ਪੜਚੋਲ ਕਰੋ

ਸੁਧੀਰ ਸੂਰੀ ਦੇ ਕਤਲ ਮਗਰੋਂ ਸ਼ਿਵ ਸੈਨਾ ਲੀਡਰ ਹਰੀਸ਼ ਸਿੰਗਲਾ ਨੂੰ ਜਾਨੋਂ ਮਾਰਨ ਦੀ ਧਮਕੀ, ਕਿਹਾ, ਹੁਣ ਤੇਰੀ ਵਾਰੀ...

ਸ਼ਿਵ ਸੈਨਾ ਦੇ ਸੁਧੀਰ ਸੂਰੀ ਦੇ ਕਤਲ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਕਿ ਪਟਿਆਲਾ 'ਚ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਮੁਖੀ ਹਰੀਸ਼ ਸਿੰਗਲਾ ਨੂੰ ਸ਼ਨੀਵਾਰ ਰਾਤ ਨੂੰ ਬੁਰੂੰਡੀ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਪਟਿਆਲਾ: ਸ਼ਿਵ ਸੈਨਾ ਦੇ ਸੁਧੀਰ ਸੂਰੀ ਦੇ ਕਤਲ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਕਿ ਪਟਿਆਲਾ 'ਚ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਮੁਖੀ ਹਰੀਸ਼ ਸਿੰਗਲਾ ਨੂੰ ਸ਼ਨੀਵਾਰ ਰਾਤ ਨੂੰ ਬੁਰੂੰਡੀ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਤਰ੍ਹਾਂ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਸਿੰਗਲਾ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਨੂੰ ਪਾਕਿਸਤਾਨ ਤੋਂ ਬੰਬ ਦੀ ਧਮਕੀ ਮਿਲੀ ਸੀ। ਸਿੰਗਲਾ ਨੇ ਦੋਸ਼ ਲਾਇਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਸ਼ਨੀਵਾਰ ਰਾਤ ਨੂੰ ਬੁਰੂੰਡੀ ਤੋਂ ਇੱਕ ਕਾਲ ਵਿੱਚ, ਕਾਲਰ ਨੇ ਕਿਹਾ ਕਿ ਸੂਰੀ ਨੂੰ ਤਾਂ ਮਾਰ ਦਿੱਤਾ ਹੈ, ਹੁਣ ਤੇਰੀ ਵਾਰੀ ਹੈ। ਸਿੰਗਲਾ ਨੇ ਦੱਸਿਆ ਕਿ ਸਾਰੀਆਂ ਧਮਕੀਆਂ ਦੀ ਸੂਚਨਾ ਸਬੰਧਤ ਥਾਣਾ ਕੋਤਵਾਲੀ ਅਤੇ ਐਸਐਸਪੀ ਪਟਿਆਲਾ ਨੂੰ ਸਬੂਤਾਂ ਸਮੇਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਪਰ ਹੁਣ ਤੱਕ ਪਟਿਆਲਾ ਪੁਲੀਸ ਨੇ ਇਨ੍ਹਾਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ। ਸਿੰਗਲਾ ਨੇ ਕਿਹਾ ਕਿ ਹਿੰਦੂ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਮਾਨ ਸਰਕਾਰ ਦੇ ਲਾਪਰਵਾਹ ਰਵੱਈਏ ਕਾਰਨ ਸੂਰੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।

ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਸਾਰੇ ਹਿੰਦੂ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਸਿੰਗਲਾ ਦਾ ਕਹਿਣਾ ਹੈ ਕਿ ਪਟਿਆਲਾ ਹਿੰਸਾ ਮਾਮਲੇ ਵਿੱਚ 67 ਦਿਨਾਂ ਤੱਕ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੀ ਪੁਲਿਸ ਸੁਰੱਖਿਆ ਨੂੰ ਬਿਨਾਂ ਕਿਸੇ ਕਾਰਨ ਘਟਾ ਦਿੱਤਾ ਗਿਆ ਸੀ, ਜਦਕਿ ਕੇਂਦਰੀ ਏਜੰਸੀਆਂ ਲਗਾਤਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਖੁਫ਼ੀਆ ਜਾਣਕਾਰੀਆਂ ਦੇ ਰਹੀਆਂ ਹਨ ਕਿ ਸਿੰਗਲਾ ਦੀ ਜਾਨ ਨੂੰ ਖ਼ਤਰਾ ਹੈ।

ਨਜ਼ਰਬੰਦ ਕੀਤੇ ਜਾਣ 'ਤੇ ਸਿੰਗਲਾ ਨੇ ਕਿਹਾ ਕਿ ਉਹ ਅੰਮ੍ਰਿਤਸਰ 'ਚ ਨਾ ਤਾਂ ਕੋਈ ਧਰਨਾ ਦੇਣ ਜਾ ਰਹੇ ਹਨ ਅਤੇ ਨਾ ਹੀ ਕੋਈ ਪ੍ਰਦਰਸ਼ਨ ਕਰਨਗੇ। ਉਹ ਸਿਰਫ਼ ਆਪਣੇ ਭਰਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ, ਪਰ ਪੰਜਾਬ ਸਰਕਾਰ ਨੇ ਉਸ ਨੂੰ ਸੂਰੀ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ। ਡੀਐਸਪੀ (ਸਿਟੀ ਇੱਕ) ਸੰਜੀਵ ਸਿੰਗਲਾ ਦਾ ਕਹਿਣਾ ਹੈ ਕਿ ਸ਼ਿਕਾਇਤ ਪੁਲੀਸ ਵਿਭਾਗ ਦੇ ਸਾਈਬਰ ਸੈੱਲ ਨੂੰ ਜਾਂਚ ਲਈ ਭੇਜ ਦਿੱਤੀ ਗਈ ਹੈ। ਸਿੰਗਲਾ ਨੇ ਜਿਸ ਨੰਬਰ ਤੋਂ ਧਮਕੀਆਂ ਮਿਲਣ ਦੀ ਸ਼ਿਕਾਇਤ ਕੀਤੀ ਹੈ, ਉਸ ਨੂੰ ਟਰੇਸ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ

Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ

75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?

Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?

ABP Premium

ਵੀਡੀਓਜ਼

ਦਿਲਜੀਤ ਦਾ ਸ਼ੋਅ ਸਜਿਆ ਪੱਗਾਂ ਨਾਲ , ਵੇਖੋ ਤਾਂ ਸਹੀ ਦੋਸਾਂਝਵਾਲੇ ਦਾ ਕਮਾਲਲੁਧਿਆਣਾ ਸ਼ੋਅ ਵਿੱਚ ਦਿਲਜੀਤ ਗੱਜ ਕੇ ਬੋਲੇ , ਪੰਜਾਬੀ ਆਏ ਗਏ ਓਏਘਰ ਮੁੜ ਕੀ ਬੋਲੇ ਦਿਲਜੀਤ , ਲੁਧਿਆਣਾ ਤੋਂ ਸ਼ੁਰੂ ਹੋਏ ਦੋਸਾਂਝਾਵਲੇ ਦੇ ਸੁਫ਼ਨੇਦਿਲਜੀਤ ਦੇ ਸ਼ੋਅ ਦਾ ਗ੍ਰੈਂਡ ਮਹਿਮਾਨ , ਪੰਜਾਬੀ ਪੂਰੇ ਛਾਅ ਗਏ ਓਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?
Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?
Mid Day Meal: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਕੂਲਾਂ 'ਚ ਬੱਚਿਆਂ ਨੂੰ ਮਿਲੇਗਾ ਦੇਸੀ ਘਿਓ ਦਾ ਹਲਵਾ ਤੇ ਖੀਰ

ਵੱਡੀ ਖ਼ਬਰ ! ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੇ SC ਤੋਂ ਮੰਗਿਆ ਹੋਰ ਸਮਾਂ, ਅਦਾਲਤ ਨੇ ਪਾਈ ਝਾੜ,ਕਿਹਾ- ਜਾਣਬੁੱਝ ਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼

Punjab News: ਨਵੇਂ ਸਾਲ ਮੌਕੇ ਹੁੜਦੰਗ ਮਚਾਉਣ ਵਾਲਿਆਂ 'ਤੇ ਐਕਸ਼ਨ, ਟ੍ਰਾਈਸਿਟੀ 'ਚ ਕੱਟੇ 741 ਚਲਾਨ, 64 ਵਾਹਨ ਕੀਤੇ ਜ਼ਬਤ

ਅਮਰੀਕਾ ਦੇ ਨਾਈਟ ਕਲੱਬ 'ਚ ਹੋਇਆ ਵੱਡਾ ਹਮਲਾ, 11 ਜ਼ਖ਼ਮੀ

Embed widget