ਮਾਂ ਬਣਨ ਤੋਂ ਬਾਅਦ ਕੰਮ 'ਤੇ ਵਾਪਸ ਪਰਤੀ ਅਨੁਸ਼ਕਾ ਸ਼ਰਮਾ, ਅਜਿਹੀ ਲੁੱਕ ਆਈ ਸਾਹਮਣੇ
ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਇਕ ਵਾਰ ਫਿਰ ਤੋਂ ਆਪਣੇ ਕੰਮ 'ਤੇ ਵਾਪਸ ਪਰਤੀ ਹੈ। ਅਨੁਸ਼ਕਾ ਸ਼ਰਮਾ ਨੇ 11 ਜਨਵਰੀ ਨੂੰ ਇਕ ਬੇਟੀ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫਿੱਟਨੈੱਸ ਵੱਲ ਵੀ ਕਾਫੀ ਧਿਆਨ ਦਿੱਤਾ। ਜਿਸ ਦਾ ਤਸਵੀਰਾਂ ਤੋਂ ਸਾਫ਼ ਪਤਾ ਚਲਦਾ ਹੈ।
ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਇਕ ਵਾਰ ਫਿਰ ਤੋਂ ਆਪਣੇ ਕੰਮ 'ਤੇ ਵਾਪਸ ਪਰਤੀ ਹੈ। ਅਨੁਸ਼ਕਾ ਸ਼ਰਮਾ ਨੇ 11 ਜਨਵਰੀ ਨੂੰ ਇਕ ਬੇਟੀ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫਿੱਟਨੈੱਸ ਵੱਲ ਵੀ ਕਾਫੀ ਧਿਆਨ ਦਿੱਤਾ। ਜਿਸ ਦਾ ਤਸਵੀਰਾਂ ਤੋਂ ਸਾਫ਼ ਪਤਾ ਚਲਦਾ ਹੈ। ਰਿਪੋਰਟਸ ਮੁਤਾਬਕ ਅਨੁਸ਼ਕਾ ਸ਼ਰਮਾ ਮਈ ਤੋਂ ਸ਼ੂਟਿੰਗ ਲਈ ਵਾਪਸ ਪਰਤਣ ਵਾਲੀ ਸੀ। ਪਰ ਇਕ ਐਡ ਦੀ ਸ਼ੂਟਿੰਗ ਲਈ ਅਨੁਸ਼ਕਾ ਨੇ ਮਾਰਚ ਦੇ ਅੰਤ ਤੋਂ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ੂਟ ਵੇਲੇ ਦੀ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।
ਜਿਸ 'ਚ ਉਹ ਕਾਫ਼ੀ ਫਿੱਟ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਅਨੁਸ਼ਕਾ ਸਿੰਪਲ ਕੈਜ਼ੂਅਲ ਡਰੈੱਸ 'ਚ ਕਾਫੀ ਫਿੱਟ ਨਜ਼ਰ ਆਈ। ਅਨੁਸ਼ਕਾ ਸ਼ਰਮਾ ਨੇ ਲੌਕਡਾਊਨ ਦੌਰਾਨ ਆਪਣੇ ਆਪ ਨੂੰ ਘਰ ਵਿੱਚ ਹੀ ਆਈਸੋਲੇਟ ਰੱਖਿਆ। ਉਨ੍ਹਾਂ ਦੀ ਆਖਰੀ ਫਿਲਮ ਜ਼ੀਰੋ ਸੀ, ਜੋ ਕਿ ਸਾਲ 2018 ਵਿੱਚ ਰਿਲੀਜ਼ ਹੋਈ ਸੀ। ਅਨੁਸ਼ਕਾ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਝੂਲਨ ਗੋਸਵਾਮੀ ਦੀ ਬਾਇਓਪਿਕ ਵਿੱਚ ਦੇਖਿਆ ਜਾ ਸਕਦਾ ਹੈ।
ਕੁਝ ਦਿਨ ਪਹਿਲਾਂ ਕੰਮ 'ਤੇ ਵਾਪਸ ਆਉਣ ਬਾਰੇ ਅਨੁਸ਼ਕਾ ਨੇ ਕਿਹਾ ਸੀ ਕਿ ਉਹ ਕੰਮ ਅਤੇ ਪਰਿਵਾਰ ਵਿਚਾਲੇ ਸੰਤੁਲਨ ਬਣਾਏਗੀ। ਅਨੁਸ਼ਕਾ ਅਤੇ ਵਿਰਾਟ ਨੇ ਮੀਡੀਆ ਨੂੰ ਆਪਣੀ ਧੀ ਨੂੰ ਕੈਮਰਿਆਂ ਅਤੇ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੀ ਬੇਨਤੀ ਕੀਤੀ ਹੈ। ਹਾਲ ਹੀ ਵਿੱਚ ਅਨੁਸ਼ਕਾ ਆਪਣੀ ਬੇਟੀ ਨੂੰ ਗੋਦ 'ਚ ਉਠਾਈ ਏਅਰਪੋਰਟ 'ਤੇ ਸਪਾਟ ਕੀਤੀ ਗਈ। ਹੁਣ ਜਲਦੀ ਹੀ ਅਨੁਸ਼ਕਾ ਸ਼ਰਮਾ ਵੀ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੇ ਕੰਮ ਵਿੱਚ ਵਾਪਸੀ ਕਰੇਗੀ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/