ਚੋਣਾਂ 'ਚ ਹਾਰ ਮਗਰੋਂ ਆਖਰ ਸਿੱਧੂ ਮੂਸੇਵਾਲਾ ਨੇ ਤੋੜੀ ਚੁੱਪੀ, ਭਗਵੰਤ ਮਾਨ ਬਾਰੇ ਕਹਿ ਗਏ ਵੱਡੀ ਗੱਲ...
ਵਿਵਾਦਾਂ ਨਾਲ ਘਿਰੇ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਚੋਣ ਵਿੱਚ ਹੋਈ ਸ਼ਰਮਨਾਕ ਹਾਰ 'ਤੇ ਆਪਣੀ ਚੁੱਪੀ ਤੋੜੀ ਹੈ। ਮੂਸੇਵਾਲਾ ਨੇ ਇੱਕ ਸ਼ੋਅ ਦੌਰਾਨ ਕਿਹਾ ਕਿ ਉਹ ਮੇਰੀ ਹਾਰ ਦਾ ਮਜ਼ਾਕ ਉਡਾ ਰਹੇ ਹਨ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਵਿਵਾਦਾਂ ਨਾਲ ਘਿਰੇ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਚੋਣ ਵਿੱਚ ਹੋਈ ਸ਼ਰਮਨਾਕ ਹਾਰ 'ਤੇ ਆਪਣੀ ਚੁੱਪੀ ਤੋੜੀ ਹੈ। ਮੂਸੇਵਾਲਾ ਨੇ ਇੱਕ ਸ਼ੋਅ ਦੌਰਾਨ ਕਿਹਾ ਕਿ ਉਹ ਮੇਰੀ ਹਾਰ ਦਾ ਮਜ਼ਾਕ ਉਡਾ ਰਹੇ ਹਨ। ਜੋ ਅੱਜ ਪੰਜਾਬ ਦੇ ਮੁੱਖ ਮੰਤਰੀ (ਭਗਵੰਤ ਮਾਨ) ਬਣੇ ਹਨ, ਉਨ੍ਹਾਂ ਦੀ ਜ਼ਮਾਨਤ 15 ਸਾਲ ਪਹਿਲਾਂ ਜ਼ਬਤ ਹੋ ਗਈ ਸੀ। ਮੈਨੂੰ 40 ਹਜ਼ਾਰ ਵੋਟਾਂ ਪਈਆਂ, ਮੇਰੀ ਜ਼ਮਾਨਤ ਜ਼ਬਤ ਨਹੀਂ ਹੋਈ। ਮੂਸੇਵਾਲਾ ਨੇ ਕਿਹਾ ਕਿ ਇਹ ਕੁੰਭ ਮੇਲਾ ਨਹੀਂ। ਅਗਲੀ ਵਾਰ ਫਿਰ ਲੜਾਂਗਾ। ਮੂਸੇਵਾਲਾ ਨੇ ਅੱਗੇ ਵੀ ਸਿਆਸਤ ਵਿੱਚ ਸਰਗਰਮ ਰਹਿਣ ਦੀ ਗੱਲ ਕਹੀ ਹੈ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ "ਮੈਂ ਜਿੰਮੇਵਾਰੀ ਨਿਭਾਈ ਹੈ, ਡਟ ਕੇ ਰਹਾਂਗਾ। ਮੈਂ ਪਿੰਡ ਵਾਸੀਆਂ ਨੂੰ ਕਿਹਾ ਹੈ ਕਿ ਜਿੱਥੇ ਜਿੱਤਣ ਵਾਲਾ ਹੱਥ ਖੜ੍ਹਾ ਕਰ ਜਾਵੇ, ਉੱਥੇ ਹਾਰਨ ਵਾਲੇ ਨੂੰ ਅਜ਼ਮਾ ਲਓ। ਮੈਂ 3 ਮਹੀਨੇ ਲੋਕਾਂ ਵਿਚਕਾਰ ਰਿਹਾ। ਮੈਂ ਉਹੀ ਕੀਤਾ ਜੋ ਮੈਨੂੰ ਸਹੀ ਲੱਗਾ। ਇਹ ਕਿਹੜਾ ਕੁੰਭ ਦਾ ਮੇਲਾ ਹੈ, ਅਗਲੀ ਵਾਰ ਫੇਰ ਲੜ੍ਹਾਂਗਾ। ਮੇਰੀ ਮਾਂ ਨੇ ਮੈਨੂੰ ਇੱਕ ਗੱਲ ਸਿਖਾਈ ਹੈ ਕਿ ਜੋ ਵੀ ਤੇਰੇ ਹੱਥ ਤੇ ਝੋਲੀ ਵਿੱਚ ਹੈ, ਉਹ ਲੋਕਾਂ ਕਰਕੇ ਹੈ। ਜਿੱਥੇ ਉਹ ਲੋਕਾਂ ਲਈ ਖੜ੍ਹੇ ਹੋਣ ਤੋਂ ਭੱਜ ਗਿਆ, ਉੱਥੇ ਹੀ ਕਹਾਣੀ ਖਤਮ।"
ਸਿੱਧੂ ਮੂਸੇਵਾਲਾ ਨੇ ਕਿਹਾ ਕਿ, "ਜੇਕਰ ਮੈਂ ਅੱਜ ਕਲਾਕਾਰ ਬਣ ਗਿਆ ਹਾਂ ਤਾਂ ਸ਼ੁਭਦੀਪ ਸਿੰਘ ਵਾਂਗ ਹਜ਼ਾਰ ਵਾਰ ਹਾਰ ਗਿਆ ਹਾਂ ਤਾਂ ਮੈਂ ਸਿੱਧੂ ਮੂਸੇਵਾਲਾ ਬਣ ਗਿਆ ਹਾਂ। ਕੁਝ ਲੋਕ ਅਜਿਹਾ ਹੀ ਸੋਸ਼ਲ ਮੀਡੀਆ 'ਤੇ ਕਹਿ ਰਹੇ ਹਨ ਕਿ ਮੂਸੇਵਾਲਾ ਹਾਰ ਗਿਆ। ਰਜਾਈ ਵਿੱਚ ਬੈਠ ਕੇ ਆਖਦੇ ਹਨ, ਹਰਿਆ ਉਹੀ ਹੈ ਜੋ ਖੜ੍ਹਾ ਹੈ।
ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੇ ਸਿੰਗਲਾ ਨੇ 63323 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਵਿੱਚ ਸਿਹਤ ਮੰਤਰੀ ਬਣਾ ਦਿੱਤਾ ਗਿਆ ਹੈ। ਡਾ. ਵਿਜੇ ਸਿੰਗਲਾ ਨੇ ਸ਼ਾਨਦਾਰ ਢੰਗ ਨਾਲ ਜਿੱਤ ਦਾ ਜਸ਼ਨ ਮਨਾਇਆ। ਉਸ ਨੇ ਟਰੈਕਟਰ 5911, ਜੋ ਸਿੱਧੂ ਮੂਸੇਵਾਲਾ ਦੇ ਗੀਤਾਂ ਵਿੱਚ ਪ੍ਰਸਿੱਧ ਹੈ, ਨੂੰ ਇੱਕ ਹੋਰ ਟਰੈਕਟਰ ਨਾਲ ਉਲਟਾ ਖਿਚਿਆ ਸੀ।