Patiala news: ਖਰੜ ਤੋਂ ਬਾਅਦ ਹੁਣ ਪਟਿਆਲਾ 'ਚ ਪੰਜਾਬ ਪੁਲਿਸ ਨੇ ਮਲਕੀਤ ਚਿੱਟਾ ਦਾ ਕੀਤਾ ਐਨਕਾਊਂਟਰ, ਪੈਰ 'ਚ ਲੱਗੀ ਗੋਲੀ
Patiala news: ਖਰੜ ਤੋਂ ਬਾਅਦ ਹੁਣ ਪਟਿਆਲਾ ਵਿੱਚ ਪੰਜਾਬ ਪੁਲਿਸ ਨੇ ਮਾਸਟ ਵਾਂਟੇਡ ਮਲਕੀਤ ਚਿੱਟਾ ਦਾ ਐਨਕਾਊਂਟਰ ਕੀਤਾ ਹੈ।
Patiala news: ਮੁੱਖ ਮੰਤਰੀ ਭਗਵੰਤ ਮਾਨ ਦੀ ਗੈਂਗਸਟਰਾਂ ਨੂੰ ਚੇਤਾਵਨੀ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿੱਚ ਹੈ। ਪਿਛਲੇ 10 ਦਿਨਾਂ ਤੋਂ ਪੁਲਿਸ ਨੇ ਸਤਵੇਂ ਬਦਨਾਮ ਅਪਰਾਧੀਆਂ ਦਾ ਐਨਕਾਊਂਟਰ ਕੀਤਾ ਹੈ। ਦੱਸ ਦਈਏ ਖਰੜ ਤੋਂ ਬਾਅਦ ਹੁਣ ਪਟਿਆਲਾ ਵਿੱਚ ਪੰਜਾਬ ਪੁਲਿਸ ਨੇ ਮਾਸਟ ਵਾਂਟੇਡ ਮਲਕੀਤ ਚਿੱਟਾ ਦਾ ਐਨਕਾਊਂਟਰ ਕੀਤਾ ਹੈ।
ਇੱਥੇ ਤੁਹਾਨੂੰ ਦੱਸ ਦਈਏ ਕਿ ਮਲਕੀਤ ਚਿੱਟਾ 6 ਕਤਲ ਕੇਸਾਂ ਵਿੱਚ ਲੋੜੀਂਦਾ ਸੀ, ਸੀਆਈਏ ਪਟਿਆਲਾ ਨੂੰ ਚਿੱਟਾ ਦੀ ਪਸਿਆਣਾ ਵਿੱਚ ਮੌਜੂਦਗੀ ਬਾਰੇ ਪਤਾ ਲੱਗਿਆ ਸੀ ਜਿਸ ਤੋਂ ਬਾਅਦ ਚਿੱਟਾ ਨੇ ਪੁਲਿਸ ਨੂੰ ਦੇਖ ਕੇ ਗੋਲੀ ਚਲਾ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਉੱਥੇ ਹੀ ਜਵਾਬੀ ਕਾਰਵਾਈ ਵਿੱਚ ਚਿੱਟਾ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਕੋਲੋਂ ਇੱਕ 32 ਬੋਰ ਦੀ ਦੇਸੀ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ।
ਇਹ ਵੀ ਪੜ੍ਹੋ: Nabha Jail Break: ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ, ਜੇਲ੍ਹ ਅਧਿਕਾਰੀਆਂ ਨੂੰ ਝਟਕਾ
ਖਰੜ 'ਚ ਪੁਲਿਸ ਨੇ ਕੀਤਾ ਐਨਕਾਊਂਟਰ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖਰੜ ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ ਹੈ। ਬਦਨਾਮ ਅਪਰਾਧੀ ਪ੍ਰਿੰਸ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਹੈ। ਪ੍ਰਿੰਸ ਕਾਰ ਚੋਰੀ ਅਤੇ ਫਿਰੌਤੀ ਦੇ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਹੈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਪ੍ਰਿੰਸ ਦੇ ਪੱਟ ਅਤੇ ਗੋਡੇ ਵਿੱਚ ਗੋਲੀ ਲੱਗੀ ਹੈ। ਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਕਈ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: NIA ਨੇ 100 ਕਿਲੋ ਹੈਰੋਇਨ ਬਰਾਮਦਗੀ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਗ੍ਰਿਫਤਾਰ