Patiala News: ਬੂਟਾ ਰਾਮ ਸੁਤਰਾਣਾ ਬਣੇ ਐਸਸੀ ਐਂਡ ਬੀਸੀ ਇੰਪਲਾਈਜ ਫੈਡਰੇਸ਼ਨ ਦੇ ਸੂਬਾ ਪ੍ਰਧਾਨ
ਐਸਸੀ ਐਂਡ ਬੀਸੀ ਇੰਪਲਾਈਜ ਫੈਡਰੇਸ਼ਨ ਪੰਜਾਬ ਵੱਲੋਂ ਇੱਕ ਮੀਟਿੰਗ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ, ਲਖਵਿੰਦਰ ਸਿੰਘ ਸੂਬਾ ਸਕੱਤਰ ਜਨਰਲ ਤੇ ਗਿਆਨ ਚੰਦ ਨਈਅਰ ਪੈਟਰਨ ਦੀ ਸਰਪ੍ਰਸਤੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੀ ਚੋਣ
Patiala News: ਐਸਸੀ ਐਂਡ ਬੀਸੀ ਇੰਪਲਾਈਜ ਫੈਡਰੇਸ਼ਨ ਪੰਜਾਬ ਵੱਲੋਂ ਇੱਕ ਮੀਟਿੰਗ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ, ਲਖਵਿੰਦਰ ਸਿੰਘ ਸੂਬਾ ਸਕੱਤਰ ਜਨਰਲ ਤੇ ਗਿਆਨ ਚੰਦ ਨਈਅਰ ਪੈਟਰਨ ਦੀ ਸਰਪ੍ਰਸਤੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਤੇ ਨਵੇਂ ਸਾਲ 2025 ਦਾ ਕੈਲੰਡਰ ਸੰਵਿਧਾਨ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਰਲੀਜ ਕੀਤਾ ਗਿਆ।
ਕੈਲੰਡਰ ਰਲੀਜ ਕਰਨ ਦੀ ਰਸਮ ਮੇਘ ਚੰਦ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਪਟਿਆਲਾ, ਮੈਡਮ ਪ੍ਰੀਤੀ ਮਲਹੋਤਰਾ ਸੂਬਾ ਪ੍ਰਧਾਨ ਇਸਤਰੀ ਵਿੰਗ ਆਮ ਆਦਮੀ ਪਾਰਟੀ ਪੰਜਾਬ, ਹਰਮੀਤ ਸਿੰਘ ਛਿੱਬਰ ਜਨਰਲ ਸਕੱਰ ਐਸਸੀ ਵਿੰਗ ਪੰਜਾਬ, ਬਚਿੱਤਰ ਸਿੰਘ ਸੂਬਾ ਜਨਰਲ ਸਕੱਤਰ ਮੁਲਾਜ਼ਮ ਵਿੰਗ ਆਮ ਆਦਮੀ ਪਾਰਟੀ ਤੇ ਸਿਕੰਦਰ ਸਿੰਘ ਵੱਲੋਂ ਅਦਾ ਕੀਤਾ ਗਈ।
ਸੂਬਾ ਕਮੇਟੀ ਦੀ ਇਸ ਮੌਕੇ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਬੂਟਾ ਰਾਮ ਸੁਤਰਾਣਾ ਨੁੰ ਸੂਬਾ ਪ੍ਰਧਾਨ, ਹਰਵਿੰਦਰ ਸਿੰਘ ਰੌਣੀ ਨੁੰ ਚੇਅਰਮੈਨ ਤੇ ਲਖਵਿੰਦਰ ਸਿੰਘ ਨੂੰ ਦੁਬਾਰਾ ਜਨਰਲ ਸਕੱਤਰ ਪੰਜਾਬ ਚੁਣਿਆ ਗਿਆ ਤੇ ਇਨ੍ਹਾਂ ਨੂੰ ਸੂਬਾ ਬਾਡੀ ਦੀ ਚੋਣ ਦੇ ਅਧਿਕਾਰ ਦਿੱਤੇ ਗਏ। ਇਸ ਮੀਟਿੰਗ ਵਿੱਚ ਗਿਆਨ ਚੰਦ ਨਈਅਰ ਪੈਟਰਨ, ਬਾਬੂ ਸਿੰਘ ਖਰੜ ਮੁੱਖ ਸਲਾਹਕਾਰ, ਇੰਜੀ: ਬਿੰਦਰ ਸਿੰਘ ਬਾਗੀ ਸਾਬਕਾ ਐਕਸੀਅਨ ਬਿਜਲੀ ਬੋਰਡ ਲੁਧਿਆਣਾ ਹਾਜ਼ਰ ਸਨ।
ਇਸ ਤੋਂ ਇਲਾਵਾ ਸੋਹਨ ਲਾਲ ਜਿਲ੍ਹਾ ਪ੍ਰਧਾਨ ਪਠਾਨਕੋਟ, ਸਵਰਨ ਸਿੰਘ ਜਿਲ੍ਹਾ ਪ੍ਰਧਾਨ ਲੁਧਿਆਣਾ, ਸੰਜੀਵ ਜੱਸਲ ਜਲੰਧਰ, ਚਰਨਜੀਤ ਸਿੰਘ ਮਲੇਰਕੋਟਲਾ, ਮਨੋਹਰ ਲਾਲ ਸਾਬਕਾ ਸੂਬਾ ਪ੍ਰਧਾਨ, ਗੁਰੰਜਟ ਸਿੰਘ ਉਪ ਮੰਡਲ ਇੰਜੀਨੀਅਰ, ਸਤਨਾਮ ਸਿੰਘ ਉਪ ਮੰਡਲ ਇੰਜੀਨੀਅਰ, ਭਜਨ ਸਿੰਘ ਉਪ ਮੰਡਲ ਇੰਜੀਨੀਅਰ, ਸੰਜੇ ਕੁਮਾਰ ਸਪੁਰਡੈਂਟ ਗ੍ਰੇਡ 1 ਹੈਡ ਕੁਆਟਰ ਪਟਿਆਲਾ, ਮਹਿੰਗਾ ਸਿੰਘ, ਗੁਰਮੀਤ ਸਿੰਘ ਪਟਿਆਲਾ, ਪਰਮਜੀਤ ਸਿੰਘ ਹੁਸਿਆਰਪੁਰ, ਹੰਸ ਰਾਜ ਬੰਗੜ ਫਗਵਾੜਾ, ਰਵੀ ਕੁਮਾਰ, ਬਲਜੀਤ ਸਿੰਘ, ਕੁਲਵੀਰ ਸਿੰਘ, ਆਤਮਾ ਸਿੰਘ, ਕੇਵਲ ਸਿੰਘ, ਜਸਬੀਰ ਸਿੰਘ, ਹਰਬੀਰ ਸਿੰਘ, ਜੋਗਿੰਦਰ ਸਿਘ, ਕਰਮਜੀਤ ਸਿੰਘ, ਜੁਗਰਾਜ ਸਿੰਘ, ਬਲਵਿੰਦਰ ਸਿੰਘ, ਰਾਜਿੰਦਰ ਕੁਮਾਰ, ਰਾਮ ਲੁਭਾਇਆ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਪਟਿਆਲਾ, ਹਰਿੰਦਰ ਸਿੰਘ, ਹਰਪ੍ਰੀਤ ਸਿੰਘ, ਦਲਜੀਤ ਸਿੰਘ, ਇੰਦਰਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁੱਦੇਦਾਰ ਤੇ ਮੈਂਬਰਜ ਮੁਲਾਜਮ ਸਾਥੀ ਮੌਜੂਦ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।