Sangrur News: ਮੁਰ੍ਹਾ ਨਸਲ ਦੀ ਮੱਝ ਨੇ ਦਿੱਤਾ ਰਿਕਾਰਡ ਦੁੱਧ, ਜਿੱਤਿਆ ਫਾਰਮਟਰੈਕ ਟਰੈਕਟਰ
Murrah breed buffalo: ਧਨੌਲਾ ਵਿੱਚ ਕਰਵਾਏ ਤਿੰਨ ਰੋਜ਼ਾ ਪਸ਼ੂ ਮੇਲੇ ਦੌਰਾਨ ਇਸ ਮੱਝ ਨੂੰ ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ।
Sangrur News: ਹਰਿਆਣਾ ਦੀ ਮੱਝਾਂ ਨਵੇਂ ਰਿਕਾਰਡ ਬਣਾ ਰਹੀਆਂ ਹਨ। ਹੁਣ ਪੰਜਾਬ ਵਿੱਚੋਂ ਹਰਿਆਣਾ ਦੀ ਮੱਝ ਨੇ ਬਾਜ਼ੀ ਮਾਰੀ ਹੈ। ਹਿਸਾਰ ਜ਼ਿਲ੍ਹੇ ਦੀ ਮੱਝ ਨੇ 22 ਕਿਲੋ 300 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ। ਧਨੌਲਾ ਵਿੱਚ ਕਰਵਾਏ ਤਿੰਨ ਰੋਜ਼ਾ ਪਸ਼ੂ ਮੇਲੇ ਦੌਰਾਨ ਇਸ ਮੱਝ ਨੂੰ ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ।
ਹਾਸਲ ਜਾਣਕਾਰੀ ਮੁਤਾਬਕ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਅਗਰੋਹਾ ਬਲਾਕ ਦੇ ਪਿੰਡ ਚਿਕਨਵਾਸ ਦੇ ਪਸ਼ੂ ਪਾਲਕ ਦੀ ਮੱਝ (Murrah breed buffalo) ਨੇ ਪੰਜਾਬ ਦੇ ਧਨੌਲਾ ਵਿੱਚ ਕਰਵਾਏ ਤਿੰਨ ਰੋਜ਼ਾ ਪਸ਼ੂ ਮੇਲੇ ਵਿੱਚ ਸਭ ਤੋਂ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਇਨਾਮ ਵਜੋਂ ਇੱਕ ਟਰੈਕਟਰ ਜਿੱਤਿਆ ਹੈ। ਇਸ ਪ੍ਰਾਪਤੀ 'ਤੇ ਚਿਕਨਵਾਸ ਦੇ ਲੋਕਾਂ ਨੇ ਟੋਲ ਪਲਾਜ਼ਾ 'ਤੇ ਪਸ਼ੂ ਪਾਲਕ ਤੇ ਮੱਝ ਦਾ ਹਾਰ ਪਾ ਕੇ ਸਵਾਗਤ ਕੀਤਾ ਤੇ ਕਾਫ਼ਲੇ ਨਾਲ ਲੈ ਕੇ ਪਿੰਡ ਪੁੱਜਿਆ।
ਇਸ ਬਾਰੇ ਪਸ਼ੂ ਪਾਲਕ ਅਮਿਤ ਢਾਂਡਾ ਵਾਸੀ ਚਿਕਨਵਾਸ ਨੇ ਦੱਸਿਆ ਕਿ ਉਹ ਪੰਜਾਬ ਦੇ ਧਨੌਲਾ 'ਚ ਤਿੰਨ ਰੋਜ਼ਾ ਪਸ਼ੂ ਮੇਲੇ 'ਚ ਆਪਣੀ ਮੁਰ੍ਹਾ ਨਸਲ ਦੀਆਂ ਮੱਝਾਂ ਲੈ ਕੇ ਪਹੁੰਚੇ ਸਨ। ਇਸ ਮੇਲੇ ਵਿੱਚ ਹਜ਼ਾਰਾਂ ਪਸ਼ੂਆਂ ਨੇ ਸ਼ਮੂਲੀਅਤ ਕੀਤੀ ਸੀ। ਇਸ ਪਸ਼ੂ ਮੇਲੇ ਵਿੱਚ ਵੱਧ ਤੋਂ ਵੱਧ ਦੁੱਧ ਦੇਣ ਦਾ ਮੁਕਾਬਲਾ ਕਰਵਾਇਆ ਗਿਆ। ਉਸ ਦੀ ਮੁਰ੍ਹਾ ਨਸਲ ਦੀ ਮੱਝ ਨੇ 22 ਕਿਲੋ 300 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਿਲਾ ਸਥਾਨ ਪ੍ਰਾਪਤ ਕਰਨ ਲਈ ਫਾਰਮਟਰੈਕ ਟਰੈਕਟਰ ਇਨਾਮ ਵਜੋਂ ਦਿੱਤਾ ਗਿਆ।
ਇਹ ਕਾਰਨਾਮਾ ਕਰਕੇ ਅਮਿਤ ਢਾਂਡਾ ਦੀ ਮੱਝ ਨੇ ਪਿੰਡ ਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਕਰਕੇ ਚਿਕਨਵਾਸ ਦੇ ਲੋਕ ਖੁਸ਼ ਹਨ। ਪਿੰਡ ਦੇ ਮੌਹਤਬਰ ਲੋਕਾਂ ਨੇ ਲੰਢੀ ਚਿਕਨਵਾਸ ਟੋਲ ਪਲਾਜ਼ਾ ’ਤੇ ਪਹੁੰਚ ਕੇ ਪਸ਼ੂ ਪਾਲਕ ਅਮਿਤ ਢੰਡਾ ਦਾ ਹਾਰ ਪਾ ਕੇ ਸਵਾਗਤ ਕੀਤਾ ਤੇ ਕਾਫ਼ਲੇ ਸਮੇਤ ਪਿੰਡ ਲੈ ਕੇ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।