Hema Arrest: ਅਦਾਕਾਰਾ ਹੇਮਾ ਹੋਈ ਗ੍ਰਿਫਤਾਰ, ਰੇਵ ਪਾਰਟੀ ਮਾਮਲੇ 'ਚ ਪੁਲਿਸ ਨੂੰ ਬੋਲਿਆ ਇਹ ਝੂਠ
Hema Arrest: ਮਸ਼ਹੂਰ ਤੇਲਗੂ ਅਦਾਕਾਰਾ ਹੇਮਾ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਉਸ ਦੀਆਂ ਮੁਸ਼ਕਿਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਰੇਵ ਪਾਰਟੀ ਮਾਮਲੇ 'ਚ ਅਦਾਕਾਰਾ
Hema Arrest: ਮਸ਼ਹੂਰ ਤੇਲਗੂ ਅਦਾਕਾਰਾ ਹੇਮਾ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਉਸ ਦੀਆਂ ਮੁਸ਼ਕਿਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਰੇਵ ਪਾਰਟੀ ਮਾਮਲੇ 'ਚ ਅਦਾਕਾਰਾ ਦਾ ਨਾਂ ਸਾਹਮਣੇ ਆਇਆ ਹੈ। ਕੇਂਦਰੀ ਅਪਰਾਧ ਸ਼ਾਖਾ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਹੇਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਫਸੀ ਅਦਾਕਾਰਾ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ।
ਦਰਅਸਲ 19 ਮਈ ਨੂੰ ਬੈਂਗਲੁਰੂ ਦੇ ਇਲੈਕਟ੍ਰਾਨਿਕ ਸਿਟੀ ਦੇ ਇਕ ਫਾਰਮ ਹਾਊਸ 'ਚ ਰੇਵ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਨਸ਼ੇ ਦੀ ਵਰਤੋਂ ਵੀ ਕੀਤੀ ਗਈ ਸੀ। ਸੀਸੀਬੀ ਮੁਤਾਬਕ ਹੇਮਾ ਨੇ ਵੀ ਇਸ ਰੇਵ ਪਾਰਟੀ ਵਿੱਚ ਸ਼ਿਰਕਤ ਕੀਤੀ ਸੀ। ਜਾਂਚ 'ਚ ਪਤਾ ਲੱਗਾ ਹੈ ਕਿ ਹੇਮਾ ਨੇ ਨਸ਼ੇ ਵੀ ਲਏ ਸਨ। ਇਸ ਤੋਂ ਬਾਅਦ ਪੁਲਿਸ ਨੇ ਸੋਮਵਾਰ ਨੂੰ ਅਭਿਨੇਤਰੀ ਤੋਂ ਪੁੱਛਗਿੱਛ ਕੀਤੀ ਅਤੇ ਸਹੀ ਜਵਾਬ ਨਾ ਦੇਣ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਅਦਾਕਾਰਾ ਨੂੰ ਕੀਤਾ ਗਿਆ ਗ੍ਰਿਫਤਾਰ
ਸੋਮਵਾਰ ਨੂੰ ਹੇਮਾ ਬੁਰਕਾ ਪਾ ਕੇ ਸੀਸੀਬੀ ਦਫਤਰ ਪਹੁੰਚੀ। ਉਥੇ ਉਸ ਨੇ ਪੁੱਛਗਿੱਛ ਦੌਰਾਨ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਹੀਂ ਦਿੱਤੇ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਥਾਣੇ ਦੇ ਬਾਹਰ ਮੀਡੀਆ ਨਾਲ ਗੱਲ ਕਰਦੇ ਹੋਏ ਹੇਮਾ ਨੇ ਕਿਹਾ, "ਮੈਂ ਕੁਝ ਨਹੀਂ ਕੀਤਾ। ਮੈਂ ਬੇਕਸੂਰ ਹਾਂ। ਦੇਖੋ ਉਹ ਮੇਰੇ ਨਾਲ ਕੀ ਕਰ ਰਹੇ ਹਨ।"
ਡਰੱਗ ਲੈਣ ਦੇ ਦੋਸ਼ 'ਤੇ ਹੇਮਾ ਨੇ ਕਿਹਾ ਕਿ ਜਦੋਂ ਅਜਿਹਾ ਹੋ ਰਿਹਾ ਸੀ ਤਾਂ ਉਹ ਹੈਦਰਾਬਾਦ 'ਚ ਬਿਰਯਾਨੀ ਬਣਾ ਰਹੀ ਸੀ। ਅਭਿਨੇਤਰੀ ਨੇ ਕਿਹਾ, "ਮੈਂ ਡਰੱਗਜ਼ ਨਹੀਂ ਲਈ ਸੀ। ਮੈਂ ਸ਼ੁਰੂਆਤੀ ਇਨਕਾਰ ਵੀਡੀਓ ਨੂੰ ਹੈਦਰਾਬਾਦ ਤੋਂ ਸਾਂਝਾ ਕੀਤਾ ਹੈ, ਨਾ ਕਿ ਬੈਂਗਲੁਰੂ ਤੋਂ। ਮੈਂ ਹੈਦਰਾਬਾਦ ਵਿੱਚ ਬਰਿਆਨੀ ਪਕਾਉਣ ਦਾ ਵੀਡੀਓ ਵੀ ਸਾਂਝਾ ਕੀਤਾ ਹੈ।"