Punjab News: ਪੰਜਾਬ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਜਾਣੋ ਕਿਉਂ ਮੱਚ ਗਿਆ ਹਾਹਾਕਾਰ...?
Ludhiana News: ਇਸ ਸਮੇਂ ਸ਼ਹਿਰ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਦਰਅਸਲ, ਲੋਕ ਘਰੋਂ ਨਿਕਲਣ ਤੋਂ ਵੀ ਡਰਦੇ ਹਨ ਅਤੇ ਰਾਤਾਂ ਜਾਗ ਕੇ ਕੱਟ ਰਹੇ ਹਨ। ਅਸਲ ਵਿੱਚ ਇੱਕ ਬਾਂਦਰ ਨੇ ਸ਼ਹਿਰ ਵਿੱਚ ਦਹਿਸ਼ਤ
Ludhiana News: ਪੰਜਾਬ ਭਰ 'ਚ ਛਮ-ਛਮ ਮੀਂਹ ਵਰ੍ਹ ਰਿਹਾ ਹੈ। ਜਿਸਦੇ ਚੱਲਦੇ ਠੰਡ ਨੇ ਵੀ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਮੀਂਹ ਨੇ ਲੁਧਿਆਣਾ ਵਾਸੀਆਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਬਿਜਲੀ ਸਪਲਾਈ ਠੱਪ ਹੋਣ ਕਾਰਨ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਹਫੜਾ-ਦਫੜੀ ਮੱਚੀ ਹੋਈ ਹੈ। ਬੀਤੇ ਦਿਨੀਂ ਹੋਈ ਬਰਸਾਤ ਕਾਰਨ ਸਵੇਰੇ 6 ਵਜੇ ਤੋਂ ਹੀ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ 'ਚ ਬਿਜਲੀ ਸਪਲਾਈ ਠੱਪ ਰਹੀ, ਜਿਸ ਕਾਰਨ ਜ਼ਿਆਦਾਤਰ ਇਲਾਕਿਆਂ 'ਚ ਲੋਕ ਪੀਣ ਵਾਲਾ ਪਾਣੀ ਵੀ ਨਹੀਂ ਭਰ ਸਕੇ। ਅਜਿਹੇ 'ਚ ਲੁਧਿਆਣਾ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪਾਵਰਕੌਮ ਵਿਭਾਗ ਦੇ ਉੱਚ ਅਧਿਕਾਰੀ ਆਪਣੀਆਂ ਟੀਮਾਂ ਸਮੇਤ ਸੜਕਾਂ ’ਤੇ ਆ ਗਏ ਅਤੇ ਬਰਸਾਤ ਅਤੇ ਠੰਡ ਦੀ ਪਰਵਾਹ ਕੀਤੇ ਬਿਨਾਂ ਸਾਰਾ ਦਿਨ ਬਿਜਲੀ ਦੇ ਖੰਭਿਆਂ ’ਤੇ ਚੜ੍ਹ ਕੇ ਲਾਈਨਾਂ ਦੀ ਮੁਰੰਮਤ ਵਿੱਚ ਲਾਇਆ, ਜਿਸ ਨਾਲ ਸ਼ਹਿਰ ਵਾਸੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।