Badshah- Jacqueline Fernandez ਦੇ ਨਵੇਂ ਗਾਣੇ 'ਪਾਣੀ-ਪਾਣੀ' ਦਾ ਟੀਜ਼ਰ ਰਿਲੀਜ਼, ਦੇਖੋ ਵੀਡੀਓ
ਝ ਘੰਟੇ ਪਹਿਲਾਂ ਬਾਦਸ਼ਾਹ ਤੇ ਜੈਕਲੀਨ ਦੇ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਗਿਆ। ਕੁਝ ਹੀ ਸਮੇਂ ਵਿੱਚ ਇਸ ਦੇ ਵਿਊਜ਼ ਇੱਕ ਮਿਲੀਅਨ ਦੇ ਨੇੜੇ ਪਹੁੰਚਣ ਵਾਲੇ ਸਨ। ਗਾਣੇ ਦੇ ਟੀਜ਼ਰ ਵਿੱਚ ਦੋਵਾਂ ਦੀ ਜੋੜੀ ਕਮਾਲ ਲੱਗ ਰਹੀ ਹੈ।
ਬਾਲੀਵੁੱਡ ਗਾਇਕ ਅਤੇ ਰੈਪਰ ਬਾਦਸ਼ਾਹ ਅਤੇ ਅਦਾਕਾਰਾ ਜੈਕਲੀਨ ਫਰਨਾਂਡਿਜ਼ ਦੋਵੇਂ ਇੱਕ ਵਾਰ ਫਿਰ ਤੋਂ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। 'ਗੇਂਦਾ ਫੂਲ' ਗਾਣੇ ਦੀ ਬੰਪਰ ਸਫਲਤਾ ਬਾਅਦ ਦੋਵੇਂ ਸਿਤਾਰੇ ਛੇਤੀ ਹੀ ਆਪਣੇ ਨਵੇਂ ਮਿਊਜ਼ਿਕ ਵੀਡੀਓ 'ਪਾਣੀ-ਪਾਣੀ' ਵਿੱਚ ਦਿਖਾਈ ਦੇਣਗੇ। ਗਾਣੇ ਦਾ ਟੀਜ਼ਰ ਸ਼ਨੀਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ।
ਰਿਲੀਜ਼ ਦੇ ਨਾਲ ਹੀ ਟੀਜ਼ਰ ਨੂੰ ਪ੍ਰਸ਼ਸੰਕਾਂ ਨੇ ਕਾਫੀ ਪਸੰਦ ਕੀਤਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਨੀਵਾਰ ਯਾਨੀ ਕਿ ਅੱਜ ਹੀ ਕੁਝ ਘੰਟੇ ਪਹਿਲਾਂ ਬਾਦਸ਼ਾਹ ਤੇ ਜੈਕਲੀਨ ਦੇ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਗਿਆ। ਕੁਝ ਹੀ ਸਮੇਂ ਵਿੱਚ ਇਸ ਦੇ ਵਿਊਜ਼ ਇੱਕ ਮਿਲੀਅਨ ਦੇ ਨੇੜੇ ਪਹੁੰਚਣ ਵਾਲੇ ਸਨ। ਗਾਣੇ ਦੇ ਟੀਜ਼ਰ ਵਿੱਚ ਦੋਵਾਂ ਦੀ ਜੋੜੀ ਕਮਾਲ ਲੱਗ ਰਹੀ ਹੈ।
ਇਸ ਗੀਤ ਨੂੰ ਨਵੀਂ ਲੋਕੇਸ਼ਨ 'ਤੇ ਫਿਲਮਾਇਆ ਗਿਆ ਹੈ ਤਾਂ ਜੋ ਦਰਸ਼ਕਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲੇ। ਇਸ ਗੀਤ ਦੀ ਪੂਰੀ ਵੀਡੀਓ ਨੌਂ ਜੂਨ ਨੂੰ ਜਾਰੀ ਕੀਤੀ ਜਾਵੇਗੀ। ਬਾਦਸ਼ਾਹ ਨੇ ਆਪਣੇ ਕਰੀਅਰ ਵਿੱਚ ਇੰਡਸਟ੍ਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਇਨ੍ਹਾਂ ਵਿੱਚ ਡੀਜੇ ਵਾਲੇ ਬਾਬੂ, ਵੱਖਰਾ ਸਵੈਗ, ਚੁਲ, ਸਟਾਰਡੇ, ਮੂਵ ਯੁਅਰ ਲੱਕ, ਹੈੱਪੀ-ਹੈੱਪੀ ਕਾਫੀ ਮਸ਼ਹੂਰ ਹੋਏ ਹਨ। ਉੱਥੇ ਹੀ ਜੈਕਲਿਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2001 ਵਿੱਚ ਫ਼ਿਲਮ ਅਲਾਦੀਨ ਤੋਂ ਕੀਤੀ ਸੀ, ਇਸ ਉਪਰੰਤ ਉਹ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ।