Punjab News: ਕੇਂਦਰ ਨਾਲ ਸੁਖਾਵੇਂ ਮਾਹੌਲ 'ਚ ਹੋਈ ਕਿਸਾਨਾਂ ਦੀ ਗੱਲਬਾਤ, ਜਗਜੀਤ ਸਿੰਘ ਡੱਲੇਵਾਲ ਰਹੇ ਮੌਜੂਦ, ਹੁਣ 22 ਫਰਵਰੀ ਨੂੰ ਹੋਏਗੀ ਅਗਲੀ ਮੀਟਿੰਗ
ਅੱਜ ਕਿਸਾਨ ਆਗੂਆਂ ਤੇ ਕੇਂਦਰੀ ਵਫ਼ਦ ਵਿਚਾਲੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਈ ਮੀਟਿੰਗ ਸੁਖਾਵੇਂ ਮਾਹੌਲ 'ਚ ਖ਼ਤਮ ਹੋ ਗਈ ਹੈ।

Farmers And Centre Govt Meeting : ਕੇਂਦਰ ਨਾਲ ਸੁਖਾਵੇਂ ਮਾਹੌਲ 'ਚ ਕਿਸਾਨਾਂ ਦੀ ਮੀਟਿੰਗ ਹੋਈ। ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਗਿਆ। ਪੌਣੇ ਤਿੰਨ ਘੰਟੇ ਇਹ ਮੀਟਿੰਗ ਚੱਲੀ। ਕਿਸਾਨ ਆਗੂ ਡੱਲੇਵਾਲ ਵੱਲੋਂ ਦੱਸਿਆ ਗਿਆ ਕਿ ਕੇਂਦਰ ਨਾਲ ਅਗਲੀ ਮੀਟਿੰਗ 22 ਫਰਵਰੀ ਨੂੰ ਹੋਏਗੀ। ਜਿਸ ਵਿੱਚ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਸ਼ਾਮਿਲ ਹੋਣਗੇ।
ਹੋਰ ਪੜ੍ਹੋ : ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ
ਅੱਜ ਕਿਸਾਨ ਆਗੂਆਂ ਤੇ ਕੇਂਦਰੀ ਵਫ਼ਦ ਵਿਚਾਲੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਈ ਮੀਟਿੰਗ ਸੁਖਾਵੇਂ ਮਾਹੌਲ 'ਚ ਖ਼ਤਮ ਹੋ ਗਈ ਹੈ।
ਕਿਸਾਨਾਂ ਨਾਲ ਮੁਲਾਕਾਤ ਕੇਂਦਰੀ ਮੰਤਰੀ ਜੋਸ਼ੀ ਨੇ ਦੱਸੀ ਅਗਲੀ ਰਣਨੀਤੀ
ਇਸ ਮੁਲਾਕਾਤ ਮਗਰੋਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ 3 ਘੰਟੇ ਤੱਕ ਚੱਲੀ ਇਸ ਮੀਟਿੰਗ 'ਚ ਉਨ੍ਹਾਂ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਕਿਸਾਨਾਂ ਪ੍ਰਤੀ ਸੋਚ ਤੋਂ ਜਾਣੂ ਕਰਵਾਇਆ ਤੇ ਕੇਂਦਰੀ ਬਜਟ 'ਚ ਕਿਸਾਨਾਂ ਲਈ ਰੱਖੀ ਗਈ ਰਕਮ ਦੀ ਵੀ ਜਾਣਕਾਰੀ ਦਿੱਤੀ।
22 ਫਰਵਰੀ ਨੂੰ ਹੋਏਗੀ ਅਗਲੀ ਮੀਟਿੰਗ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਵੀ ਸੁਣੀਆਂ ਹਨ ਤੇ ਹੁਣ ਅਗਲੀ ਮੀਟਿੰਗ 'ਚ, ਜੋ ਕਿ 22 ਫਰਵਰੀ ਨੂੰ ਹੋਣੀ ਹੈ, ਉਸ 'ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ਼ਮੂਲੀਅਤ ਕਰਨਗੇ, ਜੋ ਕਿ ਕਿਸਾਨਾਂ ਦੀਆਂ ਮੰਗਾਂ ਸੁਣਨਗੇ।
ਕੇਂਦਰ ਸਰਕਾਰ ਦੇ ਵਫ਼ਦ ਵਿੱਚ ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ, ਖੇਤੀਬਾੜੀ ਸਕੱਤਰ, ਮਨਿੰਦਰ ਕੌਰ ਦਿਵੇਦੀ ਵਧੀਕ ਸਕੱਤਰ ਖੇਤੀਬਾੜੀ, ਜੁਆਇੰਟ ਸਕੱਤਰ ਮਾਰਕੀਟਿੰਗ, ਜੁਆਇੰਟ ਸਕੱਤਰ ਫੂਡ, ਡਾਇਰੈਕਟਰ (MI) ਸ਼ਾਮਲ ਰਹੇ, ਜਦਕਿ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਸਮੇਤ 28 ਕਿਸਾਨ ਆਗੂ ਮੀਟਿੰਗ ਦਾ ਹਿੱਸਾ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
