Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ
Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੰਤ ਰਵਿਦਾਸ ਜੈਅੰਤੀ ਕਾਰਨ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ 'ਚ ਬਦਲਾਅ ਕੀਤਾ ਹੈ।
LIVE
Background
Punjab Assembly Election 2022 Live Updates: ਕੋਰੋਨਾ ਦੀ ਮਾਰ ਤੋਂ ਬੱਚਦੇ ਹੋਏ ਸਿਆਸੀ ਪਾਰਟੀਆਂ ਵੱਲੋਂ ਪਿਛਲੇ ਡੇਢ -ਦੋ ਮਹੀਨਿਆਂ ਤੋਂ ਜਾਰੀ ਚੋਣ ਪ੍ਰਚਾਰ ਅੱਜ ਵੱਖ -ਵੱਖ ਉਮੀਦਵਾਰਾਂ ਨੇ ਬੁਲੰਦ ਹੌਂਸਲਿਆਂ ਤੇ ਜਿੱਤਣ ਦੀ ਆਸ ਨਾਲ ਬੰਦ ਕਰ ਦਿੱਤਾ। ਹਾਲਾਂਕਿ ਅਖੀਰਲੇ ਦਿਨ ਵੀ ਅੰਮ੍ਰਿਤਸਰ ਜ਼ਿਲੇ ਸਮੇਤ ਮਾਝੇ 'ਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅੱਡੀ ਚੋਟੀ ਦਾ ਜੋਰ ਲਗਾਇਆ ਤੇ ਵੋਟਰਾਂ ਤੱਕ ਸੰਪਰਕ ਸਾਧਣ ਦੀ ਕੋਈ ਕਸਰ ਨਹੀਂ ਛੱਡੀ। ਭਾਵੇਂ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਾਰਨ ਵੱਡੀਆਂ ਸਿਆਸੀ ਰੈਲੀਆਂ ਇਸ ਵਾਰ ਨਹੀਂ ਹੋਈਆਂ ਪਰ ਡੋਰ ਟੂ ਡੋਰ ਤੇ ਨੁਕੜ ਮੀਟਿੰਗਾਂ ਨੇ ਉਮੀਦਵਾਰਾਂ ਦੇ ਸਾਹ ਫੁਲਾ ਦਿੱਤੇ। ਹੁਣ 20 ਫਰਵਰੀ ਨੂੰ ਵੋਟਿੰਗ ਹੋਵੇਗੀ ਤੇ 10 ਮਾਰਚ ਨੂੰ ਨਤੀਜੇ ਆਉਣਗੇ।
ਅੰਮ੍ਰਿਤਸਰ 'ਚ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਭੰਡਾਰੀ ਪੁਲ ਖੁਲਵਾ ਦਿੱਤਾ ਤੇ ਲੋਕਾਂ ਨੂੰ ਈਮਾਨ ਦੇ ਨਾਮ 'ਤੇ ਵੋਟਾਂ ਪਵਾਉਣ ਦੀ ਅਪੀਲ ਕੀਤੀ ਜਦਕਿ ਇਸੇ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਆਖਰੀ ਦਿਨ ਰੋਡ ਸ਼ੋਅ ਕੀਤਾ, ਨਾਲ ਹੀ ਪੰਜਾਬ ਦੇ ਡਿਪਟੀ ਸੀਅੇੈਮ ਓਪੀ ਸੋਨੀ ਦੇ ਹੱਕ ਬੇਰੀ ਗੇਟ ਇਲਾਕੇ 'ਚ ਚੋਣ ਪ੍ਰਚਾਰ ਬਾਬਤ ਰੋਡ ਸ਼ੋਅ ਕੀਤਾ, ਜਦਕਿ ਆਪ ਦੇ ਅੰਮ੍ਰਿਤਸਰ ਉਤਰੀ ਤੋਂ ਉਮੀਦਵਾਰ ਕੁੰਵਰ ਵਿਜੈ ਪ੍ਰਤਾਪ ਦੇ ਹੱਕ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਰੋਡ ਸ਼ੋਅ ਕੱਢਿਆ, ਜਦਕਿ ਭਾਰਤੀ ਜਨਤਾ ਪਾਰਟੀ ਵੀ ਪਿੱਛੇ ਨਹੀਂ ਰਹੇ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਅੰਮ੍ਰਿਤਸਰ 'ਚ ਪ੍ਰੇੈਸ ਕਾਨਫਰੰਸ ਕਰਕੇ ਭਾਜਪਾ ਦੇ ਹੱਕ 'ਚ ਕਸੀਦੇ ਪੜੇ ਤੇ ਨਾਲ ਹੀ ਅਰਵਿੰਦ ਕੇਜਰੀਵਾਲ, ਚਰਨਜੀਤ ਸਿੰਘ ਚੰਨੀ/ ਨਵਜੋਤ ਸਿੱਧੂ 'ਤੇ ਹਮਲੇ ਕੀਤੇ। ਪਿਛਲੇ ਦਿਨੀ ਮਾਝੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਪਠਾਨਕੋਟ), ਅਮਿਤ ਸ਼ਾਹ ਤੇ ਰਾਜਨਾਥ ਸਿੰਘ (ਅੰਮ੍ਰਿਤਸਰ), ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਅੰਮ੍ਰਿਤਸਰ), ਸੁਖਬੀਰ ਸਿੰਘ ਬਾਦਲ, ਅਰਵਿੰਦ ਕੇਜਰੀਵਾਲ, ਮਨੀਸ ਸਿਸੋਦੀਆ ਸਮੇਤ ਕਈ ਵੱਡੇ ਆਗੂਆਂ ਨੇ ਚੋਣ ਪ੍ਰਚਾਰ ਕੀਤਾ। ਭਾਵੇਂ ਕਿ ਕੋਰੋਨਾ ਕਾਰਨ ਸ਼ੁਰੂਆਤ 'ਚ ਚੋਣ ਪ੍ਰਚਾਰ ਦੀ ਰਫਤਾਰ ਮੱਧਮ ਸੀ ਪਰ ਜਿਵੇੰ ਜਿਵੇਂ ਚੋਣ ਪ੍ਰਚਾਰ ਪੜਾਅ ਦਰ ਪੜਾਅ ਅੱਗੇ ਵਧਿਆ, ਚੋਣ ਪ੍ਰਚਾਰ ਨੇ ਤੇਜੀ ਫੜੀ। ਨਾਲ ਹੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਕਾਫੀ ਹਾਟ ਬਣੀ ਰਹੀ ,ਜਿੱਥੇ ਨਵਜੋਤ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਨੇ ਇਕ ਦੂਜੇ ਖਿਲਾਫ ਨਿੱਜੀ ਦੂਸ਼ਣਬਾਜੀ ਕੀਤੀ।
Punjab Election: 1304 ਉਮੀਦਵਾਰ ਚੋਣ ਮੈਦਾਨ `ਚ
117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।
ਸੂਬੇ ਦੇ 2.14 ਕਰੋੜ ਵੋਟਰ ਐਤਵਾਰ ਨੂੰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ
ਸੂੂਬੇ ਵਿੱਚ ਕੁੱਲ 21499804 ਵੋਟਰ ਹਨ ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।
ਭਲਕੇ ਹੋਵੇਗੀ ਵੋਟਿੰਗ; ਤਿਆਰੀਆਂ ਜ਼ੋਰਾਂ 'ਤੇ
ਪੰਜਾਬ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅੱਜ ਤਿਆਰੀਆਂ ਜ਼ੋਰਾਂ 'ਤੇ ਚਲ ਰਹੀਆਂ ਹਨ । ਪੋਲਿੰਗ ਸਬੰਧੀ ਪੋਲਿੰਗ ਪਾਰਟੀਆ ਨੂੰ ਰਿਟਰਨਿੰਗ ਅਫਸਰ ਚਰਨਜੀਤ ਸਿੰਘ ਵਲੋਂ ਜਾਣਕਾਰੀ ਦਿਤੀ ਗਈ ਅਤੇ ਉਨ੍ਹਾਂ ਨੂੰ ਪੋਲਿੰਗ ਸਬੰਧੀ ਟਰੇਨਿੰਗ ਦਿੱਤੀ । ਪਟਿਆਲਾ 'ਚ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਵੀ ਤਾਇਨਾਤ ਹਨ । ਲਗਪਗ ਸਾਰੇ ਪੋਲਿੰਗ ਟੀਮਾਂ ਦੀ ਟਰੇਨਿੰਗ ਹੋ ਚੁੱਕੀ ਹੈ। ਬਸਾਂ ਰਾਂਹੀ ਪੋਲਿੰਗ ਟੀਮਾਂ ਨੂੰ ਰਵਾਨਾ ਕੀਤਾ ਜਾਏਗਾ। ਕੱਲ੍ਹ ਵੋਟਿੰਗ ਸਵੇਰ 8 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ 'ਚ ਜਿੱਤ ਲਈ ਕਾਲਾ ਕੱਟਾ ਕੀਤਾ ਦਾਨ
Punjab Elections 2022 : ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ ਮੋਤੀ ਬਾਗ ਪੈਲੇਸ ਵਿਖੇ ਵੋਟਾਂ ਤੋਂ ਪਹਿਲਾਂ ਕੱਟਾ ਦਾਨ ਕੀਤਾ ਗਿਆ। ਉਨ੍ਹਾਂ ਨੇ ਆਪਣੀ ਪਟਿਆਲਾ ਰਿਹਾਇਸ਼ ਨਿਊ ਮੋਤੀ ਮਹਿਲ ਵਿਖੇ ਪੰਡਿਤ ਦੀ ਮੌਜੂਦਗੀ ਵਿਚ ਇਕ ਕਾਲਾ ਕੱਟਾ ਦਾਨ ਕੀਤਾ ਹੈ।ਮੰਨਿਆ ਜਾਂਦਾ ਹੈ ਕਿ ਬੀਤੇ ਦਿਨੀਂ ਨੂੰ ਕਾਲਾ ਕੱਟਾ ਦਾਨ ਕਰਨ ’ਤੇ ਸ਼ਨੀ ਦੇਵ ਖੁਸ਼ ਹੁੰਦਾ ਹੈ ਤੇ ਉਸ ਦੀ ਰਹਿਮਤ ਦੀ ਵਰਖਾ ਹੁੰਦੀ ਹੈ। ਇਸ ਦੇ ਨਾਲ ਹੀ ਸ਼ਨੀ ਦੇਵ ਵੀ ਸ਼ਾਂਤ ਹੁੰਦਾ ਹੈ। ਚੰਗੇ ਕੰਮਾਂ ਵਿਚ ਰੁਕਾਵਟ ਦੂਰ ਹੁੰਦੀ ਹੈ।
ਭਲਕੇ ਹੋਵੇਗੀ ਵੋਟਿੰਗ; ਇਨ੍ਹਾਂ ਜ਼ਿਲ੍ਹਿਆਂ 'ਚ ਤਿਆਰੀਆਂ ਜ਼ੋਰਾਂ 'ਤੇ, ਜਾਣੋ ਕਿੰਨੇ ਵਜੇ ਪੈਣਗੀਆਂ ਵੋਟਾਂ
ਪੰਜਾਬ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅੱਜ ਤਿਆਰੀਆਂ ਜ਼ੋਰਾਂ 'ਤੇ ਚਲ ਰਹੀਆਂ ਹਨ । ਪੋਲਿੰਗ ਸਬੰਧੀ ਪੋਲਿੰਗ ਪਾਰਟੀਆ ਨੂੰ ਰਿਟਰਨਿੰਗ ਅਫਸਰ ਚਰਨਜੀਤ ਸਿੰਘ ਵਲੋਂ ਜਾਣਕਾਰੀ ਦਿਤੀ ਗਈ ਅਤੇ ਉਨ੍ਹਾਂ ਨੂੰ ਪੋਲਿੰਗ ਸਬੰਧੀ ਟਰੇਨਿੰਗ ਦਿੱਤੀ । ਪਟਿਆਲਾ 'ਚ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਵੀ ਤਾਇਨਾਤ ਹਨ । ਲਗਪਗ ਸਾਰੇ ਪੋਲਿੰਗ ਟੀਮਾਂ ਦੀ ਟਰੇਨਿੰਗ ਹੋ ਚੁੱਕੀ ਹੈ। ਬੱਸਾਂ ਰਾਂਹੀ ਪੋਲਿੰਗ ਟੀਮਾਂ ਨੂੰ ਰਵਾਨਾ ਕੀਤਾ ਜਾਏਗਾ। ਕੱਲ੍ਹ ਵੋਟਿੰਗ ਸਵੇਰ 8 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ। ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ 'ਚ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ