Ankita Lokhande: ਛੋਟੀ ਡਰੈੱਸ ਪਹਿਨ ਕੇ ਮੰਦਰ ਪਹੁੰਚੀ ਅਦਾਕਾਰਾ ਅੰਕਿਤਾ ਲੋਖੰਡੇ, ਲੋਕਾਂ ਨੇ ਰੱਜ ਕੇ ਲਾਈ ਕਲਾਸ, ਬੋਲੇ- 'ਸ਼ਰਮ ਦਾ ਘਾਟਾ...'
ਅਭਿਨੇਤਰੀ ਅਤੇ 'ਬਿੱਗ ਬੌਸ 17' ਫੇਮ ਅੰਕਿਤਾ ਲੋਖੰਡੇ ਨੂੰ ਹਾਲ ਹੀ ਵਿੱਚ ਮੁੰਬਈ ਵਿੱਚ ਘੁੰਮਦੇ ਦੇਖਿਆ ਗਿਆ ਸੀ ਅਤੇ ਉਹ ਪਾਪਰਾਜ਼ੀ ਨੂੰ ਇਹ ਦੱਸਦੀ ਹੋਈ ਦਿਖਾਈ ਦਿੱਤੀ ਸੀ ਕਿ ਉਹ ਇੱਕ ਮੰਦਰ ਵਿੱਚ ਆਸ਼ੀਰਵਾਦ ਲੈਣ ਤੋਂ ਬਾਅਦ ਘਰ ਵਾਪਸ ਆ ਰਹੀ ਹੈ।
Ankita Lokhande Trolled: ਅਦਾਕਾਰਾ ਅੰਕਿਤਾ ਲੋਖੰਡੇ ਦੇ ਸਿਤਾਰੇ ਬੁਲੰਦੀ 'ਤੇ ਹਨ। ਇਸ ਦੌਰਾਨ ਅਦਾਕਾਰਾ ਦੇ ਵੈੱਬ ਸ਼ੋਅ ਦਾ ਐਲਾਨ ਵੀ ਕੀਤਾ ਗਿਆ ਹੈ। ਅੰਕਿਤਾ ਸੰਦੀਪ ਸਿੰਘ ਦੇ ਵੈੱਬ ਸ਼ੋਅ 'ਚ ਨਜ਼ਰ ਆਵੇਗੀ। ਇਸ 'ਚ ਉਹ 'ਆਮਰਪਾਲੀ' ਦਾ ਕਿਰਦਾਰ ਨਿਭਾਏਗੀ। ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਅੰਕਿਤਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ। ਅੰਕਿਤਾ ਅਕਸਰ ਮੀਡੀਆ 'ਚ ਨਜ਼ਰ ਆਉਂਦੀ ਹੈ। ਹੁਣ ਹਾਲ ਹੀ 'ਚ ਅੰਕਿਤਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਲਈ ਉਸ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਅਭਿਨੇਤਰੀ ਅਤੇ 'ਬਿੱਗ ਬੌਸ 17' ਫੇਮ ਅੰਕਿਤਾ ਲੋਖੰਡੇ ਨੂੰ ਹਾਲ ਹੀ ਵਿੱਚ ਮੁੰਬਈ ਵਿੱਚ ਘੁੰਮਦੇ ਦੇਖਿਆ ਗਿਆ ਸੀ ਅਤੇ ਉਹ ਪਾਪਰਾਜ਼ੀ ਨੂੰ ਇਹ ਦੱਸਦੀ ਹੋਈ ਦਿਖਾਈ ਦਿੱਤੀ ਸੀ ਕਿ ਉਹ ਇੱਕ ਮੰਦਰ ਵਿੱਚ ਆਸ਼ੀਰਵਾਦ ਲੈਣ ਤੋਂ ਬਾਅਦ ਘਰ ਵਾਪਸ ਆ ਰਹੀ ਹੈ। ਪਰ ਸੋਸ਼ਲ ਮੀਡੀਆ ਯੂਜ਼ਰਸ ਹੁਣ ਅੰਕਿਤਾ ਲੋਖੰਡੇ 'ਤੇ ਭੜਕੇ ਹੋਏ ਨਜ਼ਰ ਆ ਰਹੇ ਹਨ। ਕਿਉਂਕਿ ਉਹ ਛੋਟੀ ਡਰੈੱਸ ਯਾਨਿ ਸ਼ੌਰਟਸ ਪਹਿਨ ਕੇ ਮੰਦਰ ਪਹੁੰਚੀ ਸੀ।
ਇੰਟਰਨੈੱਟ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਅੰਕਿਤਾ ਨੂੰ ਖੁੱਲ੍ਹੀ-ਡੁੱਲ੍ਹੀ ਟੀ-ਸ਼ਰਟ ਅਤੇ ਸ਼ਾਰਟਸ ਪਹਿਨੇ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਪੈਪਸ ਨੇ ਅਭਿਨੇਤਰੀ ਨੂੰ ਘੇਰ ਲਿਆ ਅਤੇ ਉਸ ਦੇ ਹੱਥ ਦੀ ਸੱਟ ਬਾਰੇ ਪੁੱਛਿਆ, ਅਭਿਨੇਤਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, "ਜਾਨੇ ਦੋ ਯਾਰ, ਮੰਦਰ ਆਈ ਹੂੰ ਮੈਂ"।
View this post on Instagram
ਅੰਕਿਤਾ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਨੇਟਿਜ਼ਨਸ ਨੇ ਉਸ ਨੂੰ ਮੰਦਰ 'ਚ ਸ਼ਾਰਟਸ ਪਹਿਨਣ 'ਤੇ ਸਵਾਲ ਕੀਤੇ। ਇਕ ਯੂਜ਼ਰ ਨੇ ਲਿਖਿਆ, ''ਅਜਿਹੇ ਕੱਪੜੇ ਪਾ ਕੇ ਮੰਦਰ 'ਚ ਕੌਣ ਆਉਂਦਾ ਹੈ? ਜਦੋਂ ਕਿ ਇੱਕ ਹੋਰ ਨੇ ਲਿਖਿਆ, "ਮੰਦਿਰ ਵਿੱਚ ਸ਼ਾਰਟਸ ਪਹਿਨ ਕੇ, ਵਾਹ!" ਇਕ ਹੋਰ ਯੂਜ਼ਰ ਨੇ ਲਿਖਿਆ, "ਉਹ ਪਹਿਲਾਂ ਹੀ ਪਾਗਲ ਸੀ ਜਾਂ ਬਿੱਗ ਬੌਸ ਨਾ ਜਿੱਤਣ ਦੇ ਸਦਮੇ ;ਚ ਉਹ ਅਜਿਹੀਆਂ ਹਰਕਤਾਂ ਕਰਦੀ ਰਹਿੰਦੀ ਹੈ।"
ਅੰਕਿਤਾ ਲੋਖੰਡੇ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਰਣਦੀਪ ਹੁੱਡਾ ਦੀ ਫਿਲਮ 'ਸਵਤੰਤਰ ਵੀਰ ਸਾਵਰਕਰ' 'ਚ ਨਜ਼ਰ ਆਈ ਸੀ। ਇਸ ਵਿੱਚ ਉਸਨੇ ਯਮੁਨਾ ਬਾਈ ਦੀ ਭੂਮਿਕਾ ਨਿਭਾਈ ਸੀ। ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।