ਪੜਚੋਲ ਕਰੋ

Punjab Election: ਡੇਰਾ ਸਿਰਸਾ ਦੀ ਵੋਟ ਬਦਲੇਗੀ ਮਾਲਵਾ ਦੇ ਸਮੀਕਰਨ? 69 ਸੀਟਾਂ 'ਤੇ ਸਿੱਧਾ ਅਸਰ, ਅਕਾਲੀ ਦਲ ਨੂੰ ਫਾਇਦਾ

ਪੰਜਾਬ ਦੀਆਂ 2007, 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਨੇ ਦਖ਼ਲਅੰਦਾਜ਼ੀ ਕੀਤੀ ਸੀ। ਇਸ ਤੋਂ ਇਲਾਵਾ ਡੇਰੇ ਨੇ 2014 ਦੀਆਂ ਲੋਕ ਸਭਾ ਤੇ ਅਕਤੂਬਰ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ।

Punjab Election: ਪੰਜਾਬ ਵਿੱਚ ਡੇਰਾ ਸਿਰਸਾ ਦੀ ਵੋਟ ਸਿਆਸੀ ਸਮੀਕਰਨ ਬਦਲੇਗੀ। ਡੇਰੇ ਦੀ ਵੋਟ ਨਾਲ ਮਾਲਵਾ ਦੀਆਂ 69 ਸੀਟਾਂ 'ਤੇ ਸਿੱਧਾ ਅਸਰ ਪਏਗਾ। ਇਸ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫਾਇਦਾ ਹੋਏਗਾ। ਚਰਚਾ ਹੈ ਕਿ ਐਨ ਆਖਰੀ ਮੌਕੇ ਉੱਪਰ ਡੇਰਾ ਸਿਰਸਾ ਨੇ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵੇ ਦੀਆਂ ਕਈ ਸੀਟਾਂ ’ਤੇ ਸਮਰਥਨ ਦਿੱਤਾ ਹੈ। ਸੂਤਰਾਂ ਮੁਤਾਬਕ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਰਾਤੋ-ਰਾਤ ਆਪਣਾ ਫੈਸਲਾ ਬਦਲ ਲਿਆ ਤੇ ਲੰਬੀ, ਸਰਦੂਲਗੜ੍ਹ, ਜ਼ੀਰਾ, ਬਠਿੰਡਾ, ਗਿੱਦੜਬਾਹਾ, ਸੁਨਾਮ ਦੀਆਂ ਸੀਟਾਂ 'ਤੇ ਡੇਰਾ ਸਮਰਥਕਾਂ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਦੇ ਸਮਰਥਨ ਦੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ।

ਇਸ ਦੇ ਨਾਲ ਹੀ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਜਿਨ੍ਹਾਂ ਸੀਟਾਂ 'ਤੇ ਡੇਰਾ ਸੱਚਾ ਸੌਦਾ ਨੇ ਸਮਰਥਨ ਦਿੱਤਾ ਹੈ, ਉਨ੍ਹਾਂ 'ਚ ਲੰਬੀ ਦੀ ਸੀਟ ਵੀ ਸ਼ਾਮਲ ਹੈ। ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਰਹੇ ਹਨ। ਉਧਰ, ਫਿਰੋਜ਼ਪੁਰ ਦਿਹਾਤੀ ਵਿੱਚ ਡੇਰਾ ਪ੍ਰੇਮੀਆਂ ਨੇ ਅਕਾਲੀ ਦਲ ਤੇ ਸ਼ਹਿਰ ਵਿੱਚ ਭਾਜਪਾ, ਪਟਿਆਲਾ ਸ਼ਹਿਰ ਤੇ ਦਿਹਾਤੀ 'ਚ ਭਾਜਪਾ ਦਾ ਸਮਰਥਨ ਕੀਤਾ। ਉਂਝ ਇਹ ਖੇਡ ਅੰਦਰ ਖਾਤੇ ਹੀ ਖੇਡੀ ਗਈ ਤੇ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਮਾਲਵਾ ਪੱਟੀ ਵਿੱਚ 69 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੇ ਡੇਰੇ ਦਾ ਪ੍ਰਭਾਵ ਮੰਨਿਆ ਜਾਂਦਾ ਹੈ।

ਦੱਸ ਦਈਏ ਕਿ ਪੰਜਾਬ ਦੀਆਂ 2007, 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਨੇ ਦਖ਼ਲਅੰਦਾਜ਼ੀ ਕੀਤੀ ਸੀ। ਇਸ ਤੋਂ ਇਲਾਵਾ ਡੇਰੇ ਨੇ 2014 ਦੀਆਂ ਲੋਕ ਸਭਾ ਤੇ ਅਕਤੂਬਰ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਚੋਣਾਂ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ 'ਤੇ ਜੇਲ੍ਹ ਤੋਂ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ, ਜਿਸ ਕਾਰਨ ਇਹ ਤਸਵੀਰ ਸਾਫ਼ ਹੋ ਰਹੀ ਸੀ ਕਿ ਡੇਰਾ ਸਮਰਥਕ ਭਾਜਪਾ ਨੂੰ ਵੋਟ ਪਾਉਣਗੇ। ਸ਼ਨੀਵਾਰ ਰਾਤ ਨੂੰ ਇਹ ਸੰਦੇਸ਼ ਵੀ ਭੇਜਿਆ ਗਿਆ ਸੀ ਕਿ ਡੇਰਾ ਪ੍ਰੇਮੀ ਭਾਜਪਾ ਨੂੰ ਵੋਟ ਪਾਉਣਗੇ ਪਰ ਐਤਵਾਰ ਸਵੇਰ ਤੱਕ ਫੈਸਲਾ ਬਦਲ ਦਿੱਤਾ ਗਿਆ ਤੇ ਡੇਰਾ ਪ੍ਰੇਮੀਆਂ ਨੂੰ ਕਈ ਸੀਟਾਂ 'ਤੇ ਅਕਾਲੀ ਦਲ ਨੂੰ ਵੀ ਸਮਰਥਨ ਦੇਣ ਦੇ ਨਿਰਦੇਸ਼ ਦਿੱਤੇ ਗਏ।

ਉਧਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਦੀ ਡੇਰਾ ਸੱਚਾ ਸੌਦਾ ਨਾਲ ਸਾਂਝ ਹੈ, ਇਹ ਸਭ ਨੂੰ ਪਤਾ ਹੈ। ਚੋਣਾਂ 'ਚ ਬਾਦਲ ਦੀ ਸੀਟ 'ਤੇ ਡੇਰਾ ਪ੍ਰੇਮੀਆਂ ਦੀ ਹਮਾਇਤ ਇਸ ਗੱਲ ਨੂੰ ਸਾਬਤ ਕਰਦੀ ਹੈ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਸਿੱਖ ਕੌਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੈਰੋਕਾਰ ਹੈ। ਡੇਰਾ ਸੱਚਾ ਸੌਦਾ ਅਤੇ ਬਾਦਲ ਪਰਿਵਾਰ ਮਿਲ ਕੇ ਸਿੱਖ ਕੌਮ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ।

ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕੀਤਾ ਹੈ ਕਿ ਅਕਾਲੀ ਦਲ ਤੇ ਭਾਜਪਾ ਦੋਵੇਂ ਹੀ ਡੇਰਾ ਸਿਰਸਾ ਤੋਂ ਸਮਰਥਨ ਲੈ ਰਹੇ ਹਨ। ਪੰਜਾਬ ਦੇ ਲੋਕ ਇਕਜੁੱਟ ਹੋ ਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਬਕ ਸਿਖਾਉਣਗੇ। ਚੰਨੀ ਨੇ ਤੰਨਜ ਕਰਦਿਆਂ ਕਿਹਾ ਕਿ ਬਾਰਾਤ ਜਿੰਨੀ ਮਰਜ਼ੀ ਵੱਡੀ ਹੋਵੇ ਪਰ ਪਿੰਡ ਦੀ ਗਿਣਤੀ ਨਾਲੋਂ ਘੱਟ ਹੀ ਹੁੰਦੀ ਹੈ। ਧੂਰੀ ਲਈ ਆਮ ਆਦਮੀ ਪਾਰਟੀ ਨੇ ਡੇਰਾ ਸਿਰਸਾ ਤੋਂ ਸਮਰਥਨ ਲਿਆ ਹੈ।

ਇਹ ਵੀ ਪੜ੍ਹੋ: Punjab Voting: ਆਖਰ ਪੰਜਾਬ ਦੀ ਗਰਮਾਈ ਸਿਆਸਤ ਨੂੰ ਵੋਟਰਾਂ ਨੇ ਕਿਉਂ ਦਿੱਤਾ ਠੰਢਾ ਹੁੰਗਾਰਾ? ਪਿਛਲੀ ਵਾਰ ਤੋਂ 7% ਘੱਟ ਰਹੀ ਵੋਟਿੰਗ ਤੋਂ ਸਭ ਹੈਰਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ

Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ

ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼

Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ

ABP Premium

ਵੀਡੀਓਜ਼

Lakha Sidhana VS Aap Punjab | ਲੱਖਾ ਸਿਧਾਣਾ ਤੇ ਅਮਿਤੋਜ਼ ਮਾਨ ਨੇ ਕਰ ਦਿੱਤਾ ਵੱਡਾ ਐਲਾਨ! |Abp Sanjhaਹਿੰਮਤ ਸੰਧੂ  ਨਾਲ ਰਵਿੰਦਰ ਗਰੇਵਾਲ ਦੀ ਧੀ ਦੇ ਵਿਆਹ ਦੇ ਖਾਸ ਪਲਾਂ ਦੀ ਝਲਕਸੋਨਮ ਬਾਜਵਾ ਹੁਣ ਬੋਲੀਵੁਡ 'ਚ ਕਰੇਗੀ Housefull , ਹੱਥ ਲੱਗਿਆ JackpotKolkata ਪੁੱਜੇ ਦਿਲਜੀਤ ਦੋਸਾਂਝ , ਹੁਣ ਹੋਏਗਾ ਬੰਗਾਲ 'ਚ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ
ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ
Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ
Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ

Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ

Sports News: ਸਿਰਫ਼ ਇੱਕ ਜਿੱਤ ਦੂਰ ਹੈ Rohit Sharma, ਫਿਰ ਬਦਲ ਜਾਏਗਾ ਭਾਰਤੀ ਕਪਤਾਨੀ ਦਾ ਇਤਿਹਾਸ, ਜਾਣੋ ਕੀ ਹੋਣ ਜਾ ਰਿਹਾ ਖਾਸ ?

Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ

Embed widget