(Source: ECI/ABP News)
ਐਮੀ ਵਿਰਕ ਤੇ ਨੇਹਾ ਕੱਕੜ ਦੀ ਅਵਾਜ਼ `ਚ `ਓਏ ਮੱਖਣਾ` ਦਾ ਪਹਿਲਾ ਗਾਣਾ `ਚੜ੍ਹ ਗਈ ਚੜ੍ਹ ਗਈ` ਜਲਦ ਹੋਵੇਗਾ ਰਿਲੀਜ਼, ਇੱਥੇ ਚੈੱਕ ਕਰੋ ਡਿਟੇਲ
Oye Makhna Movie Song: ਐਮੀ ਵਿਰਕ ਤੇ ਤਾਨੀਆ ਸਟਾਰਰ ਫ਼ਿਲਮ `ਓਏ ਮੱਖਣਾ` ਅਗਲੇ ਮਹੀਨੇ ਯਾਨਿ 4 ਨਵੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਪਹਿਲੇ ਗੀਤ ਦਾ ਐਲਾਨ ਕਰ ਦਿਤਾ ਗਿਆ ਹੈ।
![ਐਮੀ ਵਿਰਕ ਤੇ ਨੇਹਾ ਕੱਕੜ ਦੀ ਅਵਾਜ਼ `ਚ `ਓਏ ਮੱਖਣਾ` ਦਾ ਪਹਿਲਾ ਗਾਣਾ `ਚੜ੍ਹ ਗਈ ਚੜ੍ਹ ਗਈ` ਜਲਦ ਹੋਵੇਗਾ ਰਿਲੀਜ਼, ਇੱਥੇ ਚੈੱਕ ਕਰੋ ਡਿਟੇਲ ammy virk tania starrer oye makhna first song chadh gayi chadh gayi aanounced actor virk shares poster of song on his social media account ਐਮੀ ਵਿਰਕ ਤੇ ਨੇਹਾ ਕੱਕੜ ਦੀ ਅਵਾਜ਼ `ਚ `ਓਏ ਮੱਖਣਾ` ਦਾ ਪਹਿਲਾ ਗਾਣਾ `ਚੜ੍ਹ ਗਈ ਚੜ੍ਹ ਗਈ` ਜਲਦ ਹੋਵੇਗਾ ਰਿਲੀਜ਼, ਇੱਥੇ ਚੈੱਕ ਕਰੋ ਡਿਟੇਲ](https://feeds.abplive.com/onecms/images/uploaded-images/2022/10/10/2ac1c817cd7866b6a136dce0ceb579c51665395052894469_original.jpg?impolicy=abp_cdn&imwidth=1200&height=675)
Ammy Virk Neha Kakkar Song: ਐਮੀ ਵਿਰਕ ਤੇ ਤਾਨੀਆ ਸਟਾਰਰ ਫ਼ਿਲਮ `ਓਏ ਮੱਖਣਾ` ਅਗਲੇ ਮਹੀਨੇ ਯਾਨਿ 4 ਨਵੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਪਹਿਲੇ ਗੀਤ ਦਾ ਐਲਾਨ ਕਰ ਦਿਤਾ ਗਿਆ ਹੈ। ਦਸ ਦਈਏ ਕਿ ਫ਼ਿਲਮ ਦਾ ਪਹਿਲਾ ਗਾਣਾ `ਚੜ੍ਹ ਗਈ ਚੜ੍ਹ ਗਈ` 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਨੂੰ ਐਮੀ ਵਿਰਕ ਦੇ ਨਾਲ ਨੇਹਾ ਕੱਕੜ ਨੇ ਵੀ ਆਪਣੀ ਅਵਾਜ਼ ਦਿੱਤੀ ਹੈ।
ਇਸ ਗਾਣੇ ਦਾ ਅਧਿਕਾਰਤ ਪੋਸਟਰ ਵੀ ਰਿਲੀਜ਼ ਕਰ ਦਿਤਾ ਗਿਆ ਹੈ। ਇਹ ਗਾਣਾ 12 ਅਕਤੂਬਰ ਨੂੰ ਯੂਟਿਊਬ `ਤੇ ਰਿਲੀਜ਼ ਹੋ ਜਾਵੇਗਾ। ਗਾਣੇ ਵਿੱਚ ਸਪਨਾ ਚੌਧਰੀ ਡਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਖੈਰ ਪੋਸਟਰ ਨੂੰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ। ਪੋਸਟਰ ਦੇ ਫ਼ਰੰਟ ਤੇ ਸਪਨਾ ਦੀ ਤਸਵੀਰ ਹੈ। ਸਾਫ਼ ਜ਼ਾਹਰ ਹੈ ਕਿ ਇਹ ਇੱਕ ਆਈਟਮ ਸੌਂਗ ਹੈ, ਜਿਸ ਵਿੱਚ ਨੇਹਾ ਤੇ ਸਪਨਾ ਆਪਣੀਆਂ ਅਦਾਵਾਂ ਦੇ ਨਾਲ ਰੰਗ ਜਮਾਉਣਗੀਆਂ।
View this post on Instagram
ਕਾਬਿਲੇਗ਼ੌਰ ਹੈ ਕਿ 4 ਨਵੰਬਰ 2022 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ “ਓਏ ਮੱਖਣਾ” ਐਮੀ ਵਿਰਕ ਅਤੇ ਤਾਨਿਆ ਦੀ ਜੋੜੀ ਨੂੰ ਪ੍ਰਦਰਸ਼ਿਤ ਕਰਨ ਲਈ ਤਿਆਰ ਹੈ, ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਉੱਤਮ ਅਤੇ ਪ੍ਰਮੁੱਖ ਕਲਾਕਾਰਾਂ ਵਿੱਚ ਗਿਣੇ ਜਾਂਦੇ ਹਨ। ਦਰਸ਼ਕਾਂ ਨੂੰ "ਸੁਫ਼ਨਾ" ਦੀ ਜੋੜੀ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਤਾਨਿਆ ਦੀ ਐਮੀ ਵਿਰਕ ਨਾਲ ਉਸਦੀ ਪਿਛਲੀ ਫਿਲਮ "ਬਾਜਰੇ ਦਾ ਸਿੱਟਾ" ਵਿੱਚ ਸ਼ਾਨਦਾਰ ਪ੍ਰਦਰਸ਼ਨ ਸੀ। ਫਿਲਮ ਵਿੱਚ ਪ੍ਰਸਿੱਧ ਪੰਜਾਬੀ ਅਦਾਕਾਰਾਂ, ਗੁੱਗੂ ਗਿੱਲ ਅਤੇ ਸਿਧੀਕਾ ਸ਼ਰਮਾ ਵਰਗੀਆਂ ਮੁੱਖ ਹਸਤੀਆਂ ਨੇ ਕਹਾਣੀ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਲਈ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ।
ਫਿਲਮ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ, ਜਿਨ੍ਹਾਂ ਨੇ "ਹੌਂਸਲਾ ਰੱਖ" ਵਰਗੀਆਂ ਫਿਲਮਾਂ ਲਿਖੀਆਂ ਹਨ। ਇਸ ਪ੍ਰੋਜੈਕਟ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਨ੍ਹਾਂ ਨੇ 'ਅੰਗਰੇਜ਼' ਅਤੇ 'ਮੁਕਲਾਵਾ' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲੇ ਗੀਤ ਨੂੰ ਦੇਖਣ ਲਈ ਦਰਸ਼ਕਾਂ ਨੇ ਹੁਣ ਆਪਣੀਆਂ ਨਜ਼ਰਾਂ ਸਕ੍ਰੀਨ 'ਤੇ ਟਿਕਾਈਆਂ ਹੋਈਆਂ ਹਨ। 4 ਨਵੰਬਰ ਨੂੰ ਆਪਣੀਆਂ ਟਿਕਟਾਂ ਬੁੱਕ ਕਰਨ ਅਤੇ ਫਿਲਮ ਦੇਖਣ ਲਈ ਤਿਆਰ ਹੋ ਜਾਓ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)