Cirme News: ਆਮ ਲੋਕ ਤਾਂ ਛੱਡੋ ਹੁਣ ਤਾਂ.....! ਲੁਧਿਆਣਾ 'ਚ ਜੱਜ ਦੇ ਘਰ 'ਚ ਹੋਈ ਚੋਰੀ, CP ਹਾਊਸ ਤੋਂ 500 ਮੀਟਰ ਦੀ ਦੂਰੀ 'ਤੇ ਹੋਈ ਵਾਰਦਾਤ
ਲੁਧਿਆਣਾ ਵਿੱਚ ਦਿਨੋਂ-ਦਿਨ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਚੋਰਾਂ ਨੇ ਪੁਲਿਸ ਕਮਿਸ਼ਨਰ ਦੇ ਘਰ ਤੋਂ ਕਰੀਬ 500 ਮੀਟਰ ਦੀ ਦੂਰੀ 'ਤੇ ਸਥਿਤ ਜੱਜ ਦੇ ਬੰਗਲੇ ਨੂੰ ਨਿਸ਼ਾਨਾ ਬਣਾਇਆ। ਜਿਸ ਜਗ੍ਹਾ ਇਹ ਚੋਰੀ ਹੋਈ ਹੈ, ਉੱਥੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜੱਜਾਂ ਦੇ ਘਰ ਹਨ।
Punjab News: ਲੁਧਿਆਣਾ ਵਿੱਚ ਦਿਨੋਂ-ਦਿਨ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਚੋਰਾਂ ਨੇ ਪੁਲਿਸ ਕਮਿਸ਼ਨਰ ਦੇ ਘਰ ਤੋਂ ਕਰੀਬ 500 ਮੀਟਰ ਦੀ ਦੂਰੀ 'ਤੇ ਸਥਿਤ ਜੱਜ ਦੇ ਬੰਗਲੇ ਨੂੰ ਨਿਸ਼ਾਨਾ ਬਣਾਇਆ। ਜਿਸ ਜਗ੍ਹਾ ਇਹ ਚੋਰੀ ਹੋਈ ਹੈ, ਉੱਥੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜੱਜਾਂ ਦੇ ਘਰ ਹਨ। ਪਾਸ਼ ਇਲਾਕਿਆਂ ਵਿੱਚ ਚੋਰੀਆਂ ਤੋਂ ਵੀ ਲੋਕ ਕਾਫੀ ਡਰੇ ਹੋਏ ਹਨ।
ਬਦਮਾਸ਼ਾਂ ਨੇ ਬੰਗਲੇ 'ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰ ਬੰਗਲੇ ਦੇ ਪਿਛਲੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ। ਐਸਐਸਏ ਨਗਰ ਦੇ ਰਹਿਣ ਵਾਲੇ ਕੁਮਾਰ ਸੌਰਵ ਨੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ 9 ਅਕਤੂਬਰ ਨੂੰ ਉਹ ਕਿਸੇ ਕੰਮ ਲਈ ਬੰਗਲਾ ਨੰਬਰ 169 ਦੇ ਮੁੱਖ ਗੇਟ ਦੇ ਅੰਦਰ ਗਿਆ ਸੀ। ਉਸ ਨੇ ਦੇਖਿਆ ਕਿ ਬੰਗਲੇ ਦਾ ਪਿਛਲਾ ਗੇਟ ਖੁੱਲ੍ਹਾ ਸੀ। ਕਿਸੇ ਅਣਪਛਾਤੇ ਵਿਅਕਤੀ ਨੇ ਤਾਲਾ ਤੋੜ ਦਿੱਤਾ ਸੀ।
ਲੁਟੇਰਿਆਂ ਨੇ ਘਰ 'ਚੋਂ 43 ਇੰਚ ਦੀ ਐਲਸੀਡੀ, 12 ਲੇਡੀਜ਼ ਬ੍ਰਾਂਡ ਦੀਆਂ ਘੜੀਆਂ, ਇੱਕ ਆਈਫੋਨ, 1 ਓਪੋ ਦਾ ਮੋਬਾਇਲ , 2 ਸਿਲੰਡਰ, 2 ਜੋੜੇ ਚਾਂਦੀ ਦੇ ਬਿਛੁਏ, ਇਕ ਜੋੜਾ ਚਾਂਦੀ ਦੀਆਂ ਝਾਂਜਰਾ ਤੇ ਘਰੇਲੂ ਸਾਮਾਨ ਚੋਰੀ ਕਰ ਲਿਆ। ਇਸ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਬੀਐਨਐਸ 305 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਘਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਨੂੰ ਸਕੈਨ ਕਰਨ ਵਿੱਚ ਲੱਗੀ ਹੋਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ