ਸੁਹਾਗਣਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਨਾਭਾ ਜੇਲ੍ਹ ਵਿੱਚ ਮਨਾਇਆ ਕਰਵਾਚੌਥ ਦਾ ਤਿਉਹਾਰ
Karva Chauth 2022 : ਦੇਸ਼ ਭਰ ਵਿੱਚ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਅੱਜ ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਕਰਵਾਚੌਥ ਦਾ ਵਰਤ ਰੱਖਿਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਜੇਲ੍ਹਾਂ ਅੰਦਰ ਪੁਖਤਾ ਇੰਤਜਾਮ ਕੀਤੇ ਗਏ ਹਨ
ਇਹ ਵੀ ਪੜ੍ਹੋ : Army Dog Zoom : ਆਰਮੀ ਦੇ ਅਸਾਲਟ Dog Zoom ਦੀ ਮੌਤ , ਗੋਲੀਆਂ ਲੱਗਣ ਤੋਂ ਬਾਅਦ ਵੀ ਅੱਤਵਾਦੀਆਂ ਨਾਲ ਕੀਤਾ ਸੀ ਮੁਕਾਬਲਾ
ਇਸ ਮੌਕੇ 'ਤੇ ਜੇਲ੍ਹ ਵਿੱਚ ਆਪਣੇ ਪਤੀ ਲਈ ਵਰਤ ਰੱਖ ਕੇ ਪਹੁੰਚੀ ਸੁਹਾਗਣ ਨੇ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ ,ਜੋ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਅੱਜ ਅਸੀਂ ਕਰਵਾਚੌਥ ਦਾ ਵਰਤ ਰੱਖਿਆ ਹੈ ਅਤੇ ਪਤੀ ਦੇ ਲਈ ਮਨੋਕਾਮਨਾ ਕੀਤੀ ਇਹ ਹੈ ਕਿ ਪਤੀ ਦੀ ਲੰਬੀ ਉਮਰ ਹੋਵੇ ਭਾਵੇਂ ਕਿ ਅਸੀਂ ਘਰ ਵਿੱਚ ਬੈਠੇ ਹਾਂ ਪਰ ਅਸੀਂ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਇਸ ਤਰ੍ਹਾਂ ਵਿਅਕਤੀ ਕੋਈ ਅਪਰਾਧ ਨਾ ਕਰੇ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਬੈਠਣਾ ਪਵੇ ਅਤੇ ਸਾਨੂੰ ਇਹ ਤਿਉਹਾਰ ਜੇਲ੍ਹਾਂ ਵਿਚ ਮਨਾਉਣਾ ਪਵੇ।
ਇਸ ਮੌਕੇ 'ਤੇ ਜੇਲ੍ਹ ਵਿੱਚ ਨਜ਼ਰਬੰਦ ਕੈਦੀ ਵਿਕਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਨਾ ਕਿਸੇ ਕਾਰਨਾਂ ਕਰਕੇ ਅੱਜ ਜੇਲ੍ਹ ਵਿੱਚ ਹਾਂ ਪਰ ਸਾਨੂੰ ਪਛਤਾਵਾ ਵੀ ਹੈ ਕਿ ਅਸੀਂ ਕਰਵਾਚੌਥ ਦਾ ਤਿਉਹਾਰ ਆਪਣੇ ਪਤੀ ਨਾਲ ਜੇਲ੍ਹ ਵਿੱਚ ਮਨਾ ਰਿਹਾ ਪਰ ਜੇਲ੍ਹ ਅੰਦਰ ਜੇਲ੍ਹ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਪਰ ਅਸੀਂ ਹੋਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਅਪਰਾਧ ਨਾ ਕਰੋ ਤਾਂ ਜੋ ਤੁਸੀਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਵੇਂ।
ਇਸ ਮੌਕੇ 'ਤੇ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਸੁਹਾਗਣਾਂ ਨੂੰ ਆਪਣੇ ਪਤੀ ਨੂੰ ਮਿਲਣ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿੱਚ ਹੁਣ ਤੱਕ 15 ਤੋਂ ਜ਼ਿਆਦਾ ਮੁਲਾਕਾਤਾਂ ਹੋ ਚੁੱਕੀਆਂ ਹਨ ਅਤੇ ਸਾਡੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।