Aishwarya Rai: ਸਾਹਮਣੇ ਆਈ ਐਸ਼ਵਰਿਆ ਰਾਏ ਦੇ ਬੱਚਨ ਪਰਿਵਾਰ ਨਾਲ ਕਲੇਸ਼ ਦੀ ਵਜ੍ਹਾ, ਇਸ ਵਜ੍ਹਾ ਕਰਕੇ ਸੱਸ ਜਯਾ ਨੂੰਹ ਐਸ਼ ਤੋਂ ਨਾਰਾਜ਼
Jaya Bachchan : ਬੱਚਨ ਪਰਿਵਾਰ ਦੇ ਹੀ ਇੱਕ ਕਰੀਬੀ ਨੇ ਮੀਡੀਆ ਨੂੰ ਦੱਸਿਆ ਕਿ ਐਸ਼ਵਰਿਆ ਦਾ ਆਪਣੀ ਸੱਸ ਜਯਾ ਨਾਲ ਸਾਰਾ ਝਗੜਾ ਸਿਰਫ ਇੱਕੋ ਗੱਲ 'ਤੇ ਹੈ। ਜਯਾ ਕਹਿੰਦੀ ਹੈ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦਾ ਕਹਿਣਾ ਨਹੀਂ ਮੰਨਿਆ।
Aishwarya Rai Clash With Bachchan Family: ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਐਸ਼ ਦੀ ਕੋਈ ਆਉਣ ਵਾਲੀ ਫਿਲਮ ਨਹੀਂ ਹੈ, ਬਲਕਿ ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਚੱਲ ਰਿਹਾ ਕਲੇਸ਼ ਹੈ। ਇਸ ਦਰਮਿਆਨ ਐਸ਼ ਨੂੰ ਲੈਕੇ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਐਸ਼ ਦੇ ਬੱਚਨ ਪਰਿਵਾਰ ਨਾਲ ਕਲੇਸ਼ ਦੀ ਅਸਲ ਵਜ੍ਹਾ ਵੀ ਸਾਹਮਣੇ ਆ ਗਈ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਐਮੀ ਵਿਰਕ ਨੇ ਨਵੇਂ ਗਾਣੇ 'ਦਰਸ਼ਨ' ਦਾ ਕੀਤਾ ਐਲਾਨ, ਜਾਣੋ ਕਦੋਂ ਹੋ ਰਿਹਾ ਰਿਲੀਜ਼
ਬੱਚਨ ਪਰਿਵਾਰ ਦੇ ਹੀ ਇੱਕ ਕਰੀਬੀ ਨੇ ਮੀਡੀਆ ਨੂੰ ਦੱਸਿਆ ਕਿ ਐਸ਼ਵਰਿਆ ਦਾ ਆਪਣੀ ਸੱਸ ਜਯਾ ਨਾਲ ਸਾਰਾ ਝਗੜਾ ਸਿਰਫ ਇੱਕੋ ਗੱਲ 'ਤੇ ਹੈ। ਜਯਾ ਕਹਿੰਦੀ ਹੈ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦਾ ਕਹਿਣਾ ਨਹੀਂ ਮੰਨਿਆ। ਜਯਾ ਬੱਚਨ ਚਾਹੁੰਦੀ ਸੀ ਕਿ ਐਸ਼ ਤੇ ਅਭਿਸ਼ੇਕ ਦੇ ਦੋ ਬੱਚੇ ਹੋਣ, ਪਰ ਐਸ਼ ਨੇ ਆਪਣੀ ਧੀ ਆਰਾਧਿਆ ਦੇ ਜਨਮ ਤੋਂ ਬਾਅਦ ਦੂਜਾ ਬੱਚਾ ਪਲਾਨ ਹੀ ਨਹੀਂ ਕੀਤਾ। ਕਿਉਂਕਿ ਬੱਚਨ ਪਰਿਵਾਰ ਦੇ ਆਪਣੇ ਅਸੂਲ ਬਣਾਏ ਹੋਏ ਹਨ। ਉਨ੍ਹਾਂ ਅਸੂਲਾਂ ਵਿੱਚੋਂ ਇੱਕ ਇਹ ਵੀ ਹੈ ਕਿ ਅਮਿਤਾਭ ਤੇ ਜਯਾ ਦੇ ਧੀ-ਪੁੱਤਰ ਦੇ ਵੀ ਦੋ-ਦੋ ਬੱਚੇ ਹੀ ਹੋਣ। ਪਰ ਐਸ਼ ਨੇ ਕਿਸੇ ਵਜ੍ਹਾ ਕਰਕੇ ਸਹੁਰੇ ਪਰਿਵਾਰ ਦੀ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ।
View this post on Instagram
ਐਸ਼ ਨੇ ਆਪਣੀ ਸੱਸ ਦੀ ਇਹ ਗੱਲ ਨਹੀਂ ਮੰਨੀ, ਇਸ ਦੇ ਪਿੱਛੇ ਇਹ ਵਜ੍ਹਾ ਦੱਸੀ ਜਾ ਰਹੀ ਹੈ, ਕਿਉਂਕਿ ਐਸ਼ ਦੇ ਪਹਿਲਾ ਬੱਚਾ 38 ਸਾਲ ਦੀ ਉਮਰ 'ਚ ਹੋਇਆ ਸੀ। ਹੁਣ ਉਹ ਆਪਣੀ ਉਮਰ ਦੇ ਉਸ ਪੜ੍ਹਾਅ 'ਤੇ ਹੈ, ਜਿੱਥੇ ਉਹ ਦੂਜਾ ਬੱਚਾ ਪਲਾਨ ਹੀ ਨਹੀਂ ਕਰਨਾ ਚਾਹੁੰਦੀ। ਜਦਕਿ ਜਯਾ ਤੇ ਅਮਿਤਾਭ ਦੀ ਧੀ ਸ਼ਵੇਤਾ ਦੇ ਵੀ ਦੋ ਬੱਚੇ ਹਨ। ਅਭਿਸ਼ੇਕ ਨੇ ਵੀ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਉਹ ਚਾਹੁੰਦਾ ਹੈ ਕਿ ਉਸ ਦੇ ਦੋ ਬੱਚੇ ਹੋਣ, ਬੇਟਾ ਤੇ ਬੇਟੀ। ਹੁਣ ਇਸ ਸਭ ਕਰਕੇ ਹੀ ਬੱਚਨ ਪਰਿਵਾਰ 'ਚ ਕਲੇਸ਼ ਪਿਆ ਹੋਇਆ ਹੈ ਕਿ ਐਸ਼ ਨੇ ਆਪਣੀ ਸੱਸ ਦੀ ਗੱਲ ਮੰਨ ਕੇ ਪਰਿਵਾਰ ਦੀ ਰੀਤਿ ਨੂੰ ਅੱਗੇ ਨਹੀਂ ਵਧਾਇਆ।