(Source: ECI/ABP News)
Ammy Virk: ਐਮੀ ਵਿਰਕ ਦੀ ਫੈਮਿਲੀ ਫੋਟੋ ਜਿੱਤੇਗੀ ਦਿਲ, ਗਾਇਕ ਨੇ ਸ਼ੇਅਰ ਕੀਤੀ ਪਿਆਰੀ ਤਸਵੀਰ
Ammy Virk Family: 11 ਮਈ ਨੂੰ ਐਮੀ ਵਿਰਕ ਨੇ ਆਪਣਾ 31ਵਾਂ ਜਨਮਦਿਨ ਮਨਾਇਆ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਦਰਅਸਲ, ਇਹ ਐਮੀ ਦੀ ਫੈਮਿਲੀ ਫੋਟੋ ਹੈ।
![Ammy Virk: ਐਮੀ ਵਿਰਕ ਦੀ ਫੈਮਿਲੀ ਫੋਟੋ ਜਿੱਤੇਗੀ ਦਿਲ, ਗਾਇਕ ਨੇ ਸ਼ੇਅਰ ਕੀਤੀ ਪਿਆਰੀ ਤਸਵੀਰ ammy virk s family photo is the best thing on internet you ll see today Ammy Virk: ਐਮੀ ਵਿਰਕ ਦੀ ਫੈਮਿਲੀ ਫੋਟੋ ਜਿੱਤੇਗੀ ਦਿਲ, ਗਾਇਕ ਨੇ ਸ਼ੇਅਰ ਕੀਤੀ ਪਿਆਰੀ ਤਸਵੀਰ](https://feeds.abplive.com/onecms/images/uploaded-images/2023/05/12/72c85d53e568ca4a2d068b4a55a02aea1683878612288469_original.jpg?impolicy=abp_cdn&imwidth=1200&height=675)
Ammy Virk Family Photo: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਸੁਰਖੀਆਂ 'ਚ ਹਨ। ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਨੇ ਲੋਕਾਂ ਦਾ ਖੂਬ ਦਿਲ ਜਿੱਤਿਆ ਹੈ। ਇਹੀ ਨਹੀਂ ਫਿਲਮ ਨੇ ਬਾਕਸ ਆਫਿਸ 'ਤੇ ਵੀ ਚੰਗੀ ਕਮਾਈ ਕੀਤੀ ਹੈ।
View this post on Instagram
ਇਸ ਦੇ ਨਾਲ ਨਾਲ ਬੀਤੇ ਦਿਨ ਯਾਨਿ 11 ਮਈ ਨੂੰ ਐਮੀ ਵਿਰਕ ਨੇ ਆਪਣਾ 31ਵਾਂ ਜਨਮਦਿਨ ਮਨਾਇਆ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਦਰਅਸਲ, ਇਹ ਐਮੀ ਦੀ ਫੈਮਿਲੀ ਫੋਟੋ ਹੈ। ਐਮੀ ਵਿਰਕ ਦੀ ਇਸ ਪੋਸਟ 'ਚ ਖੁਦ ਐਮੀ, ਉਨ੍ਹਾਂ ਦੀ ਪਤਨੀ ਤੇ ਧੀ ਦਿਲਨਾਜ਼ ਦੇ ਹੱਥ ਨਜ਼ਰ ਆ ਰਹੇ ਹਨ। ਇਹ ਕਿਊਟ ਜਿਹੀ ਤਸਵੀਰ ਨੇ ਸਭ ਦਾ ਦਿਲ ਜਿੱਤ ਲਿਆ ਹੈ।
ਦੱਸ ਦਈਏ ਕਿ ਐਮੀ ਵਿਰਕ ਆਪਣੀ ਫੈਮਿਲੀ ਨੂੰ ਲਾਈਮਲਾਈਟ ਤੋਂ ਦੂਰ ਰੱਖਦੇ ਹਨ। ਉਹ ਕਦੇ ਵੀ ਆਪਣੀ ਪਤਨੀ ਤੇ ਧੀ ਦੇ ਚਿਹਰੇ ਰਿਵੀਲ ਨਹੀਂ ਕਰਦੇ। ਉਹ ਸੋਸ਼ਲ ਮੀਡੀਆ ਇਸੇ ਅੰਦਾਜ਼ ਨਾਲ ਆਪਣੀ ਫੈਮਿਲੀ ਫੋਟੋਜ਼ ਸ਼ੇਅਰ ਕਰਦੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀ ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਸੁਪਰਹਿੱਟ ਰਹੀ ਸੀ। ਇਸ ਦੇ ਨਾਲ ਨਾਲ ਐਮੀ ਦੀਆਂ ਫਿਲਮਾਂ 'ਜੁਗਨੀ' ਤੇ 'ਮੌੜ' ਵੀ ਪਾਈਪਲਾਈਨ ਵਿੱਚ ਹਨ। ਇਸ ਤੋਂ ਇਲਾਵਾ ਐਮੀ ਦੀ ਐਲਬਮ 'ਲੇਅਰਜ਼' ਵੀ ਇਸੇ ਸਾਲ ਰਿਲੀਜ਼ ਹੋਈ ਹੈ। ਹਾਲ ਹੀ 'ਚ ਐਮੀ ਵਿਰਕ ਨੇ ਰੈਪਰ ਡਿਵਾਈਨ ਨਾਲ ਗਾਣਾ 'ਬਿਜ਼ੀ ਗੈਟਿੰਗ ਪੇਡ' ਰਿਲੀਜ਼ ਕੀਤਾ ਹੈ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)