Ludhiana: ਅੱਜ ਸੇਵਾ ਕੇਂਦਰ ਬੰਦ; ਤਨਖਾਹ ਦੀ ਦੇਰੀ ਤੇ ਕਟੌਤੀ ਕਾਰਨ ਕਰਮਚਾਰੀ ਪ੍ਰੇਸ਼ਾਨ, ਧਰਨਾ ਵੀ ਲਗੇਗਾ
ਇਨ੍ਹਾਂ 41 ਸੇਵਾ ਕੇਂਦਰਾਂ ਵਿੱਚ ਕੁੱਲ 300 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਅੱਜ ਸਾਰੇ ਕਰਮਚਾਰੀ ਰੋਸ ਧਰਨੇ 'ਚ ਸ਼ਾਮਲ ਹੋਣਗੇ। ਇਹ ਧਰਨਾ ਲਗਭਗ ਸਵੇਰੇ 10 ਵਜੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਦਿੱਤਾ ਜਾਵੇਗਾ।

Punjab News: ਜੇਕਰ ਤੁਸੀਂ ਕਿਸੇ ਸਰਕਾਰੀ ਕੰਮ ਕਰਵਾਉਣ ਨੂੰ ਲੈ ਕੇ ਅੱਜ ਸੇਵਾ ਕੇਂਦਰ ਜਾਣ ਵਾਲੇ ਹੋ ਤਾਂ ਇਹ ਖਬਰ ਜ਼ਰੂਰ ਪੜ੍ਹ ਲਓ ਨਹੀਂ ਤਾਂ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੱਜ ਪੰਜਾਬ ਭਰ ਦੇ ਸਾਰੇ ਸੇਵਾ ਕੇਂਦਰਾਂ ਦੇ ਕਰਮਚਾਰੀ ਆਪਣੇ-ਆਪਣੇ ਸ਼ਹਿਰਾਂ ਦੇ ਪ੍ਰਸ਼ਾਸਕੀ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਰੋਸ ਧਰਨਾ ਦੇ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਕਾਫੀ ਮੁਸ਼ਕਿਲਾਂ ਆਉਣਗੀਆਂ।
ਲੁਧਿਆਣਾ ਵਿੱਚ ਕੁੱਲ 41 ਸੇਵਾ ਕੇਂਦਰ ਹਨ, ਜੋ ਅੱਜ ਪੂਰੀ ਤਰ੍ਹਾਂ ਬੰਦ ਰਹਿਣਗੇ
ਇਨ੍ਹਾਂ 41 ਸੇਵਾ ਕੇਂਦਰਾਂ ਵਿੱਚ ਕੁੱਲ 300 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਅੱਜ ਸਾਰੇ ਕਰਮਚਾਰੀ ਰੋਸ ਧਰਨੇ 'ਚ ਸ਼ਾਮਲ ਹੋਣਗੇ। ਇਹ ਧਰਨਾ ਲਗਭਗ ਸਵੇਰੇ 10 ਵਜੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਦਿੱਤਾ ਜਾਵੇਗਾ।
ਤਨਖਾਹ ’ਚ ਕਟੌਤੀ ਕਾਰਨ ਕਰਮਚਾਰੀ ਪਰੇਸ਼ਾਨ–ਗੁਰਪ੍ਰੀਤ ਸਿੰਘ
ਜ਼ਿਲ੍ਹਾ ਸੇਵਾ ਕੇਂਦਰ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹਮੇਸ਼ਾ ਕਰਮਚਾਰੀਆਂ ਦੀ ਤਨਖਾਹ 2 ਮਹੀਨੇ ਬਾਅਦ ਆਉਂਦੀ ਹੈ। ਜੋ ਤਨਖਾਹ ਆਉਂਦੀ ਵੀ ਹੈ, ਉਸ ਵਿਚ ਵੀ ਪੈਸਿਆਂ ਦੀ ਕਟੌਤੀ ਕੀਤੀ ਜਾਂਦੀ ਹੈ। ਹਰ ਕਰਮਚਾਰੀ ਦੀ ਤਨਖਾਹ 10,500 ਰੁਪਏ ਹੈ, ਪਰ 2,800 ਤੋਂ ਲੈ ਕੇ 3,200 ਰੁਪਏ ਤਕ ਕੱਟ ਲਗਾਉਣ ਤੋਂ ਬਾਅਦ ਹੱਥ ਦੇ ਵਿੱਚ ਬਿਲਕੁਲ ਥੋੜੀ ਜਿਹੀ ਰਕਮ ਆਉਂਦੀ ਹੈ।
ਕਈ ਵਾਰ ਮੈਨੇਜਮੈਂਟ ਨਾਲ ਗੱਲ ਕੀਤੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਦਾ। ਹਰ ਵਾਰ ਇਹੀ ਕਿਹਾ ਜਾਂਦਾ ਹੈ ਕਿ ਤੁਹਾਨੂੰ ਈ-ਮੇਲ ਆ ਜਾਏਗੀ ਪਰ ਕਦੇ ਈ-ਮੇਲ ਨਹੀਂ ਆਉਂਦੀ। ਸਾਰੇ ਕਰਮਚਾਰੀ ਬਿਨਾਂ ਕਿਸੇ ਛੁੱਟੀ ਦੇ ਲਗਾਤਾਰ ਕੰਮ ਕਰ ਰਹੇ ਹਨ। ਤਨਖਾਹ ਲੇਟ ਅਤੇ ਕੱਟ ਦੇ ਨਾਲ ਹਰ ਕਿਸੇ ਨੂੰ ਆਪਣੇ ਘਰ ਦਾ ਗੁਜਾਰਾ ਕਰਨ ਦੇ ਵਿੱਚ ਬਹੁਤ ਹੀ ਮੁਸ਼ਕਿਲ ਆਉਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















