Qismat 3: ਐਮੀ ਵਿਰਕ ਨੇ ਕੀਤਾ `ਕਿਸਮਤ 3` ਦਾ ਐਲਾਨ, ਸੋਸ਼ਲ ਮੀਡੀਆ `ਤੇ ਪੋਸਟ ਸ਼ੇਅਰ ਕਰ ਕਹੀ ਇਹ ਗੱਲ
Qismat 3 Announced: `ਕਿਸਮਤ 3` ਫ਼ਿਲਮ ਦਾ ਅਧਿਕਾਰਤ ਐਲਾਨ ਕਰ ਦਿਤਾ ਗਿਆ ਹੈ। ਜੀ ਹਾਂ, ਮਸ਼ਹੂਰ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਜਗਦੀਪ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦਾ ਐਲਾਨ ਕੀਤਾ।
Ammy Virk Sargun Mehta Qismat 3: ਪੰਜਾਬੀ ਸਿਨੇਮਾ ਇੰਨੀਂ ਦਿਨੀਂ ਖੂਬ ਤਰੱਕੀ ਕਰ ਰਿਹਾ ਹੈ। ਲੋਕਾਂ ਵਿੱਚ ਪੰਜਾਬੀ ਫ਼ਿਲਮਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬੀ ਫ਼ਿਲਮਾਂ ਦੇਸ਼ ਵਿਦੇਸ਼ `ਚ ਬੇਹਤਰੀਨ ਕਾਰੋਬਾਰ ਕਰ ਰਹੀਆਂ ਹਨ। ਇਸ ਦੇ ਨਾਲ ਨਾਲ ਪਾਲੀਵੁੱਡ `ਚ ਇੰਨੀਂ ਸੀਕੁਅਲ (ਫ਼ਿਲਮ ਦਾ ਅਗਲਾ ਪਾਰਟ ਜਾਂ ਭਾਗ) ਬਣਾਉਣ ਟਰੈਂਡ ਜ਼ੋਰਾਂ ਤੇ ਹੈ। ਗਿੱਪੀ ਗਰੇਵਾਲ ਨੇ ਹਾਲ ਹੀ `ਚ `ਕੈਰੀ ਆਨ ਜੱਟਾ 3` ਤੇ `ਵਾਰਨਿੰਗ 2` ਦਾ ਐਲਾਨ ਕੀਤਾ। ਉੱਧਰ, ਹਾਲ ਹੀ `ਚ ਰਿਲੀਜ਼ ਹੋਈ `ਲੌਂਗ ਲਾਚੀ 2` ਵੀ 2018 `ਚ ਆਈ ਫ਼ਿਲਮ `ਲੌਂਗ ਲਾਚੀ` ਦੀ ਅਗਲੀ ਕੜੀ ਹੈ।
View this post on Instagram
ਹੁਣ `ਕਿਸਮਤ 3` ਫ਼ਿਲਮ ਦਾ ਅਧਿਕਾਰਤ ਐਲਾਨ ਕਰ ਦਿਤਾ ਗਿਆ ਹੈ। ਜੀ ਹਾਂ, ਮਸ਼ਹੂਰ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਜਗਦੀਪ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦਾ ਐਲਾਨ ਕੀਤਾ। ਦਰਅਸਲ, ਸਿੱਧੂ ਨੂੰ ਉਨ੍ਹਾਂ ਦੇ ਇੱਕ ਫ਼ੈਨ ਨੇ ਪੁੱਛਿਆ ਕਿ `ਕਿਸਮਤ 3` ਕਦੋਂ ਆਊਗੀ? ਇਸ ਤੇ ਸਿੱਧੂ ਨੇ ਜਵਾਬ ਦਿੱਤਾ, "ਇਹ ਨੀ ਪਤਾ ਕਦੋਂ, ਪਰ ਕਿਸਮਤ 3 ਆਊਗੀ ਜ਼ਰੂਰ।" ਇਸ ਸਵਾਲ ਦਾ ਜਵਾਬ ਸਿੱਧੂ ਨੇ ਐਮੀ ਵਿਰਕ ਤੇ ਸਰਗੁਣ ਮਹਿਤਾ ਨਾਲ ਤਸਵੀਰ ਸ਼ੇਅਰ ਕਰਦਿਆਂ ਦਿੱਤਾ, ਜਿਸ ਦਾ ਸਾਫ਼ ਮਤਲਬ ਹੈ ਕਿ ਕਿਸਮਤ 3 `ਚ ਵੀ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਨਜ਼ਰ ਆਉਣ ਵਾਲੀ ਹੈ।
ਕਾਬਿਲੇਗ਼ੌਰ ਹੈ ਕਿ ਕਿਸਮਤ ਫ਼ਿਲਮ ਦਾ ਪਹਿਲਾ ਭਾਗ 2018 ਵਿੱਚ ਆਇਆ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਸੀ। ਇਸ ਤੋਂ ਬਾਅਦ ਫ਼ਿਲਮ ਦੀ ਸਫ਼ਲਤਾ ਨੂੰ ਦੇਖਦੇ ਹੋਏ `ਕਿਸਮਤ 2` ਆਈ ਸੀ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਸੀ।