(Source: ECI/ABP News)
Ranbir Kapoor: 'ਐਨੀਮਲ' ਤੋਂ ਬਾਅਦ ਹੁਣ 'ਰਾਮ' ਬਣਨਗੇ ਰਣਬੀਰ ਕਪੂਰ, ਜਾਣੋ ਕਿਸ ਦਿਨ ਤੋਂ ਸ਼ੁਰੂ ਕਰਨਗੇ 'ਰਾਮਾਇਣ' ਦੀ ਸ਼ੂਟਿੰਗ?
Ramayan: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਨੂੰ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਰਣਬੀਰ ਆਪਣੇ ਅਗਲੇ ਪ੍ਰੋਜੈਕਟ ‘ਰਾਮਾਇਣ’ ਵਿੱਚ ਵਿਅਸਤ ਹੋਣ ਜਾ ਰਹੇ ਹਨ। ਆਓ ਜਾਣਦੇ ਹਾਂ ਇਸ ਫਿਲਮ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ।
![Ranbir Kapoor: 'ਐਨੀਮਲ' ਤੋਂ ਬਾਅਦ ਹੁਣ 'ਰਾਮ' ਬਣਨਗੇ ਰਣਬੀਰ ਕਪੂਰ, ਜਾਣੋ ਕਿਸ ਦਿਨ ਤੋਂ ਸ਼ੁਰੂ ਕਰਨਗੇ 'ਰਾਮਾਇਣ' ਦੀ ਸ਼ੂਟਿੰਗ? animal-ranbir-kapoor-to-begin-shoot-of-his-upcoming-film-ramayana-in-summer-2024-sal-pallavi-yash-know-details Ranbir Kapoor: 'ਐਨੀਮਲ' ਤੋਂ ਬਾਅਦ ਹੁਣ 'ਰਾਮ' ਬਣਨਗੇ ਰਣਬੀਰ ਕਪੂਰ, ਜਾਣੋ ਕਿਸ ਦਿਨ ਤੋਂ ਸ਼ੁਰੂ ਕਰਨਗੇ 'ਰਾਮਾਇਣ' ਦੀ ਸ਼ੂਟਿੰਗ?](https://feeds.abplive.com/onecms/images/uploaded-images/2023/12/13/7733955c2f0005f6938ef1d15d0fb5781702466615397469_original.png?impolicy=abp_cdn&imwidth=1200&height=675)
Ranbir Kapoor Ramayana: ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਫਿਲਮ 'ਐਨੀਮਲ' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਫਿਲਮ 'ਚ ਰਣਬੀਰ ਦੀ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ ਅਤੇ ਐਨੀਮਲ ਇਸ ਸਮੇਂ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। ਐਨੀਮਲ ਦੀ ਸੁਪਰ ਸਫਲਤਾ ਤੋਂ ਬਾਅਦ, ਰਣਬੀਰ ਕਪੂਰ ਜਲਦੀ ਹੀ ਆਪਣੇ ਅਗਲੇ ਪ੍ਰੋਜੈਕਟ - ਨਿਤੀਸ਼ ਤਿਵਾਰੀ ਦੁਆਰਾ ਨਿਰਦੇਸ਼ਤ ਫਿਲਮ ਰਾਮਾਇਣ ਦੀ ਸ਼ੂਟਿੰਗ ਸ਼ੁਰੂ ਕਰਨਗੇ। ਹਾਲ ਹੀ 'ਚ ਏਅਰਪੋਰਟ 'ਤੇ ਰਣਬੀਰ ਕਪੂਰ ਨਾਲ ਮੁਲਾਕਾਤ ਕਰਨ ਵਾਲੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਹੁਣ ਦਾਅਵਾ ਕੀਤਾ ਹੈ ਕਿ ਅਭਿਨੇਤਾ ਨੇ ਖੁਦ ਉਨ੍ਹਾਂ ਨੂੰ ਦੱਸਿਆ ਹੈ ਕਿ ਉਹ ਰਾਮਾਇਣ ਦੀ ਸ਼ੂਟਿੰਗ ਕਦੋਂ ਸ਼ੁਰੂ ਕਰਨ ਜਾ ਰਹੇ ਹਨ।
ਰਣਬੀਰ ਕਪੂਰ 'ਰਾਮਾਇਣ' ਦੀ ਸ਼ੂਟਿੰਗ ਕਦੋਂ ਸ਼ੁਰੂ ਕਰਨਗੇ?
ਇਕ X ਯੂਜ਼ਰ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਅਤੇ ਕਿਹਾ ਕਿ ਉਹ ਹਾਲ ਹੀ ਵਿਚ ਏਅਰਪੋਰਟ 'ਤੇ ਰਣਬੀਰ ਕਪੂਰ ਨੂੰ ਮਿਲੇ ਸਨ ਅਤੇ ਉਨ੍ਹਾਂ ਵਿਚਾਲੇ ਅਭਿਨੇਤਾ ਦੀ ਆਉਣ ਵਾਲੀ ਫਿਲਮ ਰਾਮਾਇਣ ਨੂੰ ਲੈ ਕੇ ਚਰਚਾ ਹੋਈ ਸੀ। ਯੂਜ਼ਰ ਨੇ ਆਪਣੀ ਪੋਸਟ 'ਚ ਲਿਖਿਆ, ''ਇੰਮੀਗ੍ਰੇਸ਼ਨ ਲਾਈਨ 'ਚ ਰਣਬੀਰ ਕਪੂਰ ਦੇ ਅੱਗੇ ਖੜਾ ਹੋਣਾ ਅਤੇ ਐਨੀਮਲ ਤੇ ਉਨ੍ਹਾਂ ਦੇ ਅਗਲੇ ਪ੍ਰੋਜੈਕਟ ਬਾਰੇ ਗੱਲ ਕਰਨਾ ਕੁੱਝ ਅਜਿਹਾ ਨਹੀਂ ਸੀ, ਜਿਸ ਨੂੰ ਮੈਂ ਇਸ ਬੌਂਬੇ ਟਰਿੱਪ ਲਈ ਸਾਈਨ ਅੱਪ ਕੀਤਾ ਸੀ ਅਤੇ ਉਹ ਕਿੰਨਾ ਪਿਆਰਾ ਲੜਕਾ ਹੈ।”
Woah, this blew up!
— Akshay Chaturvedi (@Akshay001) December 12, 2023
Everyone asking, he said “Ramayana”, goes on floor early summers. Not sure I should divulge anything more than that, but the star cast is frickin’ crazy .. wow, #Bollywood is really taking it to the next level starting 2023 💥
ਬਾਅਦ ਦੇ ਇੱਕ ਟਵੀਟ ਵਿੱਚ, ਯੂਜ਼ਰ ਨੇ ਖੁਲਾਸਾ ਕੀਤਾ, "ਵਾਹ, ਇਹ ਇੱਕ ਧਮਾਕਾ ਸੀ! ਜਦੋਂ ਸਾਰਿਆਂ ਨੇ ਪੁੱਛਿਆ, ਤਾਂ ਰਣਬੀਰ ਨੇ ਕਿਹਾ, 'ਰਾਮਾਇਣ' ਸ਼ੂਟਿੰਗ ਗਰਮੀਆਂ ਦੀ ਸ਼ੂਰੂਆਤ 'ਤੇ ਸ਼ੁਰੂ ਕਰਾਂਗਾ। ਮੈਨੂੰ ਯਕੀਨ ਨਹੀਂ ਹੈ ਕਿ ਮੈਨੂੰ ਇਸ ਤੋਂ ਵੱਧ ਕੁਝ ਕਹਿਣਾ ਚਾਹੀਦਾ ਹੈ ਜਾਂ ਨਹੀਂ, ਪਰ ਸਟਾਰ ਕਾਸਟ ਬਿਲਕੁਲ ਕਰੇਜ਼ੀ ਹੈ... ਵਾਹ, #ਬਾਲੀਵੁੱਡ ਸੱਚਮੁੱਚ ਇਸਨੂੰ 2023 ਤੋਂ ਅਗਲੇ ਪੱਧਰ 'ਤੇ ਲੈ ਜਾ ਰਿਹਾ ਹੈ।
'ਰਾਮਾਇਣ' 'ਚ ਰਾਮ ਦਾ ਕਿਰਦਾਰ ਨਿਭਾਉਣਗੇ ਰਣਬੀਰ ਕਪੂਰ
ਦੱਸ ਦੇਈਏ ਕਿ ਨਿਤੀਸ਼ ਤਿਵਾਰੀ ਦੀ ਫਿਲਮ 'ਰਾਮਾਇਣ' 'ਚ ਜਿੱਥੇ ਰਣਬੀਰ ਕਪੂਰ ਰਾਮ ਦਾ ਕਿਰਦਾਰ ਨਿਭਾਉਣਗੇ, ਉਥੇ ਹੀ ਸੀਤਾ ਦੇ ਕਿਰਦਾਰ ਲਈ ਸਾਈ ਪੱਲਵੀ ਨੂੰ ਕਾਸਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੀਤਾ ਦੇ ਰੋਲ ਲਈ ਆਲੀਆ ਭੱਟ ਨਾਲ ਗੱਲਬਾਤ ਚੱਲ ਰਹੀ ਸੀ, ਪਰ ਡੇਟ ਨਾਲ ਜੁੜੇ ਮੁੱਦਿਆਂ ਕਾਰਨ ਉਹ ਪਿੱਛੇ ਹਟ ਗਈ ਸੀ। ਇਸ ਦੌਰਾਨ ਕੇਜੀਐਫ ਸਟਾਰ ਯਸ਼ ਫਿਲਮ ਵਿੱਚ ਰਾਵਣ ਦਾ ਕਿਰਦਾਰ ਨਿਭਾਅ ਸਕਦਾ ਹੈ। ਇਸ ਸਾਲ ਅਕਤੂਬਰ 'ਚ ਪਿੰਕਵਿਲਾ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਸੀ ਕਿ ਫਿਲਮ 'ਚ ਸਨੀ ਦਿਓਲ ਹਨੂੰਮਾਨ ਦਾ ਕਿਰਦਾਰ ਨਿਭਾਅ ਸਕਦੇ ਹਨ, ਹਾਲਾਂਕਿ ਇਸ ਸਬੰਧ 'ਚ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)