ਖ਼ਾਨ ਸਾਬ੍ਹ ਤੇ ਮੰਨਤ ਨੂਰ ਦੀ ਜੋੜੀ ਨੇ ਕੀਤਾ ਕਮਾਲ, ਇਥੇ ਦੇਖੋ
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅੱਜਕਲ ਕੋਲੈਬੋਰੇਸ਼ਨ ਦਾ ਸਿਲਸਿਲਾ ਕਾਫੀ ਚੱਲ ਰਿਹਾ ਹੈ। ਇਸੇ ਟਰੈਂਡ ਨੂੰ ਫੋਲੋ ਕੀਤਾ ਹੈ ਹੁਣ ਪੰਜਾਬੀ ਗਾਇਕ ਖ਼ਾਨ ਸਾਬ੍ਹ ਤੇ ਗਾਇਕਾ ਮੰਨਤ ਨੂਰ। ਪਹਿਲੀ ਵਾਰ ਖ਼ਾਨ ਸਾਬ੍ਹ ਤੇ ਮੰਨਤ ਨੂਰ ਦੀ ਆਵਾਜ਼ ਕਿਸੇ ਗੀਤ 'ਚ ਇਕੱਠਿਆਂ ਸ਼ਾਮਿਲ ਹੋਈ ਹੈ।
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅੱਜਕਲ ਕੋਲੈਬੋਰੇਸ਼ਨ ਦਾ ਸਿਲਸਿਲਾ ਕਾਫੀ ਚੱਲ ਰਿਹਾ ਹੈ। ਇਸੇ ਟਰੈਂਡ ਨੂੰ ਫੋਲੋ ਕੀਤਾ ਹੈ ਹੁਣ ਪੰਜਾਬੀ ਗਾਇਕ ਖ਼ਾਨ ਸਾਬ੍ਹ ਤੇ ਗਾਇਕਾ ਮੰਨਤ ਨੂਰ। ਪਹਿਲੀ ਵਾਰ ਖ਼ਾਨ ਸਾਬ੍ਹ ਤੇ ਮੰਨਤ ਨੂਰ ਦੀ ਆਵਾਜ਼ ਕਿਸੇ ਗੀਤ 'ਚ ਇਕੱਠਿਆਂ ਸ਼ਾਮਿਲ ਹੋਈ ਹੈ। ਖ਼ਾਨ ਸਾਬ੍ਹ ਤੇ ਮੰਨਤ ਨੂਰ ਦਾ ਡੂਇਟ ਗੀਤ 'ਸ਼ਰਮਿੰਦਾ ਹਾਂ' ਹਾਲ 'ਚ ਰਿਲੀਜ਼ ਹੋਇਆ ਹੈ। ਇਹ ਗੀਤ ਇਕ ਲਵ ਸੋਂਗ ਵੀ ਹੈ ਤੇ sad emotional ਵੀ।
ਐਲਬਮ 'ਸੁਣ ਵੇ ਰੱਬਾ' ਦੇ ਵਿੱਚੋ ਇਹ ਗੀਤ ਰਿਲੀਜ਼ ਹੋਇਆ ਹੈ। ਇਸ ਪ੍ਰੋਜੈਕਟ ਤੋਂ ਪਹਿਲਾ ਮੰਨਤ ਨੂਰ ਤੇ ਖ਼ਾਨ ਸਾਬ੍ਹ ਨੇ ਕਦੇ ਵੀ ਕੋਈ ਪ੍ਰੋਜੈਕਟ ਇਕੱਠੇ ਨਹੀਂ ਕੀਤਾ। ਦੋਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ 'ਸੁਣ ਵੇ ਰੱਬਾ' ਨੂੰ ਕੁਲਵੰਤ ਗਰਾਈਆਂ ਨੇ ਲਿਖਿਆ ਹੈ। ਫੇਮਸ ਮਿਊਜ਼ਿਕ ਪ੍ਰੋਡਿਊਸਰ ਗੁਰਮੀਤ ਸਿੰਘ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ।
ਮੰਨਤ ਨੂਰ ਨੂੰ ਫਿਲਮ ਲੌਂਗ ਲਾਚੀ ਦੇ ਟਾਈਟਲ ਟਰੈਕ ਲੌਂਗ ਲਾਚੀ ਤੋਂ ਵੱਡੀ ਪਛਾਣ ਮਿਲ਼ੀ ਸੀ। ਹੁਣ ਤਕ ਮੰਨਤ ਨੇ ਕਈ ਪੰਜਾਬੀ ਫਿਲਮਾਂ 'ਚ ਤੇ ਕਈ ਸਿੰਗਲ ਟਰੈਕਸ ਕੀਤੇ ਹਨ। ਜੇਕਰ ਗੱਲ ਖ਼ਾਨ ਸਾਬ੍ਹ ਦੀ ਕਰੀਏ ਤਾਂ ਖ਼ਾਨ ਸਾਬ੍ਹ ਨੂੰ ਉਨ੍ਹਾਂ ਦੇ ਸੂਫੀ ਅੰਦਾਜ਼ ਕਰਕੇ ਪਛਾਣ ਮਿਲੀ ਹੋਈ ਹੈ।