ਕਿਸਾਨਾਂ ਦੀ ਜੂਨ ਬੁਰੀ! 2 ਤੋਂ 5 ਰੁਪਏ ਪ੍ਰਤੀ ਕਿਲੋ ਵਿਕ ਰਹੀ ਗੋਭੀ, ਸਿਮਰਨਜੀਤ ਮਾਨ ਨੇ ਖੇਤੀ ਮੰਤਰੀ ਤੋਮਰ ਤੇ ਸੀਐਮ ਭਗਵੰਤ ਮਾਨ ਕੋਲ ਰੱਖੀ ਇਹ ਮੰਗ
ਮੌਜੂਦਾ ਸਮੇਂ ਇਨ੍ਹਾਂ ਦੀ ਮਾਰਕੀਟ ਵਿੱਚ 2 ਤੋਂ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਰੀ ਹੋ ਰਹੀ ਹੈ ਜਦੋਂਕਿ ਕਿਸਾਨਾਂ ਦਾ ਪਾਣੀ, ਖਾਦ, ਕੀੜੇਮਾਰ ਦਵਾਈਆਂ ਆਦਿ ’ਤੇ ਭਾਰੀ ਖਰਚ ਹੁੰਦਾ ਹੈ ਤੇ ਸਖ਼ਤ ਮਹਿਨਤ ਵੀ ਕਰਨੀ ਪੈਦੀ ਹੈ।
Patiala News: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਛੋਟੇ ਕਿਸਾਨ ਆਪਣੀ ਮਾਲੀ ਹਾਲਤ ਵਿੱਚ ਸੁਧਾਰ ਲਈ ਬੰਦ ਗੋਭੀ ਤੇ ਫੁੱਲ ਗੋਭੀ ਦੀ ਕਾਸ਼ਤ ਕਰਦੇ ਹਨ ਪਰ ਦੋਵਾਂ ਫ਼ਸਲਾਂ ਦੀ ਕੀਮਤ ਸਹੀ ਨਾ ਮਿਲਣ ਕਾਰਨ ਕਿਸਾਨ ਇਸ ਨੂੰ ਵਾਹੁਣ ਲਈ ਮਜਬੂਰ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਨ੍ਹਾਂ ਦੀ ਮਾਰਕੀਟ ਵਿੱਚ 2 ਤੋਂ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਰੀ ਹੋ ਰਹੀ ਹੈ ਜਦੋਂਕਿ ਕਿਸਾਨਾਂ ਦਾ ਪਾਣੀ, ਖਾਦ, ਕੀੜੇਮਾਰ ਦਵਾਈਆਂ ਆਦਿ ’ਤੇ ਭਾਰੀ ਖਰਚ ਹੁੰਦਾ ਹੈ ਤੇ ਸਖ਼ਤ ਮਹਿਨਤ ਵੀ ਕਰਨੀ ਪੈਦੀ ਹੈ। ਉਨ੍ਹਾਂ ਕਿਹਾ ਕਿ ਸਹੀ ਕੀਮਤ ਨਾ ਮਿਲਣ ਕਾਰਨ ਕਿਸਾਨਾਂ ਵਿਚ ਨਿਰਾਸ਼ਾ ਦਾ ਮਾਹੌਲ ਹੈ। ਜੇ ਕਿਸਾਨ ਦੀ ਮਾਲੀ ਹਾਲਤ ਠੀਕ ਹੋਵੇਗੀ ਤਾਂ ਹੀ ਪੰਜਾਬ ਤਰੱਕੀ ਕਰ ਸਕੇਗਾ।
ਇਹ ਵੀ ਪੜ੍ਹੋ: Fertiliser Price Reduced: ਕਿਸਾਨਾਂ ਲਈ ਖੁਸ਼ਖਬਰੀ! ਇਫਕੋ ਨੇ ਖਾਦਾਂ ਦੀਆਂ ਕੀਮਤਾਂ ‘ਚ 14% ਤੱਕ ਕੀਤੀ ਕਟੌਤੀ, ਪੜ੍ਹੋ ਵੇਰਵੇ
ਉਨ੍ਹਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਦੀ ਕੀਮਤ ਨੂੰ ਬਾਜ਼ਾਰ ਵਿਚ ਸਥਿਰ ਰੱਖਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮਿਲਣ ਵਾਲੀ ਕੀਮਤ ਨਾਲ ਤਾਂ ਉਨ੍ਹਾਂ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ ਜਿਸ ਕਾਰਨ ਕਿਸਾਨ ਮਾਲੀ ਤੌਰ ’ਤੇ ਹੋਰ ਟੁੱਟ ਜਾਵੇਗਾ। ਉਨ੍ਹਾਂ ਇਸ ਦੀ ਤੁਰੰਤ ਬਾਜ਼ਾਰ ਵਿੱਚ ਕੀਮਤ ਤਹਿ ਕਰਨ ਦੀ ਅਪੀਲ ਕੀਤੀ। ਜ਼ਿਕਰ ਕਰ ਦਈਏ ਕਿ ਕੇਂਦਰ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਇਹ ਹਾਲੇ ਤੱਕ ਕਾਗ਼ਜ਼ਾਂ ਵਿੱਚ ਹੀ ਹੈ।
ਇਹ ਵੀ ਪੜ੍ਹੋWheat Price : ਬਾਜ਼ਾਰ 'ਚ 20 ਲੱਖ ਟਨ ਹੋਰ ਕਣਕ ਦੀ ਸਪਲਾਈ ਕਰੇਗੀ ਸਰਕਾਰ, ਆਟੇ ਸਮੇਤ ਇਹ ਚੀਜ਼ਾਂ ਵੀ ਹੋ ਸਕਦੀਆਂ ਹਨ ਸਸਤੀ:
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।