Punjab News: ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ! ਪਿੰਡ ਡੱਲੇਵਾਲ 'ਚ ਸੱਦਿਆ ਵੱਡਾ ਇਕੱਠ
ਪੰਜਾਬ ਵਿੱਚ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਮੋਰਚਿਆਂ ਨੂੰ ਜ਼ਬਰਦਸਤੀ ਖਤਮ ਕਰਵਾਏ ਜਾਣ ਤੋਂ ਬਾਅਦ, ਕਿਸਾਨ ਸੰਗਠਨਾਂ ਨੇ ਰਾਜ ਸਰਕਾਰ ਵਿਰੁੱਧ ਸੰਘਰਸ਼ ਦੀ ਤਿਆਰੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਨੇ ਪੰਜਾਬ ਦੇ ਸਭ ਜ਼ਿਲ੍ਹਿਆਂ

Jagjit Singh Dallewal: ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਆਪਣੇ ਪਿੰਡ ਡੱਲੇਵਾਲ ਜਾ ਰਹੇ ਹਨ। ਜਿੱਥੇ ਉਨ੍ਹਾਂ ਨੇ ਵੱਡਾ ਇਕੱਠ ਸੱਦਿਆ ਹੈ। ਜਿੱਥੇ ਉਹ ਕਿਸਾਨਾਂ ਦੇ ਨਾਲ ਮਿਲਕੇ ਆਪਣੀ ਅਗਲੀ ਰਣਨੀਤੀ ਤਿਆਰ ਕਰਨਗੇ। ਉਹ ਪਟਿਆਲ ਤੋਂ ਰਵਾਨਾ ਹੋ ਰਹੇ ਹਨ। ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਕਿਸਾਨੀ ਹੱਕਾਂ ਦੇ ਲਈ ਸੰਘਰਸ਼ ਕਰਦੇ ਰਹਿਣਗੇ।
ਪੰਜਾਬ ਵਿੱਚ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਮੋਰਚਿਆਂ ਨੂੰ ਜ਼ਬਰਦਸਤੀ ਖਤਮ ਕਰਵਾਏ ਜਾਣ ਤੋਂ ਬਾਅਦ, ਕਿਸਾਨ ਸੰਗਠਨਾਂ ਨੇ ਰਾਜ ਸਰਕਾਰ ਵਿਰੁੱਧ ਸੰਘਰਸ਼ ਦੀ ਤਿਆਰੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਨੇ ਪੰਜਾਬ ਦੇ ਸਭ ਜ਼ਿਲ੍ਹਿਆਂ 'ਚ ਕਿਸਾਨ ਮਹਾਂਪੰਚਾਇਤਾਂ ਕਰਨ ਦਾ ਐਲਾਨ ਕੀਤਾ ਹੈ।
ਸ਼ੁਰੂਆਤ ਅੱਜ ਯਾਨੀਕਿ 3 ਅਪ੍ਰੈਲ ਨੂੰ ਫ਼ਰੀਦਕੋਟ 'ਚ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਡੱਲੇਵਾਲਾ ਤੋਂ ਹੋਵੇਗੀ। ਇਸ ਤੋਂ ਪਹਿਲਾਂ, 6, 7 ਅਤੇ 8 ਅਪਰੈਲ ਨੂੰ ਸਰਹਿੰਦ, ਧਨੌਲਾ ਅਤੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦੋਦਾ 'ਚ ਮਹਾਂਪੰਚਾਇਤਾਂ ਹੋਣੀਆਂ ਨਿਰਧਾਰਤ ਸਨ। ਹੁਣ ਇਹ ਤਿੰਨ ਮਹਾਂਪੰਚਾਇਤਾਂ ਜ਼ਿਲ੍ਹਾ ਪੱਧਰ 'ਤੇ ਹੀ ਰਹਿਣਗੀਆਂ, ਪਰ ਤਰੀਕਾਂ ਅਜੇ ਵੀ ਉਹੀ ਹਨ। ਪਹਿਲਾਂ, ਇਨ੍ਹਾਂ ਤਿੰਨ ਸਮਾਗਮਾਂ ਰਾਹੀਂ ਸਾਰੇ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਜਾਣਾ ਸੀ, ਪਰ ਹੁਣ ਇਹ ਜ਼ਿਲ੍ਹਾ ਪੱਧਰੀ ਰਹਿਣਗੀਆਂ।
ਨਵੇਂ ਯੋਜਨਾ ਅਨੁਸਾਰ ਹੁਣ ਹਰ ਜ਼ਿਲ੍ਹੇ ਦੀ ਵੱਖ-ਵੱਖ ਮਹਾਪੰਚਾਇਤ ਹੋਵੇਗੀ। ਪਿੰਡ ਡੱਲੇਵਾਲਾ ਵਿੱਚ ਮਹਾਪੰਚਾਇਤ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਿੱਚ 8 ਤੋਂ 10 ਹਜ਼ਾਰ ਕਿਸਾਨ ਸ਼ਾਮਲ ਹੋ ਸਕਦੇ ਹਨ। ਇਸ ਸਬੰਧ ਵਿੱਚ ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਨੇ ਕਿਹਾ ਕਿ ਭਾਵੇਂ ਉਹ ਕਾਂਗਰਸ ਪਾਰਟੀ ਨਾਲ ਜੁੜੇ ਹਨ, ਪਰ ਮਹਾਪੰਚਾਇਤ ਵਿੱਚ ਉਹ ਇੱਕ ਕਿਸਾਨ ਦੇ ਨਾਤੇ ਆਪਣਾ ਯੋਗਦਾਨ ਪਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















