ਖੰਨਾ ਨੇੜੇ ਭਿਆਨਕ ਹਾਦਸਾ! ਰੇਲ ਦੇ ਦਰਵਾਜੇ ਨਾਲ ਲਟਕ ਸਟੰਟ ਕਰਦੇ ਨੌਜਵਾਨ ਦੀ ਦਰਦਨਾਕ ਮੌਤ
ਰੇਲ ਗੱਡੀ ਵਿੱਚੋਂ ਡਿੱਗ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਂਚ ਪੜਤਾਲ ਦੌਰਾਨ ਇੱਕ ਵੀਡੀਓ ਪੁਲਿਸ ਹੱਥ ਲੱਗੀ ਜਿਸ ਵਿੱਚ ਨੌਜਵਾਨ ਮਾਲਵਾ ਐਕਸਪ੍ਰੈਸ ਗੱਡੀ ਦੇ ਦਰਵਾਜੇ ਨਾਲ ਲਟਕਦਾ ਦਿਖਾਈ ਦੇ ਰਿਹਾ ਹੈ।
ਖੰਨਾ: ਇੱਥੇ ਸੁਪਰਫਾਸਟ ਰੇਲ ਗੱਡੀ ਦੇ ਦਰਵਾਜੇ ਨਾਲ ਲਟਕ ਕੇ ਸਟੰਟ ਕਰ ਰਿਹਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਨੌਜਵਾਨ ਪੋਲ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਹਾਦਸਾ ਚਾਵਾ ਰੇਲਵੇ ਸਟੇਸ਼ਨ ਕੋਲ ਹੋਇਆ ਜਿਸ ਦੀ ਵੀਡੀਉ ਵੀ ਸਾਹਮਣੇ ਆਈ ਹੈ।
ਹਾਦਸੇ ਦੀ ਜਾਂਚ ਕਰ ਰਹੇ ਰੇਲਵੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਟੇਸ਼ਨ ਮਾਸਟਰ ਨੇ ਸੂਚਨਾ ਦਿੱਤੀ ਸੀ ਕਿ ਰੇਲ ਗੱਡੀ ਵਿੱਚੋਂ ਡਿੱਗ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਂਚ ਪੜਤਾਲ ਦੌਰਾਨ ਇੱਕ ਵੀਡੀਓ ਪੁਲਿਸ ਹੱਥ ਲੱਗੀ ਜਿਸ ਵਿੱਚ ਨੌਜਵਾਨ ਮਾਲਵਾ ਐਕਸਪ੍ਰੈਸ ਗੱਡੀ ਦੇ ਦਰਵਾਜੇ ਨਾਲ ਲਟਕਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: Ram Rahim: ਆਦਮਪੁਰ ਚੋਣਾਂ ਨਾਲ ਜੁੜ ਰਹੀ ਹੈ ਰਾਮ ਰਹੀਮ ਦੀ ਰਿਹਾਈ, ਜੇਲ੍ਹ ਮੰਤਰੀ ਨੇ ਕਿਹਾ, ਪੇਰੋਲ ਲੈਣੀ ਰਾਮ ਰਹੀਮ ਦਾ ਅਧਿਕਾਰ
ਵੀਡੀਓ ਤੋਂ ਪਤਾ ਲੱਗਾ ਕਿ ਨੌਜਵਾਨ ਫ਼ਿਲਮੀ ਸਟੰਟ ਕਰ ਰਿਹਾ ਸੀ। ਇਸੇ ਦੌਰਾਨ ਨੌਜਵਾਨ ਖੰਭੇ ਨਾਲ ਟਕਰਾ ਕੇ ਥੱਲੇ ਡਿੱਗ ਗਿਆ ਤੇ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ।
ਖੰਨਾ ਇਲਾਕੇ ਦੇ ਗੁਲਜ਼ਾਰ ਕਾਲਜ 'ਚ ਦੋ ਸੂਬਿਆਂ ਦੇ ਵਿਦਿਆਰਥੀਆਂ 'ਚ ਖ਼ੂਨੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਝੜਪ ਬਿਹਾਰ ਤੇ ਮਣੀਪੁਰ ਦੇ ਵਿਦਿਆਰਥੀਆਂ ਵਿੱਚ ਹੋੀ ਹੈ ਜਿਸ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਵੀ ਹੋ ਗਏ ਗਨ।
ਇਸ ਘਟਨਾ ਮਗਰੋਂ ਬਿਹਾਰ ਦੇ ਰਹਿਣ ਵਾਲੇ ਵਿਦਿਆਰਥੀਆਂ ਨੇ ਕਾਲਜ ਅੰਦਰ ਧਰਨਾ ਲਗਾ ਦਿੱਤਾ। ਧਰਨੇ ਤੋਂ ਬਾਅਦ ਮਾਹੌਲ ਖ਼ਰਾਬ ਹੁੰਦਿਆਂ ਵੇਖ ਕੇ ਕਾਲਜ ਪ੍ਰਸ਼ਾਸਨ ਵੱਲੋਂ ਕਾਲਜ ਬੰਦ ਕਰ ਦਿੱਤਾ ਗਿਆ। ਉੱਥੇ ਹੀ ਕਾਲਜ ਵਿੱਚ ਹੋਏ ਝਗੜੇ ਦੀਆਂ ਖ਼ਤਰਨਾਕ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।