Patiala News: ਕਿਸਮਤ ਨੇ ਮਾਰੀ ਪਲਟੀ! ਕੱਚੇ ਮੁਲਾਜ਼ਮ ਵਜੋਂ ਕੰਮ ਕਰਦੇ ਵਿਅਕਤੀ ਦੀ ਲੱਗੀ ਡੇਢ ਕਰੋੜ ਦੀ ਲਾਟਰੀ, ਪਰਿਵਾਰ 'ਚ ਜਸ਼ਨ ਦਾ ਮਾਹੌਲ
ਰੱਬ ਜਦੋਂ ਦਿੰਦਾ ਛੱਪੜ ਫਾੜ ਕੇ ਦਿੰਦਾ, ਜੀ ਹਾਂ ਇਹ ਕਹਾਵਤ ਪਟਿਆਲੇ ਦੇ ਇਸ ਸ਼ਖਸ ਉੱਤੇ ਪੂਰੀ ਢੁੱਕਦੀ ਹੈ। ਇਸ ਵਿਅਕਤੀ ਨੇ 200 ਰੁਪਏ ਦੀ ਮਹੀਨਾਵਾਰ ਲਾਟਰੀ ਟਿਕਟ ਲਈ ਸੀ ਤੇ ਡੇਢ ਕਰੋੜ ਦਾ ਇਨਾਮ ਨਿਕਲਿਆ ਹੈ। ਜਿਸ ਤੋਂ ਬਾਅਦ ਪਰਿਵਾਰ ਦੇ ਖੁਸ਼ੀ..

Patiala News: ਕਿਸਮਤ ਬਦਲਦੇ ਦੇਰ ਨਹੀਂ ਲੱਗਦੀ, ਇਹ ਗੱਲ ਉਸ ਵੇਲੇ ਸਚ ਸਾਬਤ ਹੋ ਗਈ ਜਦੋਂ ਪਟਿਆਲਾ ਦੇ ਪਿੰਡ ਹੀਰਦਾਪੁਰ ਦੇ ਕਿਸਾਨ ਦੀ 1.5 ਕਰੋੜ ਦੀ ਲਾਟਰੀ ਨਿਕਲ ਆਈ। ਪਸ਼ੂ ਪਾਲਣ ਵਿਭਾਗ ਦੇ ਕੱਚੇ ਮੁਲਾਜ਼ਮ ਵਜੋਂ ਕੰਮ ਕਰਦੇ ਸੁਖਦੇਵ ਸਿੰਘ ਦੀ ਡੇਢ ਕਰੋੜ ਦੀ ਲਾਟਰੀ ਨਿਕਲ ਗਈ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 20 ਸਾਲ ਤੋਂ ਲਾਟਰੀ ਪਾ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਹੈ।
ਰੱਬ ਜਦੋਂ ਦਿੰਦਾ ਛੱਪੜ ਫਾੜ ਕੇ ਦਿੰਦਾ
ਬੀਤੇ ਹਫ਼ਤੇ 200 ਰੁਪਏ ਦੀ ਮਹੀਨਾਵਾਰ ਲਾਟਰੀ ਟਿਕਟ ਲਈ ਸੀ ਤੇ ਡੇਢ ਕਰੋੜ ਦਾ ਇਨਾਮ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ 20 ਸਾਲ ਪਹਿਲਾਂ ਪਸ਼ੂ ਪਾਲਣ ਵਿਭਾਗ ਵਿਚ ਠੇਕੇ ’ਤੇ 1500 ਦੀ ਤਨਖਾਹ ਤੋਂ ਨੌਕਰੀ ਸ਼ੁਰੂ ਕੀਤੀ ਸੀ, ਹੁਣ ਨੌਂ ਹਜ਼ਾਰ ਰੁਪਏ ਤਨਖਾਹ ਮਿਲ ਰਹੀ ਹੈ। ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਡੇਢ ਕਰੋੜ ਦਾ ਇਨਾਮ ਨਿਕਲਿਆ ਹੈ ਤਾਂ ਹੁਣ ਕੋਈ ਆਪਣਾ ਕੰਮ ਕਰਾਂਗਾ। ਲਾਟਰੀ ਵਿਕਰੇਤਾ ਨੇ ਕਿਹਾ ਕਿ ਸੁਖਦੇਵ ਸਿੰਘ ਪਿਛਲੇ ਕਈ ਸਾਲ ਤੋਂ ਲਾਟਰੀ ਪਾ ਰਹੇ ਹਨ ਪਰ ਪਹਿਲੀ ਵਾਰ ਫੋਨ ਨੰਬਰ ਵੀ ਲਿਖਵਾ ਕੇ ਗਏ ਸੀ ਤੇ ਇਨ੍ਹਾਂ ਦੀ ਹੀ ਲਾਟਰੀ ਲੱਗ ਗਈ।
ਪਰਿਵਾਰ 'ਚ ਖੁਸ਼ੀ ਦਾ ਮਾਹੌਲ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੇਤੂ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 3 ਧੀਆਂ ਦਾ ਪਿਤਾ ਹੈ ਅਤੇ ਪਿਛਲੇ 20 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ। ਅੱਜ ਤੱਕ ਕਦੇ ਵੀ ਉਸ ਦੀ ਲਾਟਰੀ ਨਹੀਂ ਨਿਕਲੀ। ਪਰ ਇਸ ਵਾਰੀ ਉਸ ਦੀ ਕਿਸਮਤ ਚਮਕੀ ਤੇ 1.5 ਕਰੋੜ ਦੀ ਲਾਟਰੀ ਨਿਕਲ ਆਈ। ਇਸ ਤੋਂ ਬਾਅਦ ਉਸ ਨੂੰ ਵਧਾਈ ਦੇਣ ਵਾਲਿਆਂ ਦੀ ਲਾਈਨ ਲੱਗ ਗਈ। ਉਸ ਨੇ ਦੱਸਿਆ ਕਿ ਉਹ ਇਨਾਮ ਦੇ ਪੈਸਿਆਂ ਵਿਚੋਂ ਗੁਰਦੁਆਰਾ ਸਾਹਿਬ ਲਈ ਦਸਵੰਧ ਕੱਢੇਗਾ ਅਤੇ ਲੋੜਵੰਦਾਂ ਦੀ ਮਦਦ ਵੀ ਕਰੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















