Ludhiana News: ਲੁਧਿਆਣਾ 'ਚ ਗੈਸ ਲੀਕ ਹੋਣ ਮਗਰੋਂ ਮੱਚਿਆ ਭਾਂਬੜ, ਪੈ ਗਿਆ ਚੀਕ-ਚਿਹਾੜਾ, ਬੱਚੀ ਸਣੇ 7 ਲੋਕ ਝੁਲਸੇ
Ludhiana News: ਲੁਧਿਆਣਾ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸ਼ਹਿਰ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਅਚਾਨਕ ਗੈਸ ਲੀਕ ਹੋਈ। ਗੈਸ ਲੀਕ ਹੋਣ ਨਾਲ ਇਸ ਨੇ 4 ਕਮਰਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ।
Ludhiana News: ਲੁਧਿਆਣਾ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸ਼ਹਿਰ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਅਚਾਨਕ ਗੈਸ ਲੀਕ ਹੋਈ। ਗੈਸ ਲੀਕ ਹੋਣ ਨਾਲ ਇਸ ਨੇ 4 ਕਮਰਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਦੌਰਾਨ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਸ ਭਿਆਨਕ ਹਾਸਦੇ 'ਚ 7 ਲੋਕ ਝੁਲਸ ਗਏ। ਇਨ੍ਹਾਂ ਲੋਕਾਂ ਵਿੱਚ ਇੱਕ 7 ਸਾਲ ਦੀ ਬੱਚੀ ਵੀ ਸ਼ਾਮਲ ਹੈ। ਜਿਸ ਥਾਂ 'ਤੇ ਇਹ ਹਾਦਸਾ ਵਾਪਰਿਆ, ਉਥੇ ਵੱਡੇ ਸਿਲੰਡਰਾਂ ਤੋਂ ਛੋਟੇ ਸਿਲੰਡਰਾਂ 'ਚ ਗੈਰ-ਕਾਨੂੰਨੀ ਢੰਗ ਨਾਲ ਗੈਸ ਭਰੀ ਜਾਂਦੀ ਹੈ। ਇਹ ਹਾਦਸਾ ਗੈਸ ਭਰਨ ਦੌਰਾਨ ਵਾਪਰਿਆ। ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ।
ਅੱਗ ਫੈਲਣ ਕਾਰਨ ਭਗਦੜ ਮੱਚ ਗਈ
ਜਾਣਕਾਰੀ ਅਨੁਸਾਰ ਗਿਆਸਪੁਰਾ ਇਲਾਕੇ ਦੀ ਸਮਰਾਟ ਕਲੋਨੀ ਦੀ ਗਲੀ ਨੰਬਰ 3 ਵਿੱਚ ਅੱਗ ਫੈਲਣ ਕਾਰਨ ਭਗਦੜ ਮੱਚ ਗਈ। ਅਚਾਨਕ ਗੱਡੀ 'ਚੋਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਾਰੇ ਮੁੱਹਲੇ ਵਾਲੇ ਇਕੱਠੇ ਹੋ ਗਏ। ਲੋਕਾਂ ਨੇ ਬੜੀ ਮਿਹਨਤ ਨਾਲ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਕਮਰਿਆਂ ਵਿੱਚ ਰਹਿੰਦੇ ਲੋਕ ਸੜ ਗਏ। 7 ਸਾਲਾ ਬੱਚੀ ਅਤੇ ਉਸ ਦੀ ਮਾਂ ਗੰਭੀਰ ਰੂਪ ਨਾਲ ਝੁਲਸ ਗਏ ਹਨ। ਜ਼ਖਮੀ ਲੜਕੀ ਦੀ ਪਛਾਣ ਸ਼ਿਵਾਨੀ ਅਤੇ ਉਸ ਦੀ ਮਾਂ ਫੂਲਮਤੀ (35) ਵਜੋਂ ਹੋਈ ਹੈ।
Read More: Weird News: 'ਮੈਂ ਤੁਹਾਨੂੰ ਵੋਟ ਪਾਈ, ਹੁਣ ਮੇਰਾ ਵਿਆਹ ਕਰਵਾਓ', ਵੋਟਰ ਨੇ ਵਿਧਾਇਕ ਸਾਹਮਣੇ ਰੱਖੀ ਮੰਗ, ਫਿਰ...
ਇਸ ਦੌਰਾਨ ਮਾਂ-ਧੀ ਨੂੰ ਅੱਗ ਤੋਂ ਬਚਾਉਣ ਗਏ ਪੰਜ ਹੋਰ ਲੋਕ ਵੀ ਅੱਗ ਦੀ ਲਪੇਟ ਵਿੱਚ ਆ ਗਏ। ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੇ ਪੁਲਿਸ ਚੌਕੀ ਗਿਆਸਪੁਰਾ ਨੂੰ ਸੂਚਨਾ ਦਿੱਤੀ। ਫੂਲਮਤੀ ਦੇ ਪਤੀ ਇੰਸਪੈਕਟਰ ਪ੍ਰਸਾਦ ਨੇ ਦੱਸਿਆ ਕਿ ਉਹ ਸਮਰਾਟ ਕਲੋਨੀ ਵਿੱਚ ਵੇਹੜੇ ਵਿੱਚ ਰਹਿੰਦਾ ਹੈ। ਵਾਹਨ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਆਪਣੇ ਕਮਰੇ ਦੇ ਨਾਲ ਲੱਗਦੇ ਕਮਰੇ ਵਿੱਚ ਵੱਡੇ ਸਿਲੰਡਰਾਂ ਵਿੱਚੋਂ ਛੋਟੇ ਸਿਲੰਡਰ ਭਰ ਲੈਂਦਾ ਹੈ। ਉਸ ਦੀ ਪਤਨੀ ਦੇਰ ਰਾਤ ਖਾਣਾ ਬਣਾ ਰਹੀ ਸੀ।
ਉਦੋਂ ਹੀ ਉਨ੍ਹਾਂ ਦੇ ਗੁਆਂਢ ਦਾ ਵਿਅਕਤੀ ਸਿਲੰਡਰ ਭਰ ਰਿਹਾ ਸੀ। ਜਿਸ ਤੋਂ ਗੈਸ ਲੀਕ ਹੋਣ ਲੱਗੀ ਅਤੇ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਉਸ ਦੀ ਪਤਨੀ, ਬੇਟੀ ਅਤੇ ਛੋਟਾ ਭਰਾ ਕ੍ਰਿਪਾ ਸ਼ੰਕਰ ਬੁਰੀ ਤਰ੍ਹਾਂ ਝੁਲਸ ਗਏ। ਫੂਲਮਤੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਰੈਫਰ ਕਰ ਦਿੱਤਾ।