(Source: ECI/ABP News/ABP Majha)
ਟੀਟੂ ਬਾਣੀਆ 'ਸ਼ਰਾਬ ਨਾਲ ਡੱਕੀ' ਗੱਡੀ ਚਲਾਉਂਦਾ ਪੁਲਿਸ ਨਾਕੇ 'ਤੇ ਪਹੁੰਚਿਆ, ਪੁਲਿਸ ਨੇ ਐਲਕੋਮੀਟਰ ਨਾਲ ਕੀਤਾ ਚੈੱਕ ਤਾਂ ਹੈਰਾਨ ਰਹਿ ਗਈ...
ਪੁਲਿਸ ਵੱਲੋਂ ਰੋਕੇ ਜਾਣ ’ਤੇ ਐਲਕੋਮੀਟਰ ਨਾਲ ਆਪਣੀ ਜਾਂਚ ਕਰਵਾਉਣ ਦੀ ਗੱਲ ਆਖੀ। ਜਦੋਂ ਪੁਲਿਸ ਨੇ ਐਲਕੋਮੀਟਰ ਨਾਲ ਜਾਂਚ ਕੀਤੀ ਤਾਂ ਉਸ ’ਚ ਸ਼ਰਾਬ ਨਹੀਂ ਆਈ।
Ludhiana News: ਕਾਮੇਡੀ ਕਲਾਕਾਰ ਤੇ ਅਕਾਲੀ ਆਗੂ ਟੀਟੂ ਬਾਣੀਆ 'ਸ਼ਰਾਬ ਨਾਲ ਡੱਕੀ' ਗੱਡੀ ਚਲਾਉਂਦਾ ਪੁਲਿਸ ਨਾਕੇ ਉਪਰ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਰੋਕ ਲਿਆ। ਹੈਰਾਨੀ ਦੀ ਗੱਲ ਹੈ ਕਿ ਜਦੋਂ ਪੁਲਿਸ ਨੇ ਐਲਕੋਮੀਟਰ ਨਾਲ ਜਾਂਚ ਕੀਤੀ ਤਾਂ ਰਿਪੋਰਟ ਨੈਗੇਟਿਵ ਆਈ। ਇਸ ਮਗਰੋਂ ਟੀਟੂ ਬਾਣੀਆ ਨੇ ਦੱਸਿਆ ਕਿ ਉਹ ਤਾਂ ਡਰਾਮਾ ਕਰ ਰਿਹਾ ਸੀ।
ਦੱਸ ਦਈਏ ਕਿ ਟੀਟੂ ਬਾਣੀਏ ਨੇ ਨਾਟਕੀ ਢੰਗ ਨਾਲ ਪੁਲਿਸ ਦੇ ਐਲਕੋਮੀਟਰਾਂ ਦੀ ਜਾਂਚ ਕੀਤੀ। ਟੀਟੂ ਬਾਣੀਆ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਨਾਟਕ ਕਰਦਾ ਹੋਇਆ ਖੁਦ ਫਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ’ਤੇ ਪੁੱਜਿਆ ਜਿੱਥੇ ਡਰੰਕ ਐਂਡ ਡਰਾਈਵ ਤਹਿਤ ਵਿਸ਼ੇਸ਼ ਨਾਕਾਬੰਦੀ ਹੋਈ ਸੀ।
ਇਸ ਦੌਰਾਨ ਉਸ ਨੇ ਕਾਰ ਇਸ ਤਰ੍ਹਾਂ ਚਲਾਈ ਕਿ ਲੱਗੇ ਕੋਈ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਹੈ ਤੇ ਉਸ ਤੋਂ ਕਾਰ ਸੰਭਲ ਨਹੀਂ ਰਹੀ। ਨਾਕੇ ’ਤੇ ਪੁਲਿਸ ਨੇ ਉਸ ਨੂੰ ਰੋਕਿਆ ਤੇ ਐਲਕੋਮੀਟਰ ਨਾਲ ਜਾਂਚ ਕੀਤੀ, ਜਿਸ ’ਚ ਸ਼ਰਾਬ ਨੈਗੇਟਿਵ ਆਈ। ਟੀਟੂ ਬਾਣੀਏ ਨੇ ਦੱਸਿਆ ਕਿ ਉਹ ਪਰਖਣਾ ਚਾਹੁੰਦੇ ਸਨ ਕਿ ਅਸਲ ’ਚ ਪੁਲਿਸ ਦਾ ਐਲਕੋਮੀਟਰ ਚੱਲਦਾ ਹੈ ਜਾਂ ਨਹੀਂ। ਇਸ ਲਈ ਉਨ੍ਹਾਂ ਨੇ ਖੁਦ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਡਰਾਮਾ ਕੀਤਾ।
ਪੁਲਿਸ ਵੱਲੋਂ ਰੋਕੇ ਜਾਣ ’ਤੇ ਐਲਕੋਮੀਟਰ ਨਾਲ ਆਪਣੀ ਜਾਂਚ ਕਰਵਾਉਣ ਦੀ ਗੱਲ ਆਖੀ। ਜਦੋਂ ਪੁਲਿਸ ਨੇ ਐਲਕੋਮੀਟਰ ਨਾਲ ਜਾਂਚ ਕੀਤੀ ਤਾਂ ਉਸ ’ਚ ਸ਼ਰਾਬ ਨਹੀਂ ਆਈ। ਇਸ ਮਗਰੋਂ ਟੀਟੂ ਬਾਣੀਏ ਨੇ ਲੁਧਿਆਣਾ ਪੁਲਿਸ ਦੇ ਐਲਕੋਮੀਟਰ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਉਹ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ।
ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ, ਪਰ ਸਿਆਸੀ ਆਗੂ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਜੇਕਰ ਕਿਸੇ ਵਿਅਕਤੀ ਨੂੰ ਪੁਲਿਸ ਰੋਕਦੀ ਹੈ ਤਾਂ ਉਹ ਆਪਣੇ ਰਾਜਸੀ ਪਹੁੰਚ ਨਾਲ ਬਚ ਜਾਂਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।