲੋਂ CIA ਸਟਾਫ 1 ਅਤੇ CIA 2 ਦੇ ਨਾਲ ਮਿਲ ਕੇ ਸ਼ਹਿਰ ਦੇ ਵਿੱਚ ਲਗਾਤਾਰ ਸਪਲਾਈ ਹੋ ਰਹੇ ਤੰਬਾਕੂ, ਹੁੱਕੇ, ਚਿਲਮ ਅਤੇ ਈ ਸਿਗਰੇਟ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਵੱਡੀ ਗਿਣਤੀ 'ਚ ਨਸ਼ੀਲਾ ਪਦਾਰਥ ਬਰਾਮਦ ਕੀਤਾ।
ਲੁਧਿਆਣਾ: ਲੁਧਿਆਣਾ ਪੁਲਿਸ ਵੱਲੋਂ CIA ਸਟਾਫ 1 ਅਤੇ CIA 2 ਦੇ ਨਾਲ ਮਿਲ ਕੇ ਸ਼ਹਿਰ ਦੇ ਵਿੱਚ ਲਗਾਤਾਰ ਸਪਲਾਈ ਹੋ ਰਹੇ ਤੰਬਾਕੂ, ਹੁੱਕੇ, ਚਿਲਮ ਅਤੇ ਈ ਸਿਗਰੇਟ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਵੱਡੀ ਗਿਣਤੀ 'ਚ ਨਸ਼ੀਲਾ ਪਦਾਰਥ ਬਰਾਮਦ ਕੀਤਾ। ਇਸ ਮਾਮਲੇ 'ਚ ਲੁਧਿਆਣਾ ਪੁਲਿਸ ਇਕ ਦਿਨ ਦੇ ਅੰਦਰ ਹੀ 8 ਮੁਲਜ਼ਮਾਂ 'ਤੇ ਪਰਚੇ ਦਰਜ ਕਰ ਚੁਕੀ ਹੈ। ਇਹ ਸਾਰੇ ਹੀ ਦੁਕਾਨਦਾਰ ਨੇ ਜੋ ਇਹ ਪਾਬੰਦੀ ਸ਼ੁਦਾ ਸਮਾਨ ਵੇਚਦੇ ਸਨ।
ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਇਸ ਸਬੰਧੀ ਬਕਾਇਦਾ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜਕਲ ਬੱਚਿਆਂ ਦੇ ਵਿਚ ਈ ਸਿਗਰੇਟ ਦਾ ਕਾਫੀ ਚਲਣ ਚਲ ਰਿਹਾ ਹੈ ਜੋ ਕਿ ਬੇਹੱਦ ਖਤਰਨਾਕ ਹੈ। ਪੁਲਿਸ ਨੇ ਕਿਹਾ ਇਸ ਕਰਕੇ ਛਾਪੇਮਾਰੀ ਕਰਕੇ ਅਸੀਂ ਗੈਰ-ਕਨੂੰਨੀ ਢੰਗ ਨਾਲ ਵੇਚੇ ਜਾ ਰਹੇ ਸਮਾਨ ਨੂੰ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਦੇ ਵਿਚ ਤੰਬਾਕੂ ਅਤੇ ਹੁੱਕੇ ਆਦਿ ਵਿਕਰੀ ਹੋ ਰਹੀ ਹੈ। ਜਿਸ ਕਰਕੇ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਅਗਵਾਈ 'ਚ ਟੀਮਾਂ ਦਾ ਗਠਨ ਕਰਕੇ ਸ਼ਹਿਰ ਭਰ 'ਚ ਛਾਪੇਮਾਰੀ ਕੀਤੀ ਗਈ ਅਤੇ ਵੱਡੀ ਤਦਾਦ ਅੰਦਰ ਪਾਬੰਦੀ ਸ਼ੁਦਾ ਸਮਾਨ ਬਰਾਮਦ ਕੀਤਾ।
ਉਨ੍ਹਾਂ ਕਿਹਾ ਕਿ ਅੱਜਕਲ ਬੱਚਿਆਂ 'ਚ ਈ ਸਿਗਰੇਟ ਦਾ ਕਾਫੀ ਚਲਣ ਚਲ ਰਿਹਾ ਹੈ ਜੋ ਕਿ ਬੇਹੱਦ ਖਤਰਨਾਕ ਹੈ ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਇਸ ਲਤ ਵਿਚ ਆ ਜਾਂਦੇ ਨੇ ਅਤੇ ਇਹ ਅਜਿਹੀ ਚੀਜ਼ ਹੈ ਜਿਸ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :