ਪਹਿਲੀ ਵਾਰ ਸਕਰੀਨ ਸ਼ੇਅਰ ਕਰਨਗੇ ਅਮਿਤਾਭ ਤੇ ਇਮਰਾਨ ਹਾਸ਼ਮੀ
ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਜਲਦੀ ਹੀ ਫ਼ਿਲਮ ‘ਚਿਹਰੇ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਫ਼ਿਲਮ ਦਾ ਟਾਈਟਲ ਦਾ ਵੀ ਐਲਾਨ ਹੋ ਗਿਆ ਹੈ।
ਮੁੰਬਈ: ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਜਲਦੀ ਹੀ ਫ਼ਿਲਮ ‘ਚਿਹਰੇ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਫ਼ਿਲਮ ਦਾ ਟਾਈਟਲ ਦਾ ਵੀ ਐਲਾਨ ਹੋ ਗਿਆ ਹੈ। ਫ਼ਿਲਮ ਦਾ ਨਾਂ ‘ਚਿਹਰੇ’ ਰੱਖਿਆ ਹੈ। ਕੁਝ ਦਿਨ ਪਹਿਲਾਂ ਹੀ ਮੇਕਰਸ ਨੇ ਸਾਰੀ ਟੀਮ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ ਸੀ। ਫ਼ਿਲਮ ਨੂੰ ਆਨੰਦ ਪੰਡਿਤ ਡਾਇਰੈਕਟ ਕਰ ਰਹੇ ਹਨ।
ਫ਼ਿਲਮ ‘ਚ ਦੋਵੇਂ ਸਟਾਰਸ ਪਹਿਲੀ ਵਾਰ ਕੰਮ ਕਰ ਰਹੇ ਹਨ ਪਰ ਦੋਵਾਂ ਦੀ ਫ਼ਿਲਮ ਦੀ ਕਹਾਣੀ ਕੀ ਹੋਵੇਗੀ, ਇਸ ਬਾਰੇ ਅਜੇ ਖੁਲਾਸਾ ਨਹੀਂ ਹੋਇਆ। ਫ਼ਿਲਮ ਅਗਲੇ ਸਾਲ 21 ਫਰਵਰੀ ਨੂੰ ਰਿਲੀਜ਼ ਹੋਣੀ ਹੈ। ਗੱਲ ਕਰੀਏ ਬਿੱਗ ਬੀ ਦੀ ਤਾਂ ਕੁਝ ਸਮਾਂ ਪਹਿਲਾਂ ਅਮਿਤਾਭ ਨੂੰ ਔਡੀਅੰਸ ਨੇ ‘ਬਦਲਾ’ ਫ਼ਿਲਮ ‘ਚ ਦੇਖਿਆ ਸੀ। ਇਸ ਦੇ ਨਾਲ ਹੀ ਜਲਦੀ ਹੀ ਉਹ ਰਣਬੀਰ-ਆਲਿਆ ਦੀ ਬ੍ਰਹਮਾਸਤਰ ‘ਚ ਵੀ ਨਜ਼ਰ ਆਉਣਗੇ।Rumi Jafry's next thriller starring @SrBachchan and @emraanhashmi has been titled #Chehre... The intriguing noir-drama also stars @kriti_official, @Tweet2Rhea, Anu Kapoor, Siddhanth Kapoor, Dhritiman Chatterjee and Raghubir Yadav... Shooting begins today in Mumbai!! pic.twitter.com/Fs5FUmJ3HS
— Rahul Raut (@Rahulrautwrites) 10 May 2019
ਉਧਰ, ਇਮਰਾਨ ਹਾਸ਼ਮੀ ਪਿਛਲੇ ਦਿਨੀਂ ‘ਚੀਟ ਇੰਡੀਆ’ ‘ਚ ਦਮਦਾਰ ਕਿਰਦਾਰ ਨਿਭਾਅ ਦਰਸ਼ਕਾਂ ਸਾਹਮਣੇ ਆਏ ਸੀ। ਫ਼ਿਲਮ ਬੁਰੀ ਤਰ੍ਹਾਂ ਫਲੌਪ ਹੋਈ ਸੀ। ਇਸ ਤੋਂ ਬਾਅਦ ਇਮਰਾਨ ਦੀ ਇਹ ਫ਼ਿਲਮ ਹੈ ਜਿਸ ਦੀ ਸ਼ੁਟਿੰਗ ਸ਼ੁਰੂ ਹੋ ਚੁੱਕੀ ਹੈ।Anand Pandit’s Amitabh Bachchan - Emraan Hashmi starrer titled #Chehre... Filming begins today... Directed by Rumi Jafry... Produced by Anand Pandit Motion Pictures and Saraswati Entertainment P Ltd... 21 Feb 2020 release. pic.twitter.com/zoMCyPRqgT
— taran adarsh (@taran_adarsh) 10 May 2019