Shah Rukh Khan: ਸ਼ਾਹਰੁਖ ਖਾਨ ਦਾ ਹਮਸ਼ਕਲ ਸੋਸ਼ਲ ਮੀਡੀਆ 'ਤੇ ਛਾਇਆ, ਅਸਲੀ-ਨਕਲੀ ਦੀ ਪਛਾਣ ਮੁਸ਼ਕਲ, ਦੇਖੋ ਵੀਡੀਓ
Ibrahim Qadri Shah Rukh Khan: ਇਬਰਾਹਿਮ ਕਾਦਰੀ ਗੁਜਰਾਤ ਦਾ ਰਹਿਣ ਵਾਲਾ ਹੈ, ਜਿਸ ਦੀ ਸ਼ਕਲ ਸ਼ਾਹਰੁਖ ਖਾਨ ਨਾਲ ਇੰਨੀਂ ਜ਼ਿਆਦਾ ਮਿਲਦੀ ਹੈ ਕਿ ਉਹ ਇਸੇ ਲਈ ਸੋਸ਼ਲ ਮੀਡੀਆ ਸਨਸਨੀ ਬਣ ਗਿਆ ਹੈ।

Shah Rukh Khan's Look Alike Ibrahim Qadri: ਕਹਿੰਦੇ ਹਨ ਕਿ ਦੁਨੀਆ 'ਚ ਇੱਕੋ ਜਿਹੇ ਦਿਖਣ ਵਾਲੇ 7 ਲੋਕ ਹੁੰਦੇ ਹਨ। ਹੋ ਸਕਦਾ ਹੈ ਕਿ ਤੁਸੀਂ ਕਦੇ ਆਪਣੀ ਤਰ੍ਹਾਂ ਦਿਖਣ ਵਾਲੇ ਇਨਸਾਨ ਨੂੰ ਨਾ ਮਿਲੇ ਹੋਵੋ, ਪਰ ਬਾਲੀਵੁੱਡ ਸੈਲੀਬ੍ਰਿਟੀਆਂ ਦੇ ਹਮਸ਼ਕਲ ਹਰ ਦੂਜੇ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਪਿਛਲੇ ਦਿਨੀਂ ਐਸ਼ਵਰਿਆ ਰਾਏ ਤੇ ਕਰਿਸ਼ਮਾ ਕਪੂਰ ਵਰਗੀਆਂ ਦਿਖਣ ਵਾਲੀਆਂ ਮਹਿਲਾਵਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਸੀ। ਹੁਣ ਸ਼ਾਹਰੁਖ ਖਾਨ ਦਾ ਹਮਸ਼ਕਲ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਦਾ ਵਿਸ਼ਾ ਬਣ ਰਿਹਾ ਹੈ।
View this post on Instagram
ਇਹ ਸ਼ਖਸ ਜਿਸ ਦੀ ਤਸਵੀਰ ਤੁਸੀਂ ਦੇਖੀ ਇਹ ਕਿੰਗ ਖਾਨ ਨਹੀਂ, ਬਲਕਿ ਉਨ੍ਹਾਂ ਦਾ ਹਮਸ਼ਕਲ ਇਬਰਾਹਿਮ ਕਾਦਰੀ ਹੈ। ਇਬਰਾਹਿਮ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਉਸ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਇਸ ਸ਼ਖਸ ਦੀ ਲੱਖਾਂ 'ਚ ਫੈਨ ਫਾਲੋਇੰਗ ਹੈ। ਤੁਸੀਂ ਵੀ ਇਬਰਾਹਿਮ ਦਾ ਇਹ ਵੀਡੀਓ ਦੇਖ ਅਸਲੀ ਨਕਲੀ ਦੀ ਪਛਾਣ ਨਹੀਂ ਕਰ ਪਾਓਗੇ। ਦੇਖੋ ਵੀਡੀਓ:
View this post on Instagram
ਸ਼ਾਹਰੁਖ ਦੀ ਫਿਲਮ 'ਪਠਾਨ' ਜਲਦ ਰਿਲੀਜ਼ ਹੋਣ ਵਾਲੀ ਹੈ। ਅਜਿਹੇ 'ਚ ਪਿਛਲੇ ਕਾਫੀ ਸਮੇਂ ਤੋਂ ਕਿੰਗ ਖਾਨ ਦਾ ਇਹ ਹਮਸ਼ਕਲ ਵੀ ਲਾਈਮਲਾਈਟ 'ਚ ਬਣਿਆ ਹੋਇਆ ਹੈ। ਉਸ ਦੇ ਹਰ ਵੀਡੀਓ 'ਤੇ ਮਿਲੀਅਨਜ਼ ਵਿੱਚ ਵਿਊਜ਼ ਹੁੰਦੇ ਹਨ।
View this post on Instagram
ਦੱਸ ਦਈਏ ਕਿ ਇਬਰਾਹਿਮ ਕਾਦਰੀ ਗੁਜਰਾਤ ਦਾ ਰਹਿਣ ਵਾਲਾ ਹੈ। ਉਹ ਪੇਸ਼ੇ ਤੋਂ ਇੱਕ ਪੇਂਟਰ ਹੈ। ਉਸ ਨੇ ਆਪਣੇ ਇੱਕ ਇੰਟਰਵਿਊ ਚ ਦੱਸਿਆ ਸੀ ਕਿ ਜਦੋਂ ਉਸ ਨੇ ਸ਼ਾਹਰੁਖ ਖਾਨ ਦੀ 'ਰਈਸ' ਫਿਲਮ ਦੇਖੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਸ਼ਕਲ ਹੂ-ਬ-ਹੂ ਸ਼ਾਹਰੁਖ ਨਾਲ ਮੇਲ ਖਾਂਦੀ ਹੈ। ਇਬਰਾਹਿਮ ਕਾਦਰੀ ਨੇ ਇਹ ਵੀ ਦੱਸਿਆ ਕਿ ਇੱਕ ਵਾਰ ਉਹ ਕ੍ਰਿਕੇਟ ਸਟੇਡੀਅਮ ਗਿਆ ਤਾਂ ਲੋਕ ਉਸ ਨੂੰ ਅਸਲੀ ਸ਼ਾਹਰੁਖ ਖਾਨ ਸਮਝ ਬੈਠੇ ਅਤੇ ਉਸ ਦੇ ਨਾਲ ਤਸਵੀਰਾਂ ਖਿਚਵਾਉਣ ਲੱਗੇ। ਉਸ ਦੇ ਆਲੇ ਦੁਆਲੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਸੀ।
View this post on Instagram
ਇਬਰਾਹਿਮ ਕਾਦਰੀ ਨੇ ਹਿੰਦੂਸਤਾਨ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਉਸ ਦਾ ਸੁਪਨਾ ਹੈ ਸ਼ਾਹਰੁਖ ਖਾਨ ਨੂੰ ਮਿਲਣ ਦਾ। ਜਿਸ ਦਿਨ ਉਹ ਸ਼ਾਹਰੁਖ ਨੂੰ ਮਿਲੇਗਾ ਉਹ ਸ਼ਾਹਰੁਖ ਨੂੰ ਉਨ੍ਹਾਂ ਦੀ ਫਿਲਮ 'ਓਮ ਸ਼ਾਂਤੀ ਓਮ' ਦਾ ਡਾਇਲੌਗ 'ਇਤਨੀ ਸ਼ਿੱਦਤ ਸੇ ਮੈਨੇਂ ਤੁਮਹੇ ਪਾਨੇ ਕੀ ਕੋਸ਼ਿਸ਼ ਕੀ ਹੈ, ਕਿ ਹਰ ਜ਼ਰਰੇ ਨੇ ਮੁਝੇ ਤੁਮਸੇ ਮਿਲਾਨੇ ਕੀ ਸਾਜਿਸ਼ ਕੀ ਹੈ' ਬੋਲੇਗਾ।






















