Ludhiana News: 'ਮੈਂ ਚੋਰ ਹਾਂ...' ਲਿਖੀ ਤਖ਼ਤੀਆਂ ਗਲਾਂ 'ਚ ਪਾ ਕੇ ਤੇ ਮੂੰਹ ਕਾਲਾ ਕਰਕੇ ਮਾਂ-ਧੀ ਸਮੇਤ ਪੰਜ ਜਣਿਆ ਨੂੰ ਇਲਾਕੇ 'ਚ ਘੁੰਮਾਇਆ
ਲੁਧਿਆਣਾ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਤਾਲਿਬਾਨੀ ਸਜ਼ਾ ਦੇਖਣ ਨੂੰ ਮਿਲੀ। ਇੱਕ ਫੈਕਟਰੀ ਮਾਲਕ ਵੱਲੋਂ ਇੱਕ ਔਰਤ, ਉਸ ਦੀਆਂ ਤਿੰਨ ਧੀਆਂ ਅਤੇ ਇੱਕ ਨੌਜਵਾਨ 'ਤੇ ਚੋਰੀ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਦੇ ਮੂੰਹ ਕਾਲੇ ਕਰਕੇ..

Ludhiana News: ਲੁਧਿਆਣਾ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਤਾਲਿਬਾਨੀ ਸਜ਼ਾ ਦੇਖਣ ਨੂੰ ਮਿਲੀ। ਜੀ ਹਾਂ ਲੁਧਿਆਣਾ ਵਿੱਚ ਇੱਕ ਫੈਕਟਰੀ ਮਾਲਕ ਨੇ ਇੱਕ ਔਰਤ, ਉਸ ਦੀਆਂ ਤਿੰਨ ਧੀਆਂ ਅਤੇ ਇੱਕ ਨੌਜਵਾਨ 'ਤੇ ਚੋਰੀ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਦੇ ਮੂੰਹ ਕਾਲੇ ਕਰਕੇ ਅਤੇ ਗਲਾਂ ਦੇ ਵਿੱਚ ਮੈਂ ਚੋਰ ਹਾਂ...ਲਿਖੀ ਹੋਈ ਤਖਤੀਆਂ ਪਾ ਕੇ ਇਲਾਕੇ ਦੇ ਵਿੱਚ ਘੁੰਮਾਇਆ ਗਿਆ।
ਇਹ ਘਟਨਾ ਬਹਾਦੁਰ ਕੇ ਰੋਡ 'ਤੇ ਸਥਿਤ ਏਕਜੋਤ ਨਗਰ ਦੀ ਹੈ। ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ ਲੋਕਾਂ ਨੇ ਪਰਿਵਾਰ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੁੱਝ ਨੌਜਵਾਨਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਪਿੱਛਾ ਵੀ ਕੀਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਦੂਜੇ ਪਾਸੇ ਔਰਤ ਦਾ ਕਹਿਣਾ ਹੈ ਕਿ ਉਸ ਨੇ ਚੋਰੀ ਨਹੀਂ ਕੀਤੀ। ਉਨ੍ਹਾਂ ਦੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਕੱਪੜੇ ਚੋਰੀ ਕਰ ਲਏ ਸਨ। ਫੈਕਟਰੀ ਮਾਲਕ ਨੇ ਵੀ ਚੋਰੀ ਦਾ ਦੋਸ਼ ਲਾਉਂਦਿਆਂ ਉਸ ਦੀ ਕੁੱਟਮਾਰ ਕੀਤੀ।
ਏਕਜੋਤ ਨਗਰ 'ਚ ਦੀਪ ਕੁਲੈਕਸ਼ਨ ਨਾਮ ਦੀ ਟੈਕਸਟਾਈਲ ਫੈਕਟਰੀ ਚਲਾ ਰਹੇ ਵਿਅਕਤੀ ਨੇ ਫੈਕਟਰੀ 'ਚ ਕੰਮ ਕਰਦੀ ਔਰਤ, ਉਸ ਦੀਆਂ 3 ਬੇਟੀਆਂ ਅਤੇ ਇਕ ਨੌਜਵਾਨ ਨੂੰ ਕੱਪੜੇ ਚੋਰੀ ਕਰਨ ਦੇ ਦੋਸ਼ 'ਚ ਫੜਿਆ ਸੀ। ਮਾਲਕ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖ ਕੇ ਪੰਜਾਂ ਨੂੰ ਬੁਲਾਇਆ। ਮਾਲਕ ਨੇ ਦੱਸਿਆ ਕਿ ਫੈਕਟਰੀ ਵਿੱਚੋਂ ਕਈ ਦਿਨਾਂ ਤੋਂ ਕੱਪੜੇ ਚੋਰੀ ਹੋ ਰਹੇ ਹਨ। ਉਨ੍ਹਾਂ ਨੇ ਇਹ ਚੋਰੀ ਕੀਤੀ ਹੈ। ਇਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।
ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਮਾਲਕ ਨੇ ਸਿਆਹੀ ਦੇ ਨਾਲ ਪੰਜਾਂ ਦੇ ਮੂੰਹ ਕਾਲੇ ਕਰਕੇ ਉਨ੍ਹਾਂ ਨੂੰ ਉਥੇ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਪੰਜਾਂ ਦੇ ਗਲੇ ਵਿੱਚ ਤਖਤੀਆਂ ਪਾਈਆਂ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ, 'ਮੈਂ ਚੋਰ ਹਾਂ, ਮੈਂ ਆਪਣਾ ਜੁਰਮ ਕਬੂਲ ਕਰ ਰਿਹਾ ਹਾਂ'। ਇਨ੍ਹਾਂ ਤਖਤੀਆਂ 'ਤੇ ਪੰਜਾਂ ਦੇ ਨਾਂ ਵੀ ਸਨ।
ਇਸ ਤੋਂ ਬਾਅਦ ਉਸ ਨੂੰ ਪੂਰੇ ਇਲਾਕੇ ਵਿੱਚ ਘੇਰ ਲਿਆ ਗਿਆ। ਲੋਕਾਂ ਨੇ ਪੰਜਾਂ ਦੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪੰਜਾਂ ਨੂੰ ਇਲਾਕੇ ਦੇ ਆਸਪਾਸ ਲਿਜਾਇਆ ਗਿਆ ਤਾਂ ਲੋਕ ਵੀ ਉਨ੍ਹਾਂ ਦਾ ਪਿੱਛਾ ਕਰਨ ਲੱਗੇ। ਲੋਕਾਂ ਨੇ ਹੰਗਾਮਾ ਕੀਤਾ ਅਤੇ ਮਾਰੋ ਦੇ ਨਾਅਰੇ ਲਾਏ। ਸਾਰੇ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਰਹੇ ਪਰ ਫੈਕਟਰੀ ਮਾਲਕ ਨੂੰ ਕਿਸੇ ਨੇ ਨਹੀਂ ਰੋਕਿਆ। ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਬਾਅਦ 'ਚ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।
ਉਕਤ ਔਰਤ ਅਤੇ ਨੌਜਵਾਨ 3 ਤੋਂ 4 ਮਹੀਨੇ ਪਹਿਲਾਂ ਉਸ ਦੀ ਫੈਕਟਰੀ 'ਚ ਕੰਮ ਕਰਨ ਆਏ ਸਨ। ਦੋ ਮਹੀਨੇ ਪਹਿਲਾਂ ਉਸ ਦੀਆਂ ਤਿੰਨ ਬੇਟੀਆਂ ਵੀ ਆਈਆਂ ਸਨ। ਫੈਕਟਰੀ ਵਿੱਚ 3 ਤੋਂ 4 ਮਹੀਨਿਆਂ ਤੋਂ ਚੋਰੀਆਂ ਦਾ ਸਿਲਸਿਲਾ ਚੱਲ ਰਿਹਾ ਸੀ। ਇਸ ਲਈ ਉਸ ਨੇ ਸੀਸੀਟੀਵੀ ਕੈਮਰਿਆਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਲੁਧਿਆਣਾ ਪੁਲਿਸ ਵੱਲੋਂ ਵੀਡੀਓ ਜਾਰੀ ਕਰਕੇ ਕਿਹਾ ਹੈ ਗਿਆ ਹੈ ਕਿ ਇਸ ਮਾਮਲੇ ਉੱਤੇ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਉੱਧਰ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਸ਼ੂ ਮੋਟੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਕਮਿਸ਼ਨ ਨੇ ਨੋਟਿਸ ਜਾਰੀ ਕਰਕੇ ਇਸ ਉੱਤੇ ਕਾਰਵਾਈ ਕਰਨ ਨੂੰ ਕਿਹਾ ਹੈ।






















