Dharmendra: ਈਸ਼ਾ ਦਿਓਲ ਦੀ ਵਿਦਾਈ 'ਚ ਫੁੱਟ-ਫੁੱਟ ਕੇ ਰੋਏ ਸੀ ਧਰਮਿੰਦਰ, ਸੋਸ਼ਲ ਮੀਡੀਆ 'ਤੇ ਛਾਇਆ ਇਹ ਵੀਡੀਓ
Dharmendra Esha Deol: ਵੀਡੀਓ 'ਚ ਦੇਖਿਆ ਸਕਦਾ ਹੈ ਕਿ ਵਿਦਾਈ ਦੇ ਸਮੇਂ ਈਸ਼ਾ ਦਿਓਲ ਕਾਫੀ ਇਮੋਸ਼ਨਲ ਹੋ ਜਾਂਦੀ ਹੈ। ਜਦੋਂ ਉਹ ਆਪਣੇ ਪਿਤਾ ਧਰਮਿੰਦਰ ਦੇ ਗਲ ਲੱਗਦੀ ਹੈ, ਤਾਂ ਦੋਵੇਂ ਪਿਓ ਧੀ ਆਪਣੇ ਹੰਝੂ ਰੋਕ ਨਹੀਂ ਪਾਉਂਦੇ।
Dharmendra Esha Deol Video: ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਉਹ ਪਿਛਲੇ 6 ਦਹਾਕਿਆਂ ਤੋਂ ਬਾਲੀਵੁੱਡ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਇਸ ਦੇ ਨਾਲ ਨਾਲ ਧਰਮਿੰਦਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਵੀ ਹਮੇਸ਼ਾ ਸੁਰਖੀਆਂ 'ਚ ਰਹੇ ਹਨ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਕਿਸੇ ਜ਼ਮਾਨੇ 'ਚ ਵੇਚਦੀ ਸੀ ਕੌਫੀ, ਸਲਮਾਨ ਖਾਨ ਨਾਲ ਕੰਮ ਕਰਨ ਤੋਂ ਕੀਤਾ ਸੀ ਇਨਕਾਰ
ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਧਰਮਿੰਦਰ ਦਾ ਇੱਕ ਵੀਡੀਓ ਛਾਇਆ ਹੋਇਆ ਹੈ। ਇਹ ਵੀਡੀਓ ਧਰਮਿੰਦਰ ਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਦੇ ਵਿਆਹ ਦਾ ਹੈ। ਦੱਸ ਦਈਏ ਕਿ ਧਰਮਿੰਦਰ ਦੀ ਲਾਡਲੀ ਈਸ਼ਾ ਦਿਓਲ ਨੇ ਸਾਲ 2012 'ਚ ਕਾਰੋਬਾਰੀ ਭਾਰਤ ਤਖਤਾਨੀ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਧਰਮਿੰਦਰ ਈਸ਼ਾ ਦੀ ਵਿਦਾਈ ਦੇ ਸਮੇਂ ਖੂਬ ਰੋਏ ਸੀ। ਧਰਮਿੰਦਰ ਤੇ ਈਸ਼ਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਵੀਡੀਓ 'ਚ ਦੇਖਿਆ ਸਕਦਾ ਹੈ ਕਿ ਵਿਦਾਈ ਦੇ ਸਮੇਂ ਈਸ਼ਾ ਦਿਓਲ ਕਾਫੀ ਇਮੋਸ਼ਨਲ ਹੋ ਜਾਂਦੀ ਹੈ। ਜਦੋਂ ਉਹ ਆਪਣੇ ਪਿਤਾ ਧਰਮਿੰਦਰ ਦੇ ਗਲ ਲੱਗਦੀ ਹੈ, ਤਾਂ ਦੋਵੇਂ ਪਿਓ ਧੀ ਆਪਣੇ ਹੰਝੂ ਰੋਕ ਨਹੀਂ ਪਾਉਂਦੇ। ਧਰਮਿੰਦਰ ਆਪਣੀ ਧੀ ਦੇ ਗਲ ਲੱਗ ਫੁੱਟ ਫੁੱਟ ਕੇ ਰੋਣ ਲੱਗ ਪਏ। ਇਹ ਵੀਡੀਓ ਫੈਨਜ਼ ਨੂੰ ਵੀ ਇਮੋਸ਼ਨਲ ਕਰ ਰਿਹਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਬਾਲੀਵੁੱਡ ਅਦਾਕਾਰ ਧਰਮਿੰਦਰ ਫੈਮਿਲੀ ਮੈਨ ਵੀ ਕਹੇ ਜਾਂਦੇ ਹਨ। ਕਿਉਂਕਿ ਉਹ ਆਪਣੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਗੱਲ ਈਸ਼ਾ ਦਿਓਲ ਦੀ ਕੀਤੀ ਜਾਏ ਤਾਂ ਉਸ ਦਾ ਫਿਲਮੀ ਕਰੀਅਰ ਕੁੱਝ ਖਾਸ ਨਹੀਂ ਰਿਹਾ। ਬਾਲੀਵੁੱਡ 'ਚ ਉਸ ਦੀ ਕਿਸਮਤ ਦਾ ਸਿਤਾਰਾ ਚਮਕ ਨਹੀਂ ਸਕਿਆ। ਉਸ ਨੂੰ ਇੰਨੀਂ ਸਫਲਤਾ ਨਹੀਂ ਮਿਲੀ, ਜਿੰਨੀਂ ਧਰਮਿੰਦਰ, ਹੇਮਾ ਮਾਲਿਨੀ ਨੂੰ ਮਿਲੀ ਸੀ।