Punjab Election 2022: ਪੰਜਾਬ ਚੋਣਾਂ 'ਚ ਮਹਿਜ਼ ਕੁਝ ਦਿਨ ਬਾਕੀ, 1304 ਉਮੀਦਵਾਰਾਂ ਦਾ ਫੈਸਲਾ ਕਰੇਗੀ ਸੂਬੇ ਦੀ ਜਨਤਾ
Punjab Election News: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਨਤੀਜੇ 10 ਮਾਰਚ ਨੂੰ ਜਾਰੀ ਕੀਤੇ ਜਾਣਗੇ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Punjab Election 2022: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਨਤੀਜੇ 10 ਮਾਰਚ ਨੂੰ ਜਾਰੀ ਕੀਤੇ ਜਾਣਗੇ। 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ 1,304 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 2 ਉਮੀਦਵਾਰ ਟਰਾਂਸਜੈਂਡਰ ਅਤੇ 93 ਔਰਤਾਂ ਹਨ, ਜਦਕਿ 1,209 ਉਮੀਦਵਾਰ ਪੁਰਸ਼ ਹਨ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ.ਐਸ.ਕਰੁਣਾ ਰਾਜੂ ਨੇ ਦਿੱਤੀ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਚੋਣਾਂ 'ਚ ਨੌਂ ਉਮੀਦਵਾਰ 25 ਸਾਲ ਦੀ ਉਮਰ ਦੇ ਹਨ ਅਤੇ ਛੇ ਦੀ ਉਮਰ 80 ਸਾਲ ਤੋਂ ਉਪਰ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੂਬੇ 'ਚ ਸਭ ਤੋਂ ਵਧੇਰੀ ਉਮਰਦੇ ਉਮੀਦਵਾਰ ਹਨ, ਜੋ ਲੰਬੇ ਸਮੇਂ ਤੋਂ ਸਿਆਸਤ 'ਚ ਸਰਗਰਮ ਹਨ। ਇਸ ਵਾਰ ਵੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਚੋਣ ਮੈਦਾਨ ਚ ਐਕਟਿਵ ਹਨ।
ਜਾਣੋ ਸੂਬੇ 'ਚ ਵੋਟਰਾਂ ਦੀ ਗਿਣਤੀ
ਇਸ ਚੋਣ ਲਈ ਸੂਬੇ ਵਿੱਚ ਕੁੱਲ 2,14,99,804 ਰਜਿਸਟਰਡ ਵੋਟਰ ਹਨ, ਜਿਨ੍ਹਾਂ ਚੋਂ 1,12,98,081 ਪੁਰਸ਼, 1,02,00,996 ਔਰਤਾਂ, 727 ਟਰਾਂਸਜੈਂਡਰ, 1,58,341 ਅਪਾਹਜ ਵੋਟਰ, 1,09,624 ਸਰਵਿਸ ਵੋਟਰ, 1,608 ਪ੍ਰਵਾਸੀ ਵੋਟਰ ਅਤੇ 5,09,205 ਵੋਟਰ ਹਨ, ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੱਧ ਹੈ।
ਸੂਬੇ 'ਚ ਪੋਲਿੰਗ ਸਟੇਸ਼ਨ
ਪੰਜਾਬ ਦੇ ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 24,740 ਪੋਲਿੰਗ ਸਟੇਸ਼ਨ ਹਨ। ਇਨ੍ਹਾਂ ਵਿੱਚੋਂ 2,013 ਦੀ ਪਛਾਣ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਲਿੰਗ ਵਾਲੇ ਦਿਨ ਸਾਰੇ ਪੋਲਿੰਗ ਬੂਥਾਂ ਨੂੰ ਵੈਬਕਾਸਟਿੰਗ ਅਧੀਨ ਕਵਰ ਕੀਤਾ ਜਾਵੇਗਾ। ਭਾਰਤ ਦੇ ਚੋਣ ਕਮਿਸ਼ਨ ਦੁਆਰਾ ਨਿਰਧਾਰਿਤ ਨਿਯਮਾਂ ਮੁਤਾਬਕ ਘੱਟੋ-ਘੱਟ ਅੱਧੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਸੰਵੇਦਨਸ਼ੀਲ ਪੋਲਿੰਗ ਸਥਾਨਾਂ 'ਤੇ ਅਤੇ ਬਾਕੀਆਂ 'ਤੇ ਪੰਜਾਬ ਪੁਲਿਸ ਤਾਇਨਾਤ ਕੀਤੇ ਜਾਣਗੇ।
ਹੁਣ ਜਾਣੋ ਸਭ ਤੋਂ ਵੱਡੀ ਅਤੇ ਛੋਟੀ ਉਮਰ ਦੇ ਕਿਹੜੇ ਉਮੀਦਵਾਰ
80 ਸਾਲ ਤੋਂ ਵੱਧ ਉਮਰ ਦੇ ਉਮੀਦਵਾਰ
ਖੇਤਰ ਉਮੀਦਵਾਰ ਦੀ ਉਮਰ
ਲੰਬੀ ਪ੍ਰਕਾਸ਼ ਸਿੰਘ ਬਾਦਲ 94
ਖਡੂਰ ਸਾਹਿਬ ਰਣਜੀਤ ਸਿੰਘ ਬ੍ਰਹਮਪੁਰਾ 84
ਹੁਸ਼ਿਆਰਪੁਰ ਓਮਪ੍ਰਕਾਸ਼ ਜਾਖੂ 80
ਧਰਮਕੋਟ ਜਥੇਦਾਰ ਤੋਤਾ ਸਿੰਘ 80
ਮਲੋਟ ਬਿਦਾ ਰਾਮ 80
ਸੁਨਾਮ ਬਲਦੇਵ ਸਿੰਘ ਮਾਨ 80
ਜਾਣੋ 25 ਸਾਲ ਦੇ ਉਮੀਦਵਾਰਾਂ ਦੇ ਖੇਤਰ, ਉਮੀਦਵਾਰਾਂ ਦੇ ਨਾਂਅ ਅਤੇ ਉਨ੍ਹਾਂ ਦੀ ਉਮਰ
ਭੋਆ ਮੁਨੀਸ਼ ਕੁਮਾਰ 25
ਅੰਮ੍ਰਿਤਸਰ (ਸ) ਤਰੁਣ ਮਹਿਤਾ 25
ਤਰਨਤਾਰਨ ਡਾ: ਸੁਖਮਨਦੀਪ ਢਿੱਲੋਂ 25
ਖੰਨਾ ਪਰਮਜੀਤ ਵਾਲੀਆ 25
ਗਿੱਦੜਬਾਹਾ ਗੁਰਜਿੰਦਰ ਸਿੰਘ 25
ਕੋਟਕਪੂਰਾ ਹਰਸਿਮਰਨਜੋਤ ਸਿੰਘ 25
ਤਲਵੰਡੀ ਸਾਬੋ ਰੈਂਪੀ ਕੌਰ 25
ਮਾਨਸਾ ਰਾਜ ਕੁਮਾਰ 25
ਮਹਿਲ ਕਲਾਂ ਸੁਪਿੰਦਰ ਸਿੰਘ 25
ਇਹ ਵੀ ਪੜ੍ਹੋ: Stock Market: ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਔਂਥੇ ਮੂੰਹ ਡਿੱਗਿਆ, ਸੈਂਸੈਕਸ 1000 ਅੰਕ ਤੇ ਨਿਫਟੀ 300 ਅੰਕ ਡਿੱਗਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin