Sonam Bajwa: ਅਕਸ਼ੇ ਕੁਮਾਰ ਦੇ 'ਦ ਐਂਟਰਟੇਨਰਜ਼' ਵਰਲਡ ਟੂਰ ਦਾ ਇੱਕ ਹੋਰ ਸ਼ੋਅ ਰੱਦ, ਸੋਨਮ ਬਾਜਵਾ ਨੇ ਸ਼ੇਅਰ ਕੀਤੀ ਪੋਸਟ
ਫਿਲਮਾਂ ਫਲਾਪ ਹੋਣ ਤੋਂ ਬਾਅਦ ਅਕਸ਼ੇ ਕੁਮਾਰ ਦੇ ਅਮਰੀਕਾ ਵਰਲਡ ਟੂਰ ਨੂੰ ਵੱਡੀ ਮਾਰ ਝੱਲਣੀ ਪਈ। ਰਿਪੋਰਟਾਂ ਸਾਹਮਣੇ ਆਈਆਂ ਸੀ ਕਿ ਟਿਕਟਾਂ ਨਾ ਬੁੱਕ ਹੋਣ ਕਰਕੇ ਅਕਸ਼ੇ ਦੇ ਕਈ ਸ਼ੋਅ ਕਰਨੇ ਪਏ ਸੀ। ਹੁਣ ਅਕਸ਼ੇ ਦਾ ਓਕਲੈਂਡ ਸ਼ੋਅ ਵੀ ਰੱਦ ਹੋ ਗਿਆ
Sonam Bajwa Akshay Kumar: ਬਾਲੀਵੁੱਡ ਦੇ ਦਿੱਗਜ ਕਲਾਕਾਰ ਅਕਸ਼ੇ ਕੁਮਾਰ ਦਾ ਸਮਾਂ ਇੰਨੀਂ ਦਿਨੀਂ ਠੀਕ ਨਹੀਂ ਚੱਲ ਰਿਹਾ ਹੈ। ਪਿਛਲੇ ਸਾਲ ਤੋਂ ਲੈਕੇ ਹੁਣ ਤੱਕ ਅਕਸ਼ੇ ਦੀਆਂ ਜਿੰਨੀਆਂ ਵੀ ਫਿਲਮਾਂ ਰਿਲੀਜ਼ ਹੋਈਆਂ, ਸਭ ਦੀ ਸਭ ਬੁਰੀ ਤਰ੍ਹਾਂ ਫਲਾਪ ਹੋਈਆਂ ਹਨ। ਹੁਣ ਇੰਜ ਲੱਗ ਰਿਹਾ ਹੈ ਕਿ ਅਕਸ਼ੇ ਕੁਮਾਰ ਨੂੰ ਜਨਤਾ ਨੇ ਐਕਟਰ ਦੇ ਰੂਪ 'ਚ ਨਕਾਰ ਦਿੱਤਾ ਹੈ।
ਫਿਲਮਾਂ ਫਲਾਪ ਹੋਣ ਤੋਂ ਬਾਅਦ ਅਕਸ਼ੇ ਕੁਮਾਰ ਦੇ ਅਮਰੀਕਾ ਵਰਲਡ ਟੂਰ ਨੂੰ ਵੱਡੀ ਮਾਰ ਝੱਲਣੀ ਪਈ ਸੀ। ਰਿਪੋਰਟਾਂ ਸਾਹਮਣੇ ਆਈਆਂ ਸੀ ਕਿ ਟਿਕਟਾਂ ਨਾ ਬੁੱਕ ਹੋਣ ਕਰਕੇ ਅਕਸ਼ੇ ਦੇ ਸ਼ੋਅ ਕਈ ਸ਼ਹਿਰਾਂ 'ਚ ਰੱਦ ਕਰਨੇ ਪਏ ਸੀ। ਹੁਣ ਅਕਸ਼ੇ ਕੁਮਾਰ ਦਾ ਓਕਲੈਂਡ ਸ਼ੋਅ ਵੀ ਰੱਦ ਹੋ ਗਿਆ ਹੈ, ਜੋ ਕਿ 12 ਮਾਰਚ ਨੂੰ ਹੋਣਾ ਸੀ।
View this post on Instagram
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਸ਼ੋਅ ਰੱਦ ਹੋਣ ਦਾ ਕਾਰਨ ਖਰਾਬ ਮੌਸਮ ਤੇ ਹੜ੍ਹ ਦੇ ਅਲਰਟ ਨੂੰ ਦੱਸਿਆ ਗਿਆ ਹੈ। ਸੋਨਮ ਬਾਜਵਾ ਦੀ ਪੋਸਟ ਮੁਤਾਬਕ, 'ਸਾਨੂੰ ਐਂਟਰਟੇਨਰਜ਼ ਨੂਮ ਇਹ ਦੱਸਦੇ ਹੋਏ ਬੜੀ ਤਕਲੀਫ ਹੋ ਰਹੀ ਹੈ ਕਿ ਓਕਲੈਂਡ 'ਚ ਖਰਾਬ ਮੌਸਮ ਤੇ ਹੜ੍ਹ ਦੇ ਅਲਰਟ ਦੇ ਚੱਲਦਿਆਂ ਸ਼ੋਅ ਰੱਦ ਕਰਨਾ ਪੈ ਰਿਹਾ ਹੈ। ਸਾਡੇ ਚਾਹੁਣ ਵਾਲੇ, ਪ੍ਰਸ਼ੰਸਕ ਤੇ ਲੋਕਾਂ ਦੀ ਸੇਫਟੀ ਸਾਡੇ ਲਈ ਜ਼ਿਆਦਾ ਮਾਇਨੇ ਰਖਵਾਉਂਦੀ ਹੈ। ਇਸ ਕਰਕੇ ਸ਼ੋਅ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ। ਤੁਹਾਨੂੰ ਜਲਦ ਮਿਲਣ ਦੀ ਉਮੀਦ ਕਰਦੇ ਹਾਂ।'
ਕਾਬਿਲੇਗ਼ੌਰ ਹੈ ਕਿ ਸ਼ੋਅ ਰੱਦ ਹੋਣ ਦਾ ਕਾਰਨ ਖਰਾਬ ਮੌਸਮ ਨੂੰ ਦੱਸਿਆ ਗਿਆ ਹੈ। ਪਰ ਰਿਪੋਰਟਾਂ ਸਾਹਮਣੇ ਆਈਆਂ ਸੀ ਪੇਮੈਂਟ ਪੂਰੀ ਨਾ ਹੋਣ ਤੇ ਟਿਕਟਾਂ ਨਾ ਵਿਕਣ ਕਰਕੇ ਇਹ ਸ਼ੋਅਜ਼ ਰੱਦ ਕੀਤੇ ਗਏ ਸੀ। ਹੁਣ ਓਕਲੈਂਡ ਸ਼ੋਅ ਵੀ ਰੱਦ ਹੋ ਗਿਆ ਹੈ। ਇਸ ਸ਼ੋਅ ਦੇ ਰੱਦ ਹੋਣ ਦਾ ਅਸਲ ਕਾਰਨ ਤਾਂ ਸਮਾਂ ਆਉਣ 'ਤੇ ਹੀ ਪਤਾ ਲੱਗੇਗਾ।