ਪੜਚੋਲ ਕਰੋ

Patiala News: ਘਰੋਂ ਗਏ ਬਿਜਨੈੱਸ ਡੀਲ ਕਰਨ, ਰਾਹ 'ਚ ਵਾਪਰਿਆ ਭਿਆਨਕ ਹਾਦਸਾ, ਦੋ ਕਾਰ ਸਵਾਰਾਂ ਦੀ ਮੌਤ

Patiala News: ਅੰਬਾਲਾ ਸਾਈਡ ਤੋਂ ਆ ਰਹੀ ਕਾਰ ਦੇ ਸਾਹਮਣੇ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਗਿਆ। ਉਸ ਨੂੰ ਬਚਾਉਣ ਲਈ ਕਾਰ ਦੇ ਡਰਾਈਵਰ ਵੱਲੋਂ ਬ੍ਰੇਕ ਲਾਈ ਗਈ ਪਰ ਕਾਰ ਸਲਿੱਪ ਰੋਡ ਦੇ ਕਿਨਾਰੇ ਖੜ੍ਹੇ ਘੋੜਾ ਟਰਾਲੇ ਵਿੱਚ ਕੰਡਕਟਰ ਸਾਈਡ ਤੋਂ ਜਾ ਵੱਜੀ। 

Patiala News: ਰਾਜਪੁਰਾ-ਅੰਬਾਲਾ-ਸਰਹਿੰਦ ਨੈਸ਼ਨਲ ਹਾਈਵੇ ਉੱਤੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਈਵੇ ਉੱਤੇ ਖੜ੍ਹੇ ਘੋੜਾ ਟਰਲੇ ਵਿੱਚ ਕਾਰ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਦੇ ਪਰਖਚੇ ਉੱਡ ਗਏ। ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। 

ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕੀ ਅੰਬਾਲਾ ਸਾਈਡ ਤੋਂ ਆ ਰਹੀ ਕਾਰ ਦੇ ਸਾਹਮਣੇ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਗਿਆ। ਉਸ ਨੂੰ ਬਚਾਉਣ ਲਈ ਕਾਰ ਦੇ ਡਰਾਈਵਰ ਵੱਲੋਂ ਬ੍ਰੇਕ ਲਾਈ ਗਈ ਪਰ ਕਾਰ ਸਲਿੱਪ ਰੋਡ ਦੇ ਕਿਨਾਰੇ ਖੜ੍ਹੇ ਘੋੜਾ ਟਰਾਲੇ ਵਿੱਚ ਕੰਡਕਟਰ ਸਾਈਡ ਤੋਂ ਜਾ ਵੱਜੀ। 

Year Ender 2023: ਨੌਕਰੀ ਦੇ ਲਿਹਾਜ਼ ਨਾਲ ਬੇਹੱਦ ਖ਼ਰਾਬ ਰਿਹਾ ਸਾਲ 2023, ਆਈਟੀ ਸੈਕਟਰ ਤੇ ਪਈ ਸਭ ਤੋਂ ਤਗੜੀ ਮਾਰ

ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਕੰਡਕਟਰ ਸਾਈਡ ਬੈਠੇ ਵਿਅਕਤੀ ਦੀ ਇਸ ਹਾਦਸੇ ਵਿੱਚ ਗਰਦਨ ਹੀ ਉੱਤਰ ਗਈ। ਕਾਰ ਵਿੱਚ ਖੰਨਾ ਨਿਵਾਸੀ ਹਰਦੀਪ ਸਿੰਘ ਤੇ ਪ੍ਰੇਮ ਖੱਤਰੀ ਤੇ ਉਨ੍ਹਾਂ ਦਾ ਡਰਾਈਵਰ ਸਵਾਰ ਸਨ। ਕਾਰ ਸਵਾਰ ਅੰਬਾਲਾ ਕਿਸੇ ਬਿਜਨੈੱਸ ਡੀਲ ਲਈ ਗਏ ਸਨ। ਵਾਪਸੀ ਸਮੇਂ ਰਾਜਪੁਰਾ ਗਗਨ ਚੌਕ ਨਜ਼ਦੀਕ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। 

ਮੌਕੇ ਉੱਤੇ ਮੌਜੂਦ ਸਮਾਜ ਸੇਵੀ ਤੇ ਐਡਵੋਕੇਟ ਉਪਕਾਰ ਸਿੰਘ ਅਨੁਸਾਰ ਇਹ ਹਾਦਸਾ ਹਾਈਵੇ ਅਥਾਰਟੀ ਤੇ ਲੋਕਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਉਹ ਇਸ ਮਸਲੇ ਨੂੰ ਕਾਨੂੰਨੀ ਤੌਰ ਉੱਤੇ ਵਿਚਾਰਨਗੇ।

ਫਗਵਾੜਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ

ਇਸੇ ਤਰ੍ਹਾਂ ਫਗਵਾੜਾ ਨੇੜੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਗੜ੍ਹਸ਼ੰਕਰ ਤੋਂ ਜਲੰਧਰ ਵੱਲ ਆ ਰਹੀ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਔਰਤ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ ਤੇ ਪੁਰਸ਼ੋਤਮ ਕੌਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਨਜ਼ਦੀਕੀ ਨਾਕੇ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਨਹਿਰ 'ਚ ਛਾਲ ਮਾਰ ਕੇ ਬਾਕੀ ਕਾਰ ਸਵਾਰਾਂ ਨੂੰ ਬਚਾ ਲਿਆ। 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿਲੀ ਸੂਚਨਾ ਅਨੁਸਾਰ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ, ਪੁੱਤਰ ਗਰਬਾਜ਼ ਸਿੰਘ ਤੇ ਮਾਸੀ ਪੁਰਸ਼ੋਤਮ ਕੌਰ ਨਾਲ ਗੜ੍ਹਸ਼ੰਕਰ ਤੋਂ ਜਲੰਧਰ ਵੱਲ ਜਾ ਰਹੇ ਸਨ। ਪਿੰਡ ਬੋਹਾ ਫਗਵਾੜਾ ਨੇੜੇ ਅਚਾਨਕ ਇੰਦਰਜੀਤ ਸਿੰਘ ਤੋਂ ਕਾਰ ਬੇਕਾਬੂ ਹੋ ਗਈ। ਇਸ ਕਾਰਨ ਕਾਰ ਆਪਣਾ ਸੰਤੁਲਨ ਗੁਆ ​​ਬੈਠੀ। ਇਸ ਦੌਰਾਨ ਕਾਰ ਡਿਵਾਈਡਰ ਨਾਲ ਜਾ ਟਕਰਾ ਕੇ ਨਹਿਰ ਵਿੱਚ ਜਾ ਡਿੱਗੀ।

Punjab Breaking News LIVE: ਨਿਰੰਕਾਰੀ ਭਵਨ ਬਲਾਸਟ ਮਾਮਲੇ ਦੇ ਮੁੱਖ ਗਵਾਹ ਨੂੰ ਜਾਨੋ ਮਾਰਨ ਦੀ ਧਮਕੀ, ਵੰਦੇ ਭਾਰਤ ਸਮੇਤ ਕਈ ਟਰੇਨਾਂ ਨੂੰ ਰੇਲਵੇ ਨੇ ਕੀਤਾ ਰੱਦ, ਆਈਪੀਐੱਲ 2024 ਦੀ ਨਿਲਾਮੀ 'ਚ ਕਈ ਖਿਡਾਰੀਆਂ ਦੀ ਖੁੱਲ੍ਹੀ ਕਿਸਮਤ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਬਲਾਤਕਾਰ ਮਾਮਲੇ 'ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
ਵੱਡੀ ਖ਼ਬਰ ! ਬਲਾਤਕਾਰ ਮਾਮਲੇ 'ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ
Punjab News: ਸ਼੍ਰੋਮਣੀ ਕਮੇਟੀ ਦਾ 13.8647 ਕਰੋੜ ਦਾ ਬਜਟ ਪੇਸ਼, ਦਮਦਮੀ ਟਕਸਾਲ ਦੇ ਮੁਖੀ ਸਮੇਤ ਵੱਡੀ ਗਿਣਤੀ ਚ ਪਹੁੰਚੀ ਸੰਗਤ
Punjab News: ਸ਼੍ਰੋਮਣੀ ਕਮੇਟੀ ਦਾ 13.8647 ਕਰੋੜ ਦਾ ਬਜਟ ਪੇਸ਼, ਦਮਦਮੀ ਟਕਸਾਲ ਦੇ ਮੁਖੀ ਸਮੇਤ ਵੱਡੀ ਗਿਣਤੀ ਚ ਪਹੁੰਚੀ ਸੰਗਤ
ਟਰੰਪ ਤੋਂ ਅੱਕੇ ਕੈਨੇਡਾ ਨੇ ਅਮਰੀਕਾ ਨਾਲ ਤੋੜੇ ਸਾਰੇ ਰਿਸ਼ਤੇ, ਜਾਣੋ ਕਿਸ 'ਤੇ ਕਿੰਨਾ ਪਵੇਗਾ ਅਸਰ ?
ਟਰੰਪ ਤੋਂ ਅੱਕੇ ਕੈਨੇਡਾ ਨੇ ਅਮਰੀਕਾ ਨਾਲ ਤੋੜੇ ਸਾਰੇ ਰਿਸ਼ਤੇ, ਜਾਣੋ ਕਿਸ 'ਤੇ ਕਿੰਨਾ ਪਵੇਗਾ ਅਸਰ ?
Advertisement
ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਬਲਾਤਕਾਰ ਮਾਮਲੇ 'ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
ਵੱਡੀ ਖ਼ਬਰ ! ਬਲਾਤਕਾਰ ਮਾਮਲੇ 'ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ
Punjab News: ਸ਼੍ਰੋਮਣੀ ਕਮੇਟੀ ਦਾ 13.8647 ਕਰੋੜ ਦਾ ਬਜਟ ਪੇਸ਼, ਦਮਦਮੀ ਟਕਸਾਲ ਦੇ ਮੁਖੀ ਸਮੇਤ ਵੱਡੀ ਗਿਣਤੀ ਚ ਪਹੁੰਚੀ ਸੰਗਤ
Punjab News: ਸ਼੍ਰੋਮਣੀ ਕਮੇਟੀ ਦਾ 13.8647 ਕਰੋੜ ਦਾ ਬਜਟ ਪੇਸ਼, ਦਮਦਮੀ ਟਕਸਾਲ ਦੇ ਮੁਖੀ ਸਮੇਤ ਵੱਡੀ ਗਿਣਤੀ ਚ ਪਹੁੰਚੀ ਸੰਗਤ
ਟਰੰਪ ਤੋਂ ਅੱਕੇ ਕੈਨੇਡਾ ਨੇ ਅਮਰੀਕਾ ਨਾਲ ਤੋੜੇ ਸਾਰੇ ਰਿਸ਼ਤੇ, ਜਾਣੋ ਕਿਸ 'ਤੇ ਕਿੰਨਾ ਪਵੇਗਾ ਅਸਰ ?
ਟਰੰਪ ਤੋਂ ਅੱਕੇ ਕੈਨੇਡਾ ਨੇ ਅਮਰੀਕਾ ਨਾਲ ਤੋੜੇ ਸਾਰੇ ਰਿਸ਼ਤੇ, ਜਾਣੋ ਕਿਸ 'ਤੇ ਕਿੰਨਾ ਪਵੇਗਾ ਅਸਰ ?
Indian Government: 1 ਅਪ੍ਰੈਲ ਤੋਂ ਭਾਰਤੀ ਸਰਕਾਰ ਦੇਖ ਸਕੇਗੀ ਤੁਹਾਡੇ WhatsApp ਸੁਨੇਹੇ ਅਤੇ ਈਮੇਲ! ਜਾਣੋ ਪੂਰੀ ਜਾਣਕਾਰੀ
Indian Government: 1 ਅਪ੍ਰੈਲ ਤੋਂ ਭਾਰਤੀ ਸਰਕਾਰ ਦੇਖ ਸਕੇਗੀ ਤੁਹਾਡੇ WhatsApp ਸੁਨੇਹੇ ਅਤੇ ਈਮੇਲ! ਜਾਣੋ ਪੂਰੀ ਜਾਣਕਾਰੀ
Punjab News: ICU 'ਚ ਭਰਤੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਮੁਹਾਲੀ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ
Punjab News: ICU 'ਚ ਭਰਤੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਮੁਹਾਲੀ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ
ਪੰਜਾਬ 'ਚ ਅੱਜ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਪ੍ਰਦਰਸ਼ਨ, DC ਦਫ਼ਤਰਾਂ ਦੇ ਬਾਹਰ ਹੋਣਗੇ ਇਕੱਠੇ, ਕੇਂਦਰ-ਪੰਜਾਬ ਸਰਕਾਰ ਖ਼ਿਲਾਫ਼ ਕਰਨਗੇ ਸੰਘਰਸ਼
ਪੰਜਾਬ 'ਚ ਅੱਜ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਪ੍ਰਦਰਸ਼ਨ, DC ਦਫ਼ਤਰਾਂ ਦੇ ਬਾਹਰ ਹੋਣਗੇ ਇਕੱਠੇ, ਕੇਂਦਰ-ਪੰਜਾਬ ਸਰਕਾਰ ਖ਼ਿਲਾਫ਼ ਕਰਨਗੇ ਸੰਘਰਸ਼
ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਪੰਧੇਰ ਸਣੇ ਕਈ ਨਾਮੀ ਕਿਸਾਨ ਆਗੂ ਆਏ ਜੇਲ੍ਹ ਤੋਂ ਬਾਹਰ, ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
Embed widget