ਪੜਚੋਲ ਕਰੋ
Advertisement
ਅਜੈ ਦੇਵਗਨ ਦੀ ਫਿਲਮ 'ਚ ਐਮੀ ਵਿਰਕ ਦਾ ਐਕਸ਼ਨ
ਮੁੰਬਈ: ਬੀਤੇ ਦਿਨੀਂ ਅਸੀਂ ਤੁਹਾਨੂੰ ਖ਼ਬਰ ਦਿੱਤੀ ਸੀ ਕਿ ਅਜੈ ਦੇਵਗਨ ਜਲਦੀ ਹੀ 1971 ਦੇ ਭਾਰਤ-ਪਾਕਿਸਤਾਨ ਯੁੱਧ ਸਮੇਂ ਭੁੱਜ ਏਅਰਪੋਰਟ ਦੇ ਇੰਚਾਰਜ ਵਿਜੇ ਕਾਰਣਿਕ ਦੀ ਜ਼ਿੰਦਗੀ ‘ਤੇ ਅਧਾਰਤ ਫ਼ਿਲਮ ਕਰਨ ਜਾ ਰਹੇ ਹਨ। ਇਸ ਦਾ ਖੁਲਾਸਾ ਅਜੇ ਨੇ ਖੁਦ ਟਵੀਟ ਸ਼ੇਅਰ ਕਰ ਕੀਤਾ ਸੀ। ਹੁਣ ਇਸ ਫ਼ਿਲਮ ਦੀ ਸਾਰੀ ਸਟਾਰ ਕਾਸਟ ਦਾ ਐਲਾਨ ਹੋ ਗਿਆ ਹੈ। ਇਸ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਖਾਸ ਥਾਂ ਹਾਸਲ ਕੀਤੀ ਹੈ।
ਜੀ ਹੈ, ਐਮੀ ਵਿਰਕ ਦੀ ਇਹ ਦੂਜੀ ਮਲਟੀਸਟਾਰਰ ਹਿੰਦੀ ਫ਼ਿਲਮ ਹੋਵੇਗੀ ਜਿਸ ‘ਚ ਉਨ੍ਹਾਂ ਨੂੰ ਖਾਸ ਰੋਲ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਇਸ ਤੋਂ ਪਹਿਲਾ ਐਮੀ ਜਲਦੀ ਹੀ ਰਣਵੀਰ ਸਿੰਘ ਦੀ ਵਰਲਡ ਕੱਪ ‘ਤੇ ਅਧਾਰਤ ਫ਼ਿਲਮ ‘83’ ‘ਚ ਵੀ ਨਜ਼ਰ ਆਉਣਗੇ। ਵਿਜੇ ਕਾਰਣਿਕ ‘ਤੇ ਬਣਨ ਵਾਲੀ ‘ਭੁੱਜ: ਦ ਫ੍ਰਾਈਡ ਆਫ ਇੰਡੀਆ’ ‘ਚ ਸੁਕੁਆਰਡਨ ਲੀਡਰ ਫਾਈਟਰ ਪਾਇਲਟ ਦਾ ਕਿਰਦਾਰ ਨਿਭਾਉਣ ਵਾਲੇ ਹਨ।Welcome the stellar cast of #BhujThePrideOfIndia @ajaydevgn @duttsanjay @parineetichopra @sonakshisinha @ranadaggubati & @ammyvirk , Writer & directed by #AbhishekDudhaiya. Produced by @TSeries #KrishanKumar #SelectMediaHoldingsLLP #GinnyKhanuja @vajir @KumarMangat
— Bhushan Kumar (@itsBhushanKumar) March 20, 2019
ਵਿਜੈ ਕਾਰਣਿਕ 1971 ਦੇ ਭਾਰਤ ਪਾਕਿਸਤਾਨ ਯੁੱਧ ਸਮੇਂ ਭੁਜ ਏਅਰਪੋਰਟ ਦੇ ਇੰਚਾਰਜ ਸਨ। ਉਨ੍ਹਾਂ ਦੀ ਟੀਮ ਤੇ 300 ਸਥਾਨਕ ਮਹਿਲਾਵਾਂ ਦੇ ਕਾਰਨ ਵਾਯੂ ਸੈਨਾ ਦੀ ਏਅਰਸਟ੍ਰਿਪ ਦੀ ਮੁਰੰਮਤ ਹੋ ਸਕੀ ਸੀ ਤੇ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਸਕਿਆ ਸੀ। ਅਜੇ ਦੇਵਗਨ ਇਸ ਪ੍ਰੋਜੈਕਟ ਨੂੰ ਲੀਡ ਕਰ ਰਹੇ ਹਨ ਤੇ ਐਮੀ ਵਿਰਕ ਤੋਂ ਇਲਾਵਾ ਸੰਜੇ ਦੱਤ, ਸੋਨਾਕਸ਼ੀ ਸਿਨ੍ਹਾ , ਪਰਿਣੀਤੀ ਚੋਪੜਾ ਵੀ ਫਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ। ਫਿਲਮ ਨੂੰ ਲਿਖਿਆ ਤੇ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਦੁਧੈਆ ਕਰ ਰਹੇ ਹਨ।View this post on InstagramWAHEGURU JI LAKH LAKH SHUKAR 🤗😘🙏🏻.. bahut bahut luv u guyz ... 🤗😘🙏🏻
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
Advertisement