Lal Singh Chaddha: ਲਾਲ ਸਿੰਘ ਚੱਢਾ ਭਾਰਤ `ਚ ਫ਼ਲਾਪ, ਪਰ ਵਿਦੇਸ਼ਾਂ `ਚ ਸੁਪਰਹਿੱਟ, ਕਮਾਈ ਸੁਣ ਉੱਡ ਜਾਣਗੇ ਹੋਸ਼
Aamir Khan Laal Singh Chaddha: ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਭਾਰਤੀ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਅਤੇ ਫਲਾਪ ਰਹੀ ਪਰ ਫਿਲਮ ਨੇ ਦੁਨੀਆ ਭਰ 'ਚ ਚੰਗਾ ਕਲੈਕਸ਼ਨ ਕੀਤਾ ਹੈ।
Aamir Khan Laal Singh Chaddha: ਸਾਲ 2018 'ਚ ਆਈ ਫਿਲਮ 'ਠਗਸ ਆਫ ਹਿੰਦੋਸਤਾਨ' ਤੋਂ ਬਾਅਦ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ 'ਲਾਲ ਸਿੰਘ ਚੱਢਾ' ਰਾਹੀਂ ਚਾਰ ਸਾਲ ਬਾਅਦ ਪਰਦੇ 'ਤੇ ਵਾਪਸੀ ਕੀਤੀ। ਇਸ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬਾਈਕਾਟ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਰੁਝਾਨ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਵੀ ਬਰਕਰਾਰ ਰਿਹਾ। ਨਤੀਜੇ ਵਜੋਂ ਇਹ ਫਿਲਮ ਭਾਰਤੀ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਵਿਸ਼ਵ ਪੱਧਰ 'ਤੇ ਇਸ ਨੂੰ ਚੰਗਾ ਹੁੰਗਾਰਾ ਮਿਲਿਆ ਹੈ।
ਲਾਲ ਸਿੰਘ ਚੱਢਾ ਭਾਰਤ `ਚ ਫ਼ਲਾਪ
'ਲਾਲ ਸਿੰਘ ਚੱਢਾ' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਕਰੀਬ 11.5 ਕਰੋੜ ਦੀ ਕਮਾਈ ਨਾਲ ਸ਼ੁਰੂਆਤ ਕੀਤੀ ਸੀ ਪਰ ਸਮੇਂ ਦੇ ਨਾਲ ਫਿਲਮ ਦੀ ਕਮਾਈ ਦਾ ਇਹ ਅੰਕੜਾ ਘਟਦਾ ਗਿਆ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਦੂਜੇ ਸ਼ੁੱਕਰਵਾਰ ਨੂੰ ਇਹ ਸਿਰਫ 1.25 ਕਰੋੜ ਰੁਪਏ ਦਾ ਹੀ ਕਾਰੋਬਾਰ ਕਰ ਸਕੀ। ਕੁੱਲ ਮਿਲਾ ਕੇ ਹੁਣ ਤੱਕ 9 ਦਿਨਾਂ 'ਚ 'ਲਾਲ ਸਿੰਘ ਚੱਢਾ' ਨੇ ਇੰਡੀਅਨ ਬਾਕਸ 'ਤੇ ਸਿਰਫ 60.69 ਕਰੋੜ ਦੀ ਕਮਾਈ ਕੀਤੀ ਹੈ, ਜਿਸ ਨਾਲ ਇਹ ਫਲਾਪ ਦੀ ਸ਼੍ਰੇਣੀ 'ਚ ਆ ਗਈ ਹੈ।
ਵਿਦੇਸ਼ਾਂ `ਚ ਸੁਪਰਹਿੱਟ ਲਾਲ ਸਿੰਘ ਚੱਢਾ
ਜਿੱਥੇ 'ਲਾਲ ਸਿੰਘ ਚੱਢਾ' ਭਾਰਤ 'ਚ ਬੁਰੀ ਤਰ੍ਹਾਂ ਫਲਾਪ ਹੋ ਗਈ, ਉਥੇ ਹੀ ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਇਹ ਵਿਦੇਸ਼ਾਂ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਹੁਣ ਤੱਕ 47.78 ਕਰੋੜ ਦਾ ਕਲੈਕਸ਼ਨ ਕਰ ਚੁੱਕੀ ਹੈ। ਇਸ ਵਜ੍ਹਾ ਨਾਲ ਫਿਲਮ ਦਾ ਦੁਨੀਆ ਭਰ 'ਚ ਕਲੈਕਸ਼ਨ ਬਿਹਤਰ ਰਿਹਾ ਹੈ ਅਤੇ ਆਮਿਰ ਖਾਨ ਦੀ ਫਿਲਮ 100 ਕਰੋੜ ਦਾ ਅੰਕੜਾ ਪਾਰ ਕਰਨ 'ਚ ਸਫਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 'ਲਾਲ ਸਿੰਘ ਚੱਢਾ' ਦੀ ਘਰੇਲੂ ਅਤੇ ਵਿਦੇਸ਼ੀ ਕਮਾਈ ਸਮੇਤ ਦੁਨੀਆ ਭਰ 'ਚ ਬਾਕਸ ਆਫਿਸ ਕਲੈਕਸ਼ਨ 108.47 ਕਰੋੜ ਹੋ ਗਈ ਹੈ।
ਹਾਲਾਂਕਿ 25 ਅਗਸਤ ਨੂੰ ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਦੀ ਫਿਲਮ ਲੀਗਰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ 'ਲਾਲ ਸਿੰਘ ਚੱਢਾ' ਦੀ ਕਮਾਈ 'ਚ ਹੋਰ ਗਿਰਾਵਟ ਆ ਸਕਦੀ ਹੈ।