(Source: ECI/ABP News/ABP Majha)
Patiala News: ਪੰਜਾਬ ਵਿੱਚ ਟੈਕਸ ਚੋਰਾਂ ਦੀ ਸ਼ਾਮਤ! ਪੰਜਾਬ ਸਰਕਾਰ ਨੇ ਆਈਆਈਟੀ ਹੈਦਰਾਬਾਦ ਕੋਲੋਂ ਮੰਗਵਾਇਆ 'ਯੰਤਰ'
Patiala News: ਪੰਜਾਬ ਵਿੱਚ ਟੈਕਸ ਚੋਰਾਂ ਦੀ ਸ਼ਾਮਤ ਆਉਣ ਵਾਲੀ ਹੈ। ਪੰਜਾਬ ਸਰਕਾਰ ਨੇ ਟੈਕਸ ਚੋਰੀ ਰੋਕਣ ਲਈ ਖਾਸ ਪਲਾਨਿੰਗ ਕੀਤੀ ਹੈ। ਇਸ ਲਈ ਸਰਕਾਰ ਨੇ ਆਈਆਈਟੀ ਹੈਦਰਾਬਾਦ ਕੋਲੋਂ ਅਜਿਹਾ ਸਾਫਟਵੇਅਰ
Patiala News: ਪੰਜਾਬ ਵਿੱਚ ਟੈਕਸ ਚੋਰਾਂ ਦੀ ਸ਼ਾਮਤ ਆਉਣ ਵਾਲੀ ਹੈ। ਪੰਜਾਬ ਸਰਕਾਰ ਨੇ ਟੈਕਸ ਚੋਰੀ ਰੋਕਣ ਲਈ ਖਾਸ ਪਲਾਨਿੰਗ ਕੀਤੀ ਹੈ। ਇਸ ਲਈ ਸਰਕਾਰ ਨੇ ਆਈਆਈਟੀ ਹੈਦਰਾਬਾਦ ਕੋਲੋਂ ਅਜਿਹਾ ਸਾਫਟਵੇਅਰ ਲਿਆ ਹੈ ਜਿਸ ਰਾਹੀਂ ਜੀਐਸਟੀ ਦੀ ਚੋਰੀ ਨੂੰ ਠੱਲ੍ਹ ਪਾ ਕੇ ਮਾਲੀਏ ਵਿੱਚ ਹੋਰ ਵਾਧਾ ਕੀਤਾ ਜਾ ਸਕੇਗਾ। ਇਹ ਖੁਲਾਸਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਖੁਸ਼ਹਾਲੀ, ਬਿਹਤਰੀ ਤੇ ਤਰੱਕੀ ਲਈ ਸੁਹਿਰਦ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਆਬਕਾਰੀ ਨੀਤੀ ਤਹਿਤ ਕਈ ਚੋਰ ਮੋਰੀਆਂ ਬੰਦ ਕਰਕੇ ਜਿੱਥੇ ਅਰਬਾਂ ਰੁਪਏ ਦਾ ਮਾਲੀਆ ਵਧਾਇਆ ਗਿਆ ਹੈ, ਉੱਥੇ ਹੀ ਆਧੁਨਿਕ ਲੀਹਾਂ ’ਤੇ ਚੱਲਦੇ ਹੋਏ ਆਬਕਾਰੀ ਵਿਭਾਗ ਵੱਲੋਂ ਹੋਰ ਨਵੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ।
ਚੀਮਾ ਨੇ ਦੱਸਿਆ ਕਿ ਆਈਆਈਟੀ ਹੈਦਰਾਬਾਦ ਕੋਲੋਂ ਸਰਕਾਰ ਨੇ ਅਜਿਹਾ ਸਾਫਟਵੇਅਰ ਲਿਆ ਹੈ ਜਿਸ ਰਾਹੀਂ ਜੀਐਸਟੀ ਦੀ ਚੋਰੀ ਨੂੰ ਠੱਲ੍ਹ ਪਾ ਕੇ ਮਾਲੀਏ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਚੀਮਾ ਸ਼ਨੀਵਾਰ ਨੂੰ ਪਟਿਆਲਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਤਹਿਤ 400 ਕਰੋੜ ਰੁਪਏ ਦਾ ਮਾਲੀਆ ਵਧਣ ਪਿੱਛੇ ਚੋਰ ਮੋਰੀਆਂ ਬੰਦ ਹੋਣ ਦੀ ਗੱਲ ਸਪੱਸ਼ਟ ਹੋ ਜਾਂਦੀ ਹੈ, ਪਰ ਪਹਿਲਾਂ ਧਾਂਦਲੀਆਂ ਸਿਖਰਾਂ ’ਤੇ ਰਹੀਆਂ ਜਿਸ ਕਰ ਕੇ ਸੁਧਾਰਾਂ ’ਤੇ ਸਮਾਂ ਲੱਗਣਾ ਸੁਭਾਵਕ ਹੈ।
ਮੰਤਰੀ ਨੇ ਕਿਹਾ ਕਿ ਚਾਰਜ ਸੰਭਾਲਣ ਮੌਕੇ ਕੇਂਦਰ ਵੱਲੋਂ ਪੰਜਾਬ ਵੱਲ ਕਰੀਬ 2500 ਕਰੋੜ ਰੁਪਏ ਕੱਢੇ ਗਏ ਸਨ ਪਰ ਉਨ੍ਹਾਂ ਦੀ ਮਿਹਨਤੀ ਟੀਮ ਦੇ ਯਤਨਾਂ ਸਦਕਾ ਸਪੱਸ਼ਟ ਹੋਇਆ ਕਿ ਦੇਣ ਦੀ ਥਾਂ ਸਗੋਂ ਪੰਜਾਬ ਨੇ ਕੇਂਦਰ ਕੋਲੋਂ 5500 ਕਰੋੜ ਰੁਪਏ ਲੈਣੇ ਹਨ। ਇਨ੍ਹਾਂ ਵਿੱਚੋਂ ਕੁਝ ਸਮਾਂ ਪਹਿਲਾਂ ਹੀ ਕੇਂਦਰ ਕੋਲੋਂ ਪੰਜਾਬ ਨੂੰ 3670 ਕਰੋੜ ਰੁਪਏ ਮਿਲ ਵੀ ਗਏ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮਾੜੇ ਵਿੱਤੀ ਹਾਲਾਤ ਦੇ ਬਾਵਜੂਦ ‘ਆਪ’ ਸਰਕਾਰ ਨੇ ਸਿੱਖਿਆ ਤੇ ਸਿਹਤ ਵਿਭਾਗ ਦੇ ਰਿਕਾਰਡ ਬਜਟ ਸਮੇਤ ਨੌਕਰੀਆਂ, ਬਿਜਲੀ ਤੇ ਨਹਿਰੀ ਪਾਣੀ ਸਮੇਤ ਕਈ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।