(Source: ECI/ABP News)
Patiala News: ਪਟਿਆਲਾ ਲੋਕ ਸਭਾ ਚੋਣ ਅਬਜ਼ਰਵਰ ਓਮ ਪ੍ਰਕਾਸ਼ ਬਕੋਰੀਆ ਵੱਲੋਂ ਸ਼ੰਭੂ ਸਰਕਲ ਦੇ ਬੂਥਾਂ ਦੀ ਕੀਤੀ ਜਾਂਚ
Punjab News: ਅੱਜ ਓਮ ਪ੍ਰਕਾਸ਼ ਬਕੋਰੀਆ, ਆਈ.ਏ.ਐਸ. ਬੈਚ 2006, ਮਹਾਰਾਸ਼ਟਰ ( ਪਟਿਆਲਾ ਲੋਕ ਸਭਾ ਚੋਣ ਅਬਜ਼ਰਵਰ) ਨੇ ਵਿਸ਼ੇਸ਼ ਤੌਰ 'ਤੇ ਸੰਭੂ ਕਲਾਂ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ ਅਤੇ ਸਵੀਪ ਗਤੀਵਿਧੀਆਂ ਦਾ ਨਿਰੀਖਣ ਕੀਤਾ।
![Patiala News: ਪਟਿਆਲਾ ਲੋਕ ਸਭਾ ਚੋਣ ਅਬਜ਼ਰਵਰ ਓਮ ਪ੍ਰਕਾਸ਼ ਬਕੋਰੀਆ ਵੱਲੋਂ ਸ਼ੰਭੂ ਸਰਕਲ ਦੇ ਬੂਥਾਂ ਦੀ ਕੀਤੀ ਜਾਂਚ Patiala Lok Sabha Election Observer Om Prakash Bakoria inspected the booth of Shambhu Circle Patiala News: ਪਟਿਆਲਾ ਲੋਕ ਸਭਾ ਚੋਣ ਅਬਜ਼ਰਵਰ ਓਮ ਪ੍ਰਕਾਸ਼ ਬਕੋਰੀਆ ਵੱਲੋਂ ਸ਼ੰਭੂ ਸਰਕਲ ਦੇ ਬੂਥਾਂ ਦੀ ਕੀਤੀ ਜਾਂਚ](https://feeds.abplive.com/onecms/images/uploaded-images/2024/05/16/c2e264fad684ca50f2ae15e48595971d1715875987258700_original.jpg?impolicy=abp_cdn&imwidth=1200&height=675)
Lokshabha Elections 2024: ਵਿਧਾਨ ਸਭਾ ਹਲਕਾ ਘਨੌਰ ਅਧੀਨ ਪੈਂਦੇ 210 ਬੂਥਾਂ ਵਿੱਚ ਅੱਜ ਏ.ਆਰ.ਓ ਸਹਾਇਕ ਰਿਟਰਨਿੰਗ ਅਫ਼ਸਰ ਕਮ ਸਹਾਇਕ ਕਮਿਸ਼ਨਰ ਆਬਕਾਰੀ ਅਤੇ ਕਰ ਵਿਭਾਗ ਮੈਡਮ ਕਨੂੰ ਗਰਗ ਦੀ ਅਗਵਾਈ ਹੇਠ ਚੋਣਾਂ ਅਮਨ-ਅਮਾਨ ਨਾਲ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਪੰਜਾਬ ਵਿੱਚ 1 ਜੂਨ ਨੂੰ ਪੈਣਗੀਆਂ ਵੋਟਾਂ
ਅੱਜ ਓਮ ਪ੍ਰਕਾਸ਼ ਬਕੋਰੀਆ, ਆਈ.ਏ.ਐਸ. ਬੈਚ 2006, ਮਹਾਰਾਸ਼ਟਰ ( ਪਟਿਆਲਾ ਲੋਕ ਸਭਾ ਚੋਣ ਅਬਜ਼ਰਵਰ) ਨੇ ਵਿਸ਼ੇਸ਼ ਤੌਰ 'ਤੇ ਸੰਭੂ ਕਲਾਂ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ ਅਤੇ ਸਵੀਪ ਗਤੀਵਿਧੀਆਂ ਦਾ ਨਿਰੀਖਣ ਕੀਤਾ। ਪਟਿਆਲਾ ਲੋਕ ਸਭਾ ਸੀਟ ਦੇ ਚੋਣ ਅਬਜ਼ਰਵਰ ਓਮ ਪ੍ਰਕਾਸ਼ ਬਕੋਰੀਆ ਨੇ ਦੱਸਿਆ ਕਿ ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਭਾਈਚਾਰਕ ਸਾਂਝ ਅਤੇ ਸਾਰਥਕ ਢੰਗ ਨਾਲ ਚੋਣਾਂ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਨੋਡਲ ਅਫਸਰ ਸਵੀਪ ਨੇ ਵੋਟਿੰਗ ਜਾਗਰੂਕਤਾ ਅਤੇ ਸਵੀਪ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ
ਜਸਵਿੰਦਰ ਸਿੰਘ ਨੋਡਲ ਅਫਸਰ ਸਵੀਪ ਨੇ ਘਨੌਰ ਹਲਕੇ ਵਿੱਚ ਵੋਟਿੰਗ ਜਾਗਰੂਕਤਾ ਅਤੇ ਸਵੀਪ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਸਮੂਹ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਮੈਡਮ ਬਲਜੀਤ ਕੌਰ, ਸੁਖਰਾਜ ਸਿੰਘ ਚੋਣ ਨੋਡਲ ਅਫ਼ਸਰ, ਹਰਸ਼ ਸ਼ਰਮਾ-ਨੋਡਲ ਅਫ਼ਸਰ, ਅਮਨਦੀਪ ਸਿੰਘ, ਹਰਜਸਵਿੰਦਰ ਸਿੰਘ, ਪਰਮਿੰਦਰ ਕੌਰ, ਸੁਨੀਤਾ ਰਾਣੀ ਬੀ.ਐਲ.ਓ.,ਸੁਰਿੰਦਰ ਕੌਰ ਆਸ਼ਾ ਵਰਕਰ, ਬੂਥ ਬੈਗ ਵਾਲੰਟੀਅਰ, ਸਕੂਲ ਸਟਾਫ਼ ਅਤੇ ਚੋਣ ਅਮਲਾ ਇਸ ਮੌਕੇ 'ਤੇ ਹਾਜ਼ਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)