Shaitaan: ਹੋਲੀ 'ਤੇ ਚੱਲਿਆ 'ਸ਼ੈਤਾਨ' ਦਾ ਕਾਲਾ ਜਾਦੂ, ਅਜੇ ਦੇਵਗਨ ਦੀ ਫਿਲਮ ਨੇ 17ਵੇਂ ਦਿਨ ਕੀਤੀ ਧਮਾਕੇਦਾਰ ਕਮਾਈ, ਜਾਣੋ ਕਲੈਕਸ਼ਨ
Shaitaan Box Office Collection: 'ਸ਼ੈਤਾਨ' ਨੂੰ ਰਿਲੀਜ਼ ਹੋਏ ਦੋ ਹਫਤੇ ਹੋ ਚੁੱਕੇ ਹਨ। ਅੱਜ ਵੀ ਫ਼ਿਲਮ ਬਾਕਸ ਆਫ਼ਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਆਓ ਜਾਣਦੇ ਹਾਂ ਅਜੇ ਦੇਵਗਨ ਦੀ ਫਿਲਮ' ਨੇ 17ਵੇਂ ਦਿਨ ਕਿੰਨੇ ਕਰੋੜ ਦੀ ਕਮਾਈ ਕੀਤੀ।
Shaitaan Box Office Collection 17 day: ਅਜੇ ਦੇਵਗਨ ਦੀ ਫਿਲਮ 'ਸ਼ੈਤਾਨ' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਇਸ ਦੀ ਕਮਾਈ ਦੀ ਰਫ਼ਤਾਰ ਰੁਕਣ ਦਾ ਕੋਈ ਸੰਕੇਤ ਨਹੀਂ ਦਿਖਾ ਰਹੀ ਹੈ। ਫਿਲਮ 'ਚ ਆਰ ਮਾਧਵਨ ਦੇ ਖਲਨਾਇਕ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। 'ਸ਼ੈਤਾਨ' ਨੂੰ ਰਿਲੀਜ਼ ਹੋਏ ਦੋ ਹਫ਼ਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਅੱਜ ਵੀ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਆਓ ਜਾਣਦੇ ਹਾਂ ਅਜੇ ਦੇਵਗਨ ਅਤੇ ਆਰ ਮਾਧਵਨ ਦੀ ਫਿਲਮ 'ਸ਼ੈਤਾਨ' ਨੇ 17ਵੇਂ ਦਿਨ ਦੇਸ਼ ਭਰ 'ਚ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ।
ਆਰ ਮਾਧਵਨ ਦੀ ਫਿਲਮ 'ਸ਼ੈਤਾਨ' ਨੇ ਸ਼ੁਰੂ ਤੋਂ ਹੀ ਬਾਕਸ ਆਫਿਸ 'ਤੇ ਆਪਣੀ ਮਜ਼ਬੂਤ ਪਕੜ ਬਣਾਈ ਰੱਖੀ ਹੈ। ਇਸ ਦੀ ਚੰਗੀ ਕਮਾਈ ਦਾ ਰੁਝਾਨ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਹੈ। ਤੀਜੇ ਹਫਤੇ ਵੀ ਫਿਲਮ ਜ਼ਬਰਦਸਤ ਕਲੈਕਸ਼ਨ ਕਰ ਰਹੀ ਹੈ। ਫਿਲਮ ਨੂੰ ਵੀਕੈਂਡ ਦਾ ਪੂਰਾ ਫਾਇਦਾ ਮਿਲਿਆ ਹੈ। 'ਸ਼ੈਤਾਨ' ਨੇ ਪਹਿਲੇ ਹਫਤੇ 79.75 ਕਰੋੜ ਰੁਪਏ ਦਾ ਜ਼ਬਰਦਸਤ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਦੂਜੇ ਹਫਤੇ ਫਿਲਮ ਨੇ 34.55 ਕਰੋੜ ਰੁਪਏ ਕਮਾ ਲਏ।
'ਸ਼ੈਤਾਨ' ਨੇ ਦੇਸ਼ ਭਰ ਵਿੱਚ ਛਾਪੇ ਇੰਨੇ ਕਰੋੜ
ਤੀਜੇ ਸ਼ੁੱਕਰਵਾਰ 'ਸ਼ੈਤਾਨ' ਨੇ 2.4 ਕਰੋੜ ਦੀ ਕਮਾਈ ਕੀਤੀ, ਤੀਜੇ ਸ਼ਨੀਵਾਰ ਨੂੰ 4.5 ਕਰੋੜ ਦੀ ਕਮਾਈ ਕੀਤੀ। ਹੁਣ ਇਸ ਦੇ ਤੀਜੇ ਐਤਵਾਰ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ। ਸੈਕਨਿਲਕ ਦੀ ਰਿਪੋਰਟ ਮੁਤਾਬਕ ਅਜੇ ਦੇਵਗਨ ਅਤੇ ਆਰ ਮਾਧਵਨ ਦੀ ਫਿਲਮ 'ਸ਼ੈਤਾਨ' ਨੇ 17ਵੇਂ ਦਿਨ 4.50 ਕਰੋੜ ਰੁਪਏ ਦਾ ਜ਼ਬਰਦਸਤ ਕਾਰੋਬਾਰ ਕੀਤਾ ਹੈ। ਫਿਲਮ ਦੀ ਦੇਸ਼ ਭਰ 'ਚ ਹੁਣ ਤੱਕ ਕੁੱਲ ਕਮਾਈ 125.70 ਕਰੋੜ ਰੁਪਏ ਹੋ ਚੁੱਕੀ ਹੈ। ਹੁਣ ਇਹ ਫਿਲਮ ਤੇਜ਼ੀ ਨਾਲ 150 ਕਰੋੜ ਦੇ ਕਲੱਬ ਵੱਲ ਵਧ ਰਹੀ ਹੈ।
ਫਿਲਮ ਦੀ ਕਹਾਣੀ ਕੀ ਹੈ?
'ਸ਼ੈਤਾਨ' ਦੀ ਕਹਾਣੀ ਇਕ ਸੁਖੀ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਜਦੋਂ ਖਲਨਾਇਕ ਯਾਨਿ ਵਿਲਨ ਦੀ ਐਂਟਰੀ ਹੁੰਦੀ ਹੈ, ਤਾਂ ਪਰਿਵਾਰ ਵਿਚ ਸਭ ਕੁਝ ਉਲਟ ਜਾਂਦਾ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਵਨਰਾਜ ਕਸ਼ਯਪ (ਆਰ ਮਾਧਵਨ) ਕਬੀਰ (ਅਜੇ ਦੇਵਗਨ) ਦੀ ਧੀ ਨੂੰ ਆਪਣੇ ਵਸ਼ 'ਚ ਕਰ ਲੈਂਦਾ ਹੈ ਅਤੇ ਉਸ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਕਹਾਣੀ ਵਿਚ ਇਕ ਤੋਂ ਬਾਅਦ ਇਕ ਖਤਰਨਾਕ ਮੋੜ ਆਉਂਦੇ ਹਨ। ਫਿਲਮ ਦੇ ਕਈ ਸੀਨ ਬਹੁਤ ਡਰਾਉਣੇ ਹਨ।
ਜ਼ਿਕਰਯੋਗ ਹੈ ਕਿ ਅਜੇ ਦੇਵਗਨ ਅਤੇ ਆਰ ਮਾਧਵਨ ਦੀ 'ਸ਼ੈਤਾਨ' 8 ਮਾਰਚ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ 'ਚ ਜੋਤਿਕਾ ਨੇ ਅਜੇ ਦੇਵਗਨ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ ਅਤੇ ਜਾਨਕੀ ਬੋਦੀਵਾਲਾ ਨੇ ਉਨ੍ਹਾਂ ਦੀ ਬੇਟੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਹੈ। 'ਸ਼ੈਤਾਨ' ਗੁਜਰਾਤੀ ਫਿਲਮ 'ਵਸ਼' ਦਾ ਹਿੰਦੀ ਰੀਮੇਕ ਹੈ। ਚਰਚਾ ਹੈ ਕਿ ਮੇਕਰਜ਼ ਜਲਦ ਹੀ 'ਸ਼ੈਤਾਨ' ਦਾ ਸੀਕਵਲ ਲਿਆਉਣ ਜਾ ਰਹੇ ਹਨ।